
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੇ 12 ਕਰੋੜ ਲਾਭ ਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦਾ ਮੁਦਰਾ ਕਰਜ਼ ਵੰਡਿਆ ਹੈ। ਇਹ ਕੰਮ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੇ 12 ਕਰੋੜ ਲਾਭ ਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦਾ ਮੁਦਰਾ ਕਰਜ਼ ਵੰਡਿਆ ਹੈ। ਇਹ ਕੰਮ ਉਨ੍ਹਾਂ ਦੀ ਸਰਕਾਰ ਦੀ ਗ਼ੈਰ - ਵਿੱਤ ਨੂੰ ਵਿੱਤ ਕਰਨ ਦੀ ਪਹਿਲ ਦੇ ਤਹਿਤ ਕੀਤਾ ਗਿਆ ਹੈ। ਮੁਦਰਾ ਕਰਜ਼ੇ ਦੇ ਲਾਭ ਪਾਤਰੀਆਂ ਨਾਲ ਇਕ ਗੱਲਬਾਤ 'ਚ ਮੋਦੀ ਨੇ ਕਿਹਾ ਕਿ ਇਸ 12 ਕਰੋੜ ਲਾਭ ਪਾਤਰੀਆਂ 'ਚੋਂ ਲਗਭਗ 28 ਫ਼ੀ ਸਦੀ ਯਾਨੀ 3.25 ਕਰੋੜ ਲੋਕ ਪਹਿਲੀ ਵਾਰ ਹਿੰਮਤ ਸ਼ੁਰੂ ਕਰਨ ਵਾਲੇ ਲੋਕ ਹਨ।
Rs 6 lakh crore Mudra loans : PM
ਉਨ੍ਹਾਂ ਨੇ ਕਿਹਾ ਕਿ ਇਸ 'ਚ 74 ਫ਼ੀ ਸਦੀ ਲਾਭ ਪਾਤਰੀ ਔਰਤਾਂ ਹਨ ਜੋ ਗਿਣਤੀ 'ਚ ਲਗਭਗ ਨੌਂ ਕਰੋੜ ਹਨ। 55 ਫ਼ੀ ਸਦੀ ਕਰਜ਼ ਅਨਸੂਚੀਤ ਜਾਤੀ/ਜਨਜਾਤੀ ਅਤੇ ਹੋਰ ਪਿਛੜੇ ਵਰਗ ਦੇ ਲੋਕਾਂ ਨੂੰ ਦਿਤੇ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਸ਼ੁਰੂਆਤ ਮੋਦੀ ਨੇ ਅੱਠ ਅਪ੍ਰੈਲ 2015 ਨੂੰ ਕੀਤੀ ਸੀ। ਇਸ ਦਾ ਟੀਚਾ ਛੋਟੇ ਅਤੇ ਮਝੋਲੇ ਕਾਰੋਬਾਰੀਆਂ ਨੂੰ ਗ਼ੈਰ - ਕਾਰਪੋਰੇਟ ਅਤੇ ਗ਼ੈਰ - ਖੇਤੀਬਾੜੀ ਕੰਮ ਲਈ 10 ਲੱਖ ਰੁਪਏ ਤਕ ਦਾ ਕਰਜ਼ਾ ਉਪਲਬਧ ਕਰਵਾਉਣਾ ਸੀ।
Mudra loans
ਉਨ੍ਹਾਂ ਕਿਹਾ ਕਿ ਐਨ ਡੀ ਏ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਦੀਆਂ ਵਿੱਤੀ ਲੀਤੀਆਂ ਵਿਚ ਵੱਡੀ ਪਾਰਦਰਸ਼ਤਾ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਸਰਕਾਰੀ ਯੋਜਨਾਵਾਂ ਦਾ ਲਾਪ ਹੇਠਲੇ ਪੱਧਰ ਤਕ ਪਹੁੰਚ ਸਕਿਆ ਹੈ ਤੇ ਵਿਚੋਲਿਆਂ ਨੂੰ ਬਾਹਰ ਕੱਢ ਕੇ ਸਰਕਾਰ ਨੇ ਆਮ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ ਹੈ ਜਿਸ ਲਈ ਦੇਸ਼ ਦੀਆਂ ਨਵੀਆਂ ਵਿੱਤੀ ਨੀਤੀਆਂ ਜ਼ੁੰਮੇਵਾਰ ਹਨ। ਮੋਦੀ ਨੇ ਕਿਹਾ ਕਿ ਕਰਜ਼ਾ ਵੰਡ ਲਈ ਤਿੰਨ ਪ੍ਰਕਾਰ ਦੀਆਂ ਯੋਜਨਾਵਾਂ ਇਸ ਲਈ ਉਲੀਕੀਆਂ ਗਈਆਂ ਹਲ ਤਾਕਿ ਹਰੇਕ ਵਿਅਕਤੀ ਅਪਣੇ ਵਿਤ ਮੁਤਾਬਕ ਕਰਜ਼ਾ ਲੈ ਕੇ ਅਪਣਾ ਰੁਜ਼ਗਾਰ ਤੋਰ ਸਕੇ।
Rs 6 lakh crore Mudra loan
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਤਾਕਿ ਆਮ ਜਨਤਾ ਦੇ ਨਾਲ ਨਾਲ ਦੇਸ਼ ਦਾ ਵਿਕਾਸ ਵੀ ਹੋ ਸਕੇ। ਮੋਦੀ ਨੇ ਕਿਹਾ ਕਿ ਸਰਕਾਰੀ ਬਾਬੂਆਂ ਨੂੰ ਵੀ ਸਰਕਾਰੀ ਸਕੀਮਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਆਮ ਲੋਕਾਂ ਤਕ ਪਹੁੰਚਾਉਣੀ ਚਾਹੀਦੀ ਹੈ ਤਾ ਜੋ ਆਮ ਲੋਕਾਂ ਨੂੰ ਸਹੂਲਤ ਲੈਣ 'ਚ ਕੋਈ ਦਿੱਕਤ ਨਾ ਹੋਵੇ।