ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ
Published : May 27, 2018, 12:56 pm IST
Updated : May 27, 2018, 12:56 pm IST
SHARE ARTICLE
PM Modi Road Show
PM Modi Road Show

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 7500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 7500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਨਾਲ ਦਿੱਲੀ ਤੋਂ ਮੇਰਠ ਦੀ ਯਾਤਰਾ ਦੇ ਸਮੇਂ ਵਿਚ ਜ਼ਿਕਰਯੋਗ ਕਮੀ ਆਏਗੀ। ਦਿੱਲੀ ਦੇ ਸਰਾਏ ਕਾਲੇ ਖ਼ਾਨ ਤੋਂ ਯੂਪੀ ਗੇਟ ਤਕ ਫੈਲੇ ਇਸ 14 ਲੇਨ ਦੇ ਰਾਜਮਾਰਗ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਖੁੱਲ੍ਹੀ ਕਾਰ ਵਿਚ ਸਵਾਰ ਹੋਏ ਅਤੇ ਰਾਜਮਾਰਗ ਦੇ ਦੋਹੇ ਪਾਸੇ ਵੱਡੀ ਗਿਣਤੀ ਵਿਚ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕਬੂਲਿਆ।

 Prime Minister Modi road showPrime Minister Modi road showਇਸ ਦੌਰਾਨ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਇਕ ਵੱਖਰੀ ਖੁੱਲ੍ਹੀ ਕਾਰ ਵਿਚ ਮੋਦੀ ਦੇ ਨਾਲ ਚੱਲ ਰਹੇ ਸਨ। ਇਹ ਰੋਡ ਸ਼ੋਅ ਨਿਜ਼ਾਮੂਦੀਨ ਪੁਲ ਤੋਂ ਸ਼ੁਰੂ ਹੋਇਆ। ਇਹ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦੇ ਕਰੀਬ 9 ਕਿਲੋਮੀਟਰ ਪਹਿਲੇ ਪੜਾਅ ਦਾ ਸ਼ੁਰੂਆਤੀ ਹਿੱਸਾ ਹੈ। ਇਸ ਮਾਰਗ 'ਤੇ ਛੇ ਕਿਲੋਮੀਟਰ ਚੱਲਣ ਤੋਂ ਬਾਅਦ ਮੋਦੀ ਉਤਰ ਪ੍ਰਦੇਸ਼ ਦੇ ਬਾਗ਼ਪਤ ਲਈ ਰਵਾਨਾ ਹੋ ਗਏ। ਉਥੇ ਉਹ ਦੇਸ਼ ਦੇ ਪਹਿਲੇ ਸਮਾਰਟ ਅਤੇ ਗ੍ਰੀਨ ਰਾਜਮਾਰਗ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। 

 Prime Minister Modi road showPrime Minister Modi road showਸਰਕਾਰ ਵਲੋਂ ਜਾਰੀ ਇਸ ਯੋਜਨਾ ਦੇ ਇਕ ਇਸ਼ਤਿਹਾਰ ਅਨੁਸਾਰ ਦਿੱਲੀ-ਮੇਰਠ ਐਕਸਪ੍ਰੈਸ ਵੇਅ ਦੇ ਪਹਿਲੇ ਪੜਾਅ ਵਿਚ 14 ਲੇਨ ਦੇ ਰਾਜਮਾਰਗ 'ਤੇ 9 ਕਿਲੋਮੀਟਰ ਮਾਰਗ ਦੇ ਨਿਰਮਾਣ 'ਤੇ 842 ਕਰੋੜ ਰੁਪਏ ਦੀ ਲਾਗਤ ਆਈ ਹੈ। ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਦਿੱਲੀ ਤੋਂ ਡਾਸਨਾ ਵਿਚਕਾਰ ਕਰੀਬ 28 ਕਿਲੋਮੀਟਰ ਮਾਰਗ 'ਤੇ ਇਕ ਸਾਈਕਲ ਟ੍ਰੈਕ ਬਣਾਇਆ ਗਿਆ ਹੈ। 

PM Modi inaugurates Delhi-Meerut ExpresswayPM Modi inaugurates Delhi-Meerut Expresswayਇਸ ਐਕਸਪ੍ਰੈਸ ਵੇਅ ਦੀ ਵਜ੍ਹਾ ਨਾਲ ਦਿੱਲੀ ਤੋਂ ਮੇਰਠ ਦੀ ਯਾਤਰਾ ਦਾ ਸਮਾਂ ਘਟ ਕੇ 45 ਮਿੰਟ ਰਹਿ ਜਾਵੇਗਾ। ਅਜੇ ਇਸ ਵਿਚ ਕਰੀਬ ਢਾਈ ਘੰਟੇ ਦਾ ਸਮਾਂ ਲਗਦਾ ਹੈ। ਇਸ ਯੋਜਨਾ ਦੀ ਪੂਰੀ ਲੰਬਾਈ 82 ਕਿਲੋਮੀਟਰ ਹੈ। ਇਸ ਵਿਚੋਂ 27.74 ਕਿਲੋਮੀਟਰ ਹਿੱਸਾ 14 ਲੇਨ ਹੋਵੇਗਾ, ਜਦਕਿ ਬਾਕੀ ਐਕਸਪ੍ਰੈਸ ਵੇਅ 6 ਲੇਨ ਹੋਵੇਗਾ। ਇਸ ਐਕਸਪ੍ਰੈਸ ਵੇਅ ਤੋਂ ਦਿੱਲੀ-ਮੇਰਠ ਰੋਡ 'ਤੇ 31 ਟ੍ਰੈਫਿ਼ਕ ਸਿਗਨਲ ਹਟ ਜਾਣਗੇ। ਇਹ ਸਿਗਨਲ ਜਾਂ ਲਾਲਬੱਤੀ ਮੁਕਤ ਖੇਤਰ ਹੋ ਜਾਵੇਗਾ।

 Prime Minister Modi road showPrime Minister Modi road showਇਹ ਇਸ ਇਲਾਕੇ ਦਾ ਸਭ ਤੋਂ ਵੱਡਾ ਮਾਰਗ ਹੈ। ਮੋਦੀ ਨੇ ਦਸੰਬਰ 2015 ਵਿਚ ਦਿੱਲੀ-ਮੇਰਠ ਐਕਸਪ੍ਰੈਸ ਵੇਅ ਦੀ ਨੀਂਹ ਪੱਥਰ ਰੱਖਿਆ ਸੀ। ਇਸ ਦੇ ਨਿਰਮਾਣ ਦੀ ਲਾਗਤ 7566 ਕਰੋੜ ਰੁਪਏ ਸੀ। ਇਸ ਯੋਜਨਾ ਦਾ ਨਿਰਮਾਣ ਚਾਰ ਖੇਤਰਾਂ ਨਿਜ਼ਾਮੂਦੀਨ ਪੁਲ ਤੋਂ ਯੂਪੀ ਬਾਰਡਰ, ਯੂਪੀ ਬਾਰਡਰ ਤੋਂ ਡਾਸਨਾ, ਡਾਸਨਾ ਤੋਂ ਹਾਪੁੜ ਅਤੇ ਹਾਪੁੜ ਤੋਂ ਮੇਰਠ ਵਿਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰੀ ਰਾਜਮਾਰਗ 24 'ਤੇ ਡਾਸਨਾ-ਹਾਪੁੜ ਦੇ 22 ਕਿਲੋਮੀਟਰ ਦੇ ਖੇਤਰ ਨੂੰ ਛੇ ਲੇਨ ਕਰਨ 'ਤੇ 1122 ਕਰੋੜ ਰੁਪਏ ਦੀ ਲਾਗਤ ਆਈ ਹੈ।  (ਏਜੰਸੀ)

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement