FDI Inflows: ਵਿੱਤੀ ਸਾਲ 2023-24 'ਚ FDI ਪ੍ਰਵਾਹ 3.49% ਘੱਟ ਕੇ 44.42 ਅਰਬ ਡਾਲਰ 'ਤੇ ਆਇਆ 
Published : May 30, 2024, 4:44 pm IST
Updated : May 30, 2024, 4:44 pm IST
SHARE ARTICLE
File Photo
File Photo

ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ

FDI Inflows: ਨਵੀਂ ਦਿੱਲੀ -  ਭਾਰਤ 'ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 2023-24 'ਚ 3.49 ਫ਼ੀਸਦੀ ਘੱਟ ਕੇ 44.42 ਅਰਬ ਡਾਲਰ ਰਹਿ ਗਿਆ। ਇਹ ਗਿਰਾਵਟ ਸੇਵਾਵਾਂ, ਕੰਪਿਊਟਰ ਹਾਰਡਵੇਅਰ ਅਤੇ ਸਾੱਫਟਵੇਅਰ, ਦੂਰਸੰਚਾਰ, ਆਟੋਮੋਟਿਵ ਅਤੇ ਫਾਰਮਾਸਿਊਟੀਕਲ ਵਰਗੇ ਖੇਤਰਾਂ ਵਿੱਚ ਘੱਟ ਨਿਵੇਸ਼ ਕਾਰਨ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।

ਵਿੱਤੀ ਸਾਲ 2022-23 'ਚ ਐੱਫਡੀਆਈ ਪ੍ਰਵਾਹ 46.03 ਅਰਬ ਡਾਲਰ ਸੀ। ਹਾਲਾਂਕਿ ਵਿੱਤੀ ਸਾਲ 2023-24 ਦੀ ਜਨਵਰੀ-ਮਾਰਚ ਤਿਮਾਹੀ 'ਚ ਨਿਵੇਸ਼ 33.4 ਫ਼ੀਸਦੀ ਵਧ ਕੇ 12.38 ਅਰਬ ਡਾਲਰ ਰਿਹਾ। ਵਿੱਤੀ ਸਾਲ 2022-23 ਦੀ ਇਸੇ ਤਿਮਾਹੀ 'ਚ ਇਹ 9.28 ਅਰਬ ਡਾਲਰ ਸੀ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਅੰਕੜਿਆਂ ਮੁਤਾਬਕ 2023-24 'ਚ ਕੁੱਲ ਐੱਫਡੀਆਈ ਇਕ ਫੀਸਦੀ ਘੱਟ ਕੇ 70.95 ਅਰਬ ਡਾਲਰ ਰਹਿ ਗਿਆ, ਜੋ 2022-23 'ਚ 71.35 ਅਰਬ ਡਾਲਰ ਸੀ। ਵਿੱਤੀ ਸਾਲ 2022-23 'ਚ ਭਾਰਤ 'ਚ ਐੱਫਡੀਆਈ ਪ੍ਰਵਾਹ 'ਚ 22 ਫੀਸਦੀ ਦੀ ਗਿਰਾਵਟ ਆਈ ਹੈ।

ਕੁੱਲ ਐਫਡੀਆਈ ਵਿਚ ਇਕੁਇਟੀ ਪ੍ਰਵਾਹ, ਮੁੜ ਨਿਵੇਸ਼ ਕੀਤੀ ਆਮਦਨ ਅਤੇ ਹੋਰ ਪੂੰਜੀ ਸ਼ਾਮਲ ਹਨ। ਵਿੱਤੀ ਸਾਲ 2021-22 'ਚ ਐੱਫਡੀਆਈ ਪ੍ਰਵਾਹ ਸਭ ਤੋਂ ਵੱਧ 84.83 ਅਰਬ ਡਾਲਰ ਰਿਹਾ। ਵਿੱਤੀ ਸਾਲ 2023-24 'ਚ ਮਾਰੀਸ਼ਸ, ਸਿੰਗਾਪੁਰ, ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕੇਮੈਨ ਆਈਲੈਂਡਜ਼, ਜਰਮਨੀ ਅਤੇ ਸਾਈਪ੍ਰਸ ਸਮੇਤ ਪ੍ਰਮੁੱਖ ਦੇਸ਼ਾਂ ਤੋਂ ਐੱਫਡੀਆਈ ਇਕੁਇਟੀ ਪ੍ਰਵਾਹ 'ਚ ਗਿਰਾਵਟ ਆਈ ਹੈ। ਹਾਲਾਂਕਿ, ਨੀਦਰਲੈਂਡਜ਼ ਅਤੇ ਜਾਪਾਨ ਤੋਂ ਨਿਵੇਸ਼ ਵਿੱਚ ਵਾਧਾ ਹੋਇਆ ਹੈ।

ਸੈਕਟਰ ਦੇ ਹਿਸਾਬ ਨਾਲ ਸੇਵਾਵਾਂ, ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ, ਵਪਾਰ, ਦੂਰਸੰਚਾਰ, ਆਟੋਮੋਟਿਵ, ਫਾਰਮਾਸਿਊਟੀਕਲਅਤੇ ਰਸਾਇਣਾਂ ਦੇ ਪ੍ਰਵਾਹ 'ਚ ਗਿਰਾਵਟ ਆਈ ਹੈ। ਇਸ ਦੇ ਉਲਟ, ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ, ਵਿਕਾਸ ਅਤੇ ਬਿਜਲੀ ਖੇਤਰਾਂ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਪ੍ਰਵਾਹ ਵਿੱਚ ਚੰਗਾ ਵਾਧਾ ਦਰਜ ਕੀਤਾ।

ਅੰਕੜਿਆਂ ਮੁਤਾਬਕ ਮਹਾਰਾਸ਼ਟਰ ਨੂੰ ਪਿਛਲੇ ਵਿੱਤੀ ਸਾਲ 'ਚ ਸਭ ਤੋਂ ਵੱਧ 15.1 ਅਰਬ ਡਾਲਰ ਦਾ ਐੱਫਡੀਆਈ ਮਿਲਿਆ ਹੈ। ਸਾਲ 2022-23 'ਚ ਇਹ ਅੰਕੜਾ 14.8 ਅਰਬ ਡਾਲਰ ਸੀ। ਇਸ ਤੋਂ ਬਾਅਦ ਗੁਜਰਾਤ 'ਚ 7.3 ਅਰਬ ਡਾਲਰ ਦਾ ਨਿਵੇਸ਼ ਹੋਇਆ, ਜੋ 2022-23 'ਚ 4.7 ਅਰਬ ਡਾਲਰ ਸੀ। ਤਾਮਿਲਨਾਡੂ, ਤੇਲੰਗਾਨਾ ਅਤੇ ਝਾਰਖੰਡ ਵਿੱਚ ਵੀ ਐਫਡੀਆਈ ਪ੍ਰਵਾਹ ਵਿੱਚ ਵਾਧਾ ਹੋਇਆ ਹੈ।

ਕਰਨਾਟਕ 'ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ 2022-23 ਦੇ 10.42 ਅਰਬ ਡਾਲਰ ਤੋਂ ਘਟ ਕੇ 6.57 ਅਰਬ ਡਾਲਰ ਰਹਿ ਗਿਆ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਾਮਲ ਹਨ, ਜਿਨ੍ਹਾਂ 'ਚ ਸਮੀਖਿਆ ਅਧੀਨ ਮਿਆਦ 'ਚ ਐੱਫਡੀਆਈ ਪ੍ਰਵਾਹ 'ਚ ਗਿਰਾਵਟ ਆਈ ਹੈ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement