ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਜੰਗ ਦੀ ਸ਼ੁਰੂਆਤ,
Published : Jun 29, 2018, 11:01 am IST
Updated : Jun 29, 2018, 11:01 am IST
SHARE ARTICLE
Business War between India and America,
Business War between India and America,

ਚੀਨੀ ਵਸਤੂਆਂ ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕਰਕੇ ਅਮਰੀਕਾ ਨੇ ਇਸ ਵਪਾਰਕ ਜੰਗ ਦੀ ਸ਼ੁਰੂਆਤ ਕੀਤੀ ਸੀ,

ਨਵੀਂ ਦਿੱਲੀ, ਚੀਨੀ ਵਸਤੂਆਂ ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕਰਕੇ ਅਮਰੀਕਾ ਨੇ ਇਸ ਵਪਾਰਕ ਜੰਗ ਦੀ ਸ਼ੁਰੂਆਤ ਕੀਤੀ ਸੀ, ਫਿਰ ਯੂਰਪੀਅਨ ਯੂਨੀਅਨ ਅਤੇ ਭਾਰਤ ਵੀ ਇਸਦੇ ਵਿਚ ਸ਼ਾਮਿਲ ਹੋ ਗਏ ਅਤੇ ਹੁਣ ਭਾਰਤ ਨੇ ਕਈ ਅਮਰੀਕੀ ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਵਪਾਰਕ ਸਮਝੌਤਿਆਂ ਦੇ ਇਸ ਦੌਰ ਵਿਚ ਇਹ ਇਕ ਨਵੀਂ ਵਪਾਰਕ ਲੜਾਈ ਦੀ ਸ਼ੁਰੂਆਤ ਹੈ।

Business War between India and America,Business War between India and America,27 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ (ਮੋਦੀ) ਜਿਨ੍ਹਾਂ ਨੂੰ ਉਹ ਇੱਕ ਉੱਚ ਸ਼ਖਸ ਮੰਨਦੇ ਹਨ, ਟਰੰਪ ਨੇ ਦੱਸਿਆ ਕਿ ਨਰਿੰਦਰ ਮੋਦੀ ਨੇ ਇੱਕ ਦਿਨ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਹਾਰਲੇ ਡੇਵਿਡਸਨ ਉੱਤੇ ਕਸਟਮ ਡਿਊਟੀ ਵਿਚ ਕਮੀ ਕਰ ਰਹੇ ਹਨ। ਇਸਦੇ ਜਵਾਬ 'ਤੇ ਟਰੰਪ ਨੇ ਕਿਹਾ ਕਿ ਹੁਣ ਤੱਕ ਕੁੱਝ ਨਹੀਂ ਹੋ ਸਕਿਆ ਹੈ ਯਾਨੀ ਹੁਣ ਤੱਕ ਕੁੱਝ ਨਹੀਂ ਮਿਲਿਆ ਹੈ।

Business War between India and America,Business War between India and America,ਉਨ੍ਹਾਂ ਵੱਲੋਂ 50 ਫੀਸਦੀ ਲੈ ਲਿਆ ਗਿਆ ਹੈ ਅਤੇ ਸੋਚ ਰਹੇ ਹਨ ਕਿ ਕਸਟਮ ਡਿਊਟੀ ਵਿਚ ਕਮੀ ਕਰਕੇ ਕੁਝ ਚੰਗਾ ਕਰ ਰਹੇ ਹਨ, ਜਿਵੇਂ ਕਿਸੇ ਕਿਸਮ ਦਾ ਫਾਇਦਾ ਦੇ ਰਹੇ ਹੋਣ ਅਤੇ ਕੋਈ ਵੀ ਵਪਾਰਕ ਮਦਦ ਨਹੀਂ ਹੈ। ਇਸ ਸਾਲ ਦੀ ਸ਼ੁਰੁਆਤ ਵਿਚ ਅਮਰੀਕਾ ਦੀ ਆਇਕਾਨਿਕ ਹਾਰਲੇ ਡੇਵਿਡਸਨ ਵਰਗੀਆਂ ਬਾਈਕਾਂ ਉੱਤੇ ਕਸਟਮ ਡਿਊਟੀ 100 ਫੀਸਦੀ ਤੋਂ ਘਟਾਕੇ 50 ਫੀਸਦੀ ਕਰਨ ਦੇ ਭਾਰਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਨਾਰਾਜ਼ਗੀ ਜਨਤਕ ਤੌਰ ਉੱਤੇ ਜਤਾਈ ਸੀ।

China & USChina & USਵੀਰਵਾਰ ਨੂੰ ਉਹ ਥੋੜ੍ਹੇ ਖੁਸ਼ ਜਰੂਰ ਹੋਏ ਹੋਣਗੇ ਕਿਉਂਕਿ ਭਾਰਤ ਨੇ 800 ਸੀਸੀ ਤੋਂ ਉੱਤੇ ਦੀਆਂ ਬਾਈਕਾਂ ਉੱਤੇ ਕਸਟਮ ਡਿਊਟੀ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵੀਰਵਾਰ ਤੋਂ ਅਮਰੀਕਾ ਤੋਂ ਭਾਰਤ ਆਉਣ ਵਾਲੇ 29 ਸਮਾਨਾਂ ਉੱਤੇ ਹੁਣ ਜ਼ਿਆਦਾ ਕਸਟਮ ਡਿਊਟੀ ਲੱਗੇਗੀ। ਇਹਨਾਂ ਵਿਚ ਡਰਾਈ ਫਰੂਟਸ, ਸ਼ਰਿੰਪਸ, ਅਤੇ ਕੈਮਿਕਲਸ ਸ਼ਾਮਿਲ ਹਨ। ਦੱਸ ਦਈਏ ਕਿ ਇਸ ਤੋਂ ਭਾਰਤ ਨੂੰ 24 ਕਰੋੜ ਡਾਲਰ ਸਾਲਾਨਾ ਕਮਾਈ ਹੋਣ ਦਾ ਅੰਦਾਜ਼ਾ ਹੈ।

 ਇਸ ਤੋਂ ਪਹਿਲਾਂ 9 ਮਾਰਚ ਨੂੰ ਅਮਰੀਕਾ ਨੇ ਸਟੀਲ ਅਤੇ ਏਲਿਊਮਿਨਿਅਮ ਦੇ ਬਰਾਮਦ ਉੱਤੇ ਕਸਟਮ ਡਿਊਟੀ ਵਧਾਈ ਸੀ ਜਿਸਦੇ ਨਾਲ ਭਾਰਤ ਨੂੰ ਸਟੀਲ ਦੀ ਦਰਾਮਦ ਉੱਤੇ 19.86 ਕਰੋੜ ਡਾਲਰ ਅਤੇ ਏਲਿਊਮਿਨਿਅਮ ਉੱਤੇ 4.22 ਕਰੋੜ ਡਾਲਰ ਦੇ ਨੁਕਸਾਨ ਦਾ ਖ਼ਦਸ਼ਾ ਸੀ। ਇਹ ਭਾਰਤ ਦੀ ਜਵਾਬੀ ਕਾਰਵਾਈ ਹੈ। ਹੁਣ ਭਾਰਤ ਨੇ ਦੇਸੀ ਛੋਲੇ, ਛੋਲੇ ਅਤੇ ਮਸਰੀ ਦਾਲ ਜਿਵੇਂ ਖਾਣ - ਪੀਣ ਦੇ ਸਾਮਾਨ ਉੱਤੇ 7 ਫ਼ੀਸਦੀ ਤੋਂ 60 ਫ਼ੀਸਦੀ ਤੱਕ ਬਰਾਮਦ ਫ਼ੀਸ ਵਧਾ ਦਿੱਤੀ ਹੈ।

Narendra ModiNarendra Modiਇਸ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਫੈਸਲੇ ਦੇ ਜ਼ਰਿਏ ਭਾਰਤ ਨੇ ਅਮਰੀਕਾ ਨੂੰ ਇੱਕ ਸਖ਼ਤ ਜਵਾਬ ਦਿੱਤਾ ਹੈ। ਇਹ ਇੱਕ ਨਵੀਂ ਵਪਾਰਕ ਜੰਗ ਦੀ ਸ਼ੁਰੂਆਤ ਹੈ।  
ਹਾਲਾਂਕਿ ਇਹ ਅੱਗੇ ਨਵਾਂ ਕੀ ਮੋੜ ਲਵੇਗਾ ਅਤੇ ਕਿਸ ਮੋੜ ਉੱਤੇ ਰੁਕੇਗਾ ਇਹ ਕਹਿਣਾ ਹਲੇ ਮੁਸ਼ਕਲ ਹੈ। ਇੰਨਾ ਜ਼ਰੂਰ ਹੈ ਕਿ ਇਸ ਸਖ਼ਤ ਫੈਸਲੇ ਦੇ ਜ਼ਰੀਏ ਭਾਰਤ ਨੇ ਅਮਰੀਕਾ ਨੂੰ ਇਹ ਸੁਨੇਹਾ ਜਰੂਰ ਦੇ ਦਿੱਤਾ ਹੈ ਕਿ ਭਾਰਤ ਆਪਣੇ ਆਰਥਿਕ ਹਿਤਾਂ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰੇਗਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement