
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ। ਇਸ ਦੌਰਾਨ ਕੰਪਨੀ ਮੁਨਾਫ਼ੇ ਤੋਂ ਘਾਟੇ ਵਿਚ ਆ ਗਈ ਹੈ। ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ ਕੰਪਨੀ ਨੂੰ 250 ਕਰੋੜ ਰੁਪਏ ਦਾ ਘਾਟਾ ਹੋਇਆ ਹੈ।ਉੱਥੇ ਹੀ ਪਹਿਲੀ ਤਿਮਾਹੀ ਵਿਚ ਕੰਪਨੀ ਦੀ ਆਮਦਨ 4107 ਕਰੋੜ ਰੁਪਏ ਰਹੀ ਹੈ।
Maruti Suzuki
ਹਾਲਾਂਕਿ ਸ਼ੇਅਰ ਬਜ਼ਾਰ ਦੇ ਮਾਹਰ ਇਸ ਤੋਂ ਜ਼ਿਆਦਾ ਘਾਟੇ ਦੀ ਸੰਭਾਵਨਾ ਜਤਾ ਰਹੇ ਸੀ।ਬ੍ਰੋਕਰੇਜ ਹਾਊਸ ਦੀ ਰਿਪੋਰਟ ਵਿਚ 400 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਲਈ ਮਾਹਰਾਂ ਦਾ ਕਹਿਣਾ ਹੈ ਕਿ ਸ਼ੇਅਰ ਵਿਚ ਤੇਜ਼ ਗਿਰਾਵਟ ਨਹੀਂ ਆਈ ਹੈ। ਸ਼ੇਅਰ 100 ਰੁਪਏ ਦੀ ਗਿਰਾਵਟ ਦੇ ਨਾਲ 6183 ਰੁਪਏ ‘ਤੇ ਆ ਗਿਆ ਹੈ।
Maruti Suzuki
15 ਸਾਲ ਬਾਅਦ ਹੋਇਆ ਮਾਰੂਤੀ ਨੂੰ ਘਾਟਾ
ਮਾਰੂਤੀ ਸੁਜ਼ੂਕੀ ਨੂੰ ਬੀਤੇ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ 2019 ਵਿਚ 1436 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ। ਉੱਥੇ ਹੀ ਹੁਣ ਕੰਪਨੀ ਨੇ 250 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਹੈ। ਨਿਊਜ਼ ਏਜੰਸੀ ਮੁਤਾਬਕ ਕੰਪਨੀ ਨੂੰ 15 ਸਾਲ ਵਿਚ ਪਹਿਲੀ ਵਾਰ ਕਿਸੇ ਤਿਮਾਹੀ ਵਿਚ ਘਾਟਾ ਹੋਇਆ ਹੈ।
Maruti Suzuki
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਲੌਕਡਾਊਨ ਕਾਰਨ ਕੰਪਨੀ ਦੀ ਬੈਲੇਂਸਸ਼ੀਟ ‘ਤੇ ਬੁਰਾ ਅਸਰ ਪਿਆ ਹੈ। ਕੰਪਨੀ ਦੀ ਆਮਦਨ 19,719.8 ਕਰੋੜ ਰੁਪਏ ਤੋਂ ਡਿੱਗ ਕੇ 4,106.5 ਕਰੋੜ ਰੁਪਏ ‘ਤੇ ਆ ਗਈ ਹੈ। ਇਸ ਵਿਚ 80 ਫੀਸਦੀ ਦੀ ਗਿਰਾਵਟ ਆਈ ਹੈ। ਉੱਥੇ ਹੀ ਕੰਪਨੀ ਦੀ ਵਿਕਰੀ 18,735.2 ਕਰੋੜ ਤੋਂ ਡਿੱਗ ਕੇ 3,677.5 ਕਰੋੜ ਰੁਪਏ ‘ਤੇ ਆ ਗਈ ਹੈ। ਇਸ ਵਿਚ ਵੀ 80 ਫੀਸਦੀ ਦੀ ਗਿਰਾਵਟ ਆਈ ਹੈ।