ਰੋਹਤਾਂਗ 'ਚ ਖਾਈ 'ਚ ਡਿੱਗੀ ਸਕਾਰਪੀਓ, 11 ਲੋਕਾਂ ਦੀ ਮੌਤ
Published : Aug 23, 2018, 3:45 pm IST
Updated : Aug 23, 2018, 3:45 pm IST
SHARE ARTICLE
11 die in Rohtang as Scorpio falls into deep gorge
11 die in Rohtang as Scorpio falls into deep gorge

ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਬਹੁਤ ਵੱਡਾ ਸੜਕ ਹਾਦਸਿਆ ਹੋਇਆ ਹੈ। ਕੁੱਲੂ ਦੇ ਮਨਾਲੀ ਵਿਚ ਰੋਹਤਾਂਗ ਕੋਲ ਇਕ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦਰਦ ...

ਨਵੀਂ ਦਿੱਲੀ :- ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਬਹੁਤ ਵੱਡਾ ਸੜਕ ਹਾਦਸਾ ਹੋਇਆ ਹੈ। ਕੁੱਲੂ ਦੇ ਮਨਾਲੀ ਵਿਚ ਰੋਹਤਾਂਗ ਕੋਲ ਇਕ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦਰਦਨਾਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਗੱਡੀ ਦੇ ਪਰਖਚੇ ਉੱਡ ਗਏ ਹਨ। ਹਾਦਸਾ ਮਨਾਲੀ ਤੋਂ ਪੰਜਾਹ ਕਿ.ਮੀ ਦੀ ਦੂਰੀ ਉੱਤੇ ਹੋਇਆ ਹੈ। ਮਰਨ ਵਾਲਿਆਂ ਵਿਚ ਤਿੰਨ ਬੱਚੇ, ਪੰਜ ਔਰਤਾਂ ਅਤੇ ਤਿੰਨ ਆਦਮੀ ਸ਼ਾਮਿਲ ਹਨ। ਰੋਹਤਾਂਗ ਤੋਂ 5 ਕਿ.ਮੀ ਪਹਿਲਾਂ ਇਹ ਸਕਾਰਪੀਓ ਗੱਡੀ ਰਾਨੀਨਾਲਾ ਦੇ ਕੋਲ ਖਾਈ ਵਿਚ ਡਿੱਗ ਗਈ। ਗੱਡੀ ਵਿਚ 11 ਲੋਕ ਸਵਾਰ ਸਨ।

scorpioscorpio

ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਮਨਾਲੀ ਤੋਂ ਪਾਂਗੀ ਜਾ ਰਹੇ ਸਨ। ਲਾਸ਼ਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਦਾ ਦਲ ਮੌਕੇ ਉੱਤੇ ਪਹੁੰਚਿਆ ਹੈ ਅਤੇ ਬਹੁਤ ਮੇਹਨਤ ਤੋਂ ਬਾਅਦ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ਹੈ। ਘਟਨਾ ਸਥਲ ਦੇ ਕੋਲ ਮੋਬਾਇਲ ਸਿਗਨਲ ਨਾ ਹੋਣ ਦੇ ਚਲਦੇ ਵੀਰਵਾਰ ਦੁਪਹਿਰ ਨੂੰ ਘਟਨਾ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਦੇਰ ਰਾਤ ਕਰੀਬ ਦੋ ਵਜੇ ਦੇ ਆਸਪਾਸ ਇਹ ਹਾਦਸਾ ਹੋਇਆ ਹੈ।

scorpioscorpio

ਐਸਪੀ ਕੁੱਲੂ ਸ਼ਾਲਿਨੀ ਅਗਨੀਹੋਤਰੀ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਕੁੱਲੂ ਵਲੋਂ ਡਾਕਟਰਾਂ ਦੀ ਟੀਮ ਨੂੰ ਮੌਕੇ ਉੱਤੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਖੇਤਰੀ ਹਸਪਤਾਲ ਤੋਂ 4 ਐਮਬੂਲੈਂਸ ਨੂੰ ਵੀ ਰਵਾਨਾ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿਤੀ ਜਾਵੇਗੀ। ਕੁੱਲੂ ਦੇ ਡੀਸੀ ਯੂਨੁਸ ਖਾਨ ਨੇ ਇਹ ਜਾਣਕਾਰੀ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement