
ਸਕਾਰਪੀਓ ਅਪਣੇ ਸੇਗਮੇਂਟ ‘ਚ ਜਬਰਦਸਤ ਮਸ਼ਹੂਰ ਐਸਯੂਵੀ ਹੈ, ਵੱਡੇ ਸ਼ਹਿਰਾਂ ਤੋਂ ਲੈ...
ਚੰਡੀਗੜ੍ਹ: ਸਕਾਰਪੀਓ ਅਪਣੇ ਸੇਗਮੇਂਟ ‘ਚ ਜਬਰਦਸਤ ਮਸ਼ਹੂਰ ਐਸਯੂਵੀ ਹੈ, ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਇਸਦੀ ਡਿਮਾਂਡ ਹੈ। ਹੁਣ ਮਹਿੰਦਰਾ ਅਪਣੀ ਇਸ ਦਮਦਾਰ ਐਸਯੂਵੀ ਨੂੰ ਨਵੇਂ ਮਾਡਲ ‘ਚ ਲੈ ਕੇ ਆ ਰਹੀ ਹੈ। ਖ਼ਬਰਾਂ ਮੁਤਾਬਿਕ ਨਵੀਂ ਮਾਹਿੰਦਰਾ ਸਕਾਰਪੀਓ ਆਟੋ ਐਕਸਪੋ 2020 ਵਿਚ ਪੇਸ਼ ਕੀਤੀ ਜਾਵੇਗੀ। ਮੀਡੀਆ ਰਿਪੋਰਟਜ਼ ਮੁਤਾਬਿਕ ਨਵੀਂ ਸਕਾਰਪੀਓ ਥਾਰ ਵਾਲੇ ਮਾਡਰਨ ਫਲੈਟਫਾਰਮ ‘ਤੇ ਆਧਾਰਿਤ ਹੋਵੇਗੀ। ਇਸ ਵਿਚ ਵੀ 2.0 ਲੀਟਰ ਵਾਲਾ ਇੰਜਣ ਹੋਵੇਗਾ, ਪਰ ਸਕਾਰਪੀਓ ਵਿਚ ਇਸਦਾ ਪਾਵਰ ਆਉਟਪੁਟ ਵੱਖ ਹੋਵੇਗਾ।
Scorpio
ਦਰਅਸਲ, ਨਵੀਂ ਸਕਾਰਪੀਓ ਦੀ ਕਈਂ ਵਾਰ ਵੇਸਟਿੰਗ ਦੌਰਾਨ ਦੇਖਿਆ ਜਾ ਚੁੱਕਿਆ ਹੈ। ਪਹਿਲੀ ਨਜ਼ਰ ‘ਚ ਲਗਦਾ ਹੈ ਕਿ ਨਵਾਂ ਮਾਡਲ ਪਹਿਲਾ ਦੇ ਮੁਕਾਬਲੇ ਕਾਫ਼ੀ ਵੱਖ ਹੋਵੇਗਾ। ਐਸਯੂਵੀ ਦੇ ਇੰਟੀਰਿਅਰ ਵਿਚ ਕਾਫ਼ੀ ਬਦਲਾਅ ਹੋਣਗੇ ਜੋ ਕਿ ਪ੍ਰੀਮਿਅਮ ਹੋਣ ਦੇ ਨਾਲ-ਨਾਲ ਸਟਾਇਲਿਸ਼ ਹੋਵੇਗਾ। ਰਿਪੋਰਟਸ ਮੁਤਾਬਿਕ ਸਕਾਰਪੀਓ ਦਾ ਨਵਾਂ ਮਾਡਲ ਪ੍ਰੀਮੀਅਮ ਕੈਬਿਨ ਦੇ ਨਾਲ ਹੋਵੇਗਾ। ਇੰਜਣ ਤੇ ਵਾਪਰ ਦੀ ਗੱਲ ਕਰੀਏ ਤਾਂ ਫਿਰਹਾਲ ਮਹਿੰਦਰਾ ਸਕਾਰਪੀਓ ਦੋ ਮਾਡਲਾਂ ਦੇ ਨਾਲ ਆਉਂਦੀ ਹੈ।
Scorpio
ਇਸ ਐਸਯੂਵੀ ਵਿਚ ਪਹਿਲਾ 2523ਸੀਸੀ ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ ਕਿ 75 ਬੀਐਚਪੀ ਦੀ ਪਾਵਰ ਅਤੇ 200 ਐਨਐਮ ਦਾ ਟਾਰਕ ਜੇਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਜਦਕਿ ਦੂਜੇ ਮਾਡਲ ਵਿਚ 2179ਸੀਸੀ ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ, ਜੋ ਕਿ 140 ਬੀਐਚਪੀ ਦੀ ਪਾਵਰ ਅਤੇ 320 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਡਾਈਮੈਂਸ਼ਨ ਦੇ ਮੋਰਚੇ ‘ਚ ਮੌਜੂਦਾ ਸਕਾਰਪੀਓ ਦੀ ਲੰਬਾਈ 4456 ਐਮਐਮ, ਚੌੜਾਈ 1820 ਐਮਐਮ, ਉਚਾਈ 1995 ਐਮਐਮ, ਕੁੱਲ ਵਜਨ 2610 ਕਿਲੋ, ਵਹੀਕਲਜ਼ 2680ਐਮਐਮ ਅਤੇ 60 ਲੀਟਰ ਦਾ ਫਿਊਲ ਟੈਂਕ ਹੈ। ਖ਼ਬਰ ਹੈ ਕਿ ਨਵੀਂ ਸਕਾਰਪੀਓ ਦੀ ਲੰਬਾਈ ਥੋੜੀ ਜ਼ਿਆਦਾ, ਪਰ ਉਚਾਈ ਹਲਕੀ ਘੱਟ ਹੋਵੇਗੀ।