
ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ।
ਜੋਧਪੁਰ, ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ। ਜਿਸ ਤੋਂ ਬਾਅਦ ਸਕਾਰਪੀਓ ਚਾਲਕ ਨੇ ਪਿੱਛਾ ਹੋਣ ਦੇ ਸ਼ੱਕ ਵਿਚ ਗੱਡੀ 150 ਦੀ ਸਪੀਡ ਤੇ ਭਜਾ ਲਈ। ਜਿਸ ਦੌਰਾਨ ਭਾਂਡੂ ਪਿੰਡ ਦੇ ਬਸ ਸਟੈਂਡ ਉੱਤੇ ਸੜਕ ਦੇ ਉਲਟ ਪਾਸੇ ਜਾਕੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਅਤੇ ਫਿਰ ਪਿਕਅਪ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
Accidentਸਕਾਰਪੀਓ ਚਾਲਕ ਦੀ ਇਸ ਲਾਪਰਵਾਹੀ ਨੇ ਆਪਣੇ ਆਪ ਦੇ ਨਾਲ ਤਿੰਨ ਹੋਰ ਦੀ ਵੀ ਜਾਨ ਲੈ ਲਈ। ਇੱਕ ਨੁਕਸਾਨੀ ਗਈ ਗੱਡੀ ਵਿਚ ਥੋੜ੍ਹੀ ਅੱਗ ਵੀ ਲੱਗ ਗਈ। ਇਸ ਹਾਦਸੇ ਤੋਂ ਬਾਅਦ ਪੁਲਿਸ ਨਾਲ ਮਿਲ ਕਿ ਲੋਕਾਂ ਨੇ ਕਾਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ। 5 ਜਖ਼ਮੀਆਂ ਨੂੰ ਐਮਡੀਐਮ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਨੇ ਦੱਸਿਆ ਕਿ ਬਾੜਮੇਰ ਦੇ ਸਰਦਾਰਪੁਰਾ ਵਿਚ ਜੰਗਲ ਵਿਭਾਗ ਦੀ ਚੌਕੀ ਦੇ ਨੇੜੇ ਰਹਿਣ ਵਾਲੇ ਰਾਮਲਾਲ ਜਾਂਗਿੜ ( 50 ) ਪਤਨੀ ਪਾਰਬਤੀ ( 45 ) ਦੇ ਨਾਲ ਬਾੜਮੇਰ ਤੋਂ ਜੋਧਪੁਰ ਵੱਲ ਆ ਰਹੇ ਸਨ ।
Accidentਮਿਲੀ ਜਾਣਕਾਰੀ ਅਨੁਸਾਰ ਧਵਾ ਇਲਾਕੇ ਵਿਚ ਇਹਨਾਂ ਦੀ ਸਕਾਰਲਿਪ ਵੱਲੋਂ ਕਿਸੇ ਹੋਰ ਕਾਰ ਨੂੰ ਥੋੜੀ ਜਿਹੀ ਟੱਕਰ ਲੱਗ ਗਈ ਸੀ। ਪਿੱਛਾ ਕੀਤੇ ਜਾਣ ਦੇ ਸ਼ੱਕ ਉਥੋਂ ਬਚ ਨਿਕਲਣ ਲਈ ਜਾੰਗਿੜ ਨੇ ਗੱਡੀ ਨੂੰ ਤੇਜ਼ੀ ਨਾਲ ਭਜਾਇਆ। ਬਸ ਸਟੈਂਡ ਦੇ ਨਜ਼ਦੀਕ ਤੇਜ਼ ਰਫਤਾਰ ਗੱਡੀ ਨੇ ਅਲਟੋ ਕਾਰ ਨੂੰ ਟੱਕਰ ਮਾਰੀ ਅਤੇ ਇਸਦੇ ਉਪਰੋਂ ਦੀ ਨਿਕਲਦੇ ਹੋਏ ਦੂਜੀ ਪਿਕਅਪ ਨਾਲ ਜਾ ਟਕਰਾਈ।
ਇਸ ਭਿਆਨਕ ਟੱਕਰ ਵਿਚ ਸਕਾਰਪੀਓ ਚਲਾ ਰਹੇ ਰਾਮਲਾਲ ਅਤੇ ਪਤਨੀ ਪਾਰਬਤੀ, ਪਿਕਅਪ ਚਾਲਕ ਜੈਸਲਮੇਰ ਦੇ ਨਰੇਲੀ ਨਿਵਾਸੀ ਦੌਲਤ ਸਿੰਘ ( 35 ) ਅਤੇ ਕਾਰ ਵਿਚ ਸਵਾਰ ਲੂਣੀ ਦੇ ਬਾਣਿਆਵਾਸ ਨਿਵਾਸੀ ਸੁਰੇਸ਼ ਦਾਸ ਵੈਸ਼ਣਵ ( 28 ) ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਹੋਏ ਜ਼ਖਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ।