
ਰਸੋਈ ਗੈਸ ਸਿਲੰਡਰ ਮੁਹੱਈਆ ਕਰਾਉਣ ਵਾਲੀ ਸਰਵਜਨਕ ਖੇਤਰ ਦੀਆਂ ਤੇਲ ਕੰਪਨੀਆਂ ਹਰ ਮਹੀਨੇ ਦੀ ਇਕ ਤਾਰੀਕ ਨੂੰ ਕੀਮਤ ਤੈਅ ਕਰਦੀਆਂ ਹਨ।
ਨਵੀਂ ਦਿੱਲੀ- ਘਰੇਲੂ ਰਸੋਈ ਗੈਸ ਦੀ ਵਰਤੋਂ ਕਰਨ ਵਾਲਿਆਂ ਨੂੰ ਰਸੋਈ ਗੈਸ ਦੀ ਕੀਮਤ ਤੋਂ ਰਾਹਤ ਮਿਲਣ ਵਾਲੀ ਹੈ। ਆਉਣ ਵਾਲੇ ਦਿਨਾਂ ਵਿਚ ਰਸੋਈ ਗੈਸ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਘੱਟ ਹੋ ਸਕਦੀ ਹੈ। ਕੇਂਦਰ ਸਰਕਾਰ ਸਬਸਿਡੀ ਵਾਲਾ ਸਿਲੰਡਰ ਵਰਤਣ ਵਾਲਿਆਂ ਨੂੰ ਵੀ ਰਾਹਤ ਦੇ ਸਕਦੀ ਹੈ। ਰਸੋਈ ਗੈਸ ਸਿਲੰਡਰ ਮੁਹੱਈਆ ਕਰਾਉਣ ਵਾਲੀ ਸਰਵਜਨਕ ਖੇਤਰ ਦੀਆਂ ਤੇਲ ਕੰਪਨੀਆਂ ਹਰ ਮਹੀਨੇ ਦੀ ਇਕ ਤਾਰੀਕ ਨੂੰ ਕੀਮਤ ਤੈਅ ਕਰਦੀਆਂ ਹਨ।
LPG cylinders
ਪਿਛਲੇ ਕੁੱਝ ਮਹੀਨਿਆਂ ਵਿਚ ਰਸੋਈ ਗੈਸ ਦੀ ਕੀਮਤ ਕਾਫ਼ੀ ਜ਼ਿਆਦਾ ਸੀ ਪਰ ਅੰਤਰ ਰਾਸ਼ਟਰੀ ਬਾਜਾਰ ਵਿਚ ਐਲਪੀਜੀ ਗੈਸ ਦੀਆਂ ਕੀਮਤਾਂ ਵਿਚ ਆਈ ਕਮੀ ਦਾ ਫਾਇਦਾ ਖਪਤਕਾਰਾਂ ਨੂੰ ਮਿਲ ਸਕਦਾ ਹੈ। ਗੈਸ ਕੰਪਨੀਆਂ ਦੇ 19 ਕਿਲੋ ਦੇ ਵਪਾਰਕ ਇਸਤੇਮਾਲ ਵਾਲੇ ਗੈਸ ਸਿਲੰਡਰ ਦੀ ਕੀਮਤ ਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ। ਰਸੋਈ ਗੈਸ ਦੀਆਂ ਕੀਮਤਤਾਂ ਵਿਚ ਕਮੀ ਨੂੰ ਦੇਖਦੇ ਹੋਏ ਗੈਸ ਏਜੰਸੀਆਂ ਇੱਥੇ ਗੈਸ ਕੰਪਨੀਆਂ ਨੂੰ ਦਿੱਤਾ ਹੋਇਆ ਆਪਣਾ ਆਰਡਰ ਵਾਪਸ ਲੈ ਰਹੀ ਹੈ। ਇਸ ਸਭ ਦੇ ਚੱਲਦੇ ਗੈਸ ਦੀ ਕੀਮਤ ਘੱਟ ਹੁੰਦੀ ਹੈ ਤਾਂ ਇਸ ਦਾ ਫਾਇਦਾ ਖਪਤਕਾਰਾਂ ਨੂੰ ਜਾਵੇਗਾ।
ਰਸੋਈ ਗੈਸ ਦੀ ਕੀਮਤ- ਘਰੇਲੂ ਰਸੋਈ ਗੈਸ ਸਿਲੰਡਰ (ਸਬਸਿਡੀ) 497.37 ਰੁਪਏ
ਘਰੇਲੂ ਰਸੋਈ ਗੈਸ ਸਿਲੰਡਰ (ਬਿਨ੍ਹਾਂ ਸਬਸਿਡੀ)- 737.50 ਰੁਪਏ
ਵਪਾਰਕ ਇਸਤੇਮਾਲ ਦੇ ਲਈ ਸਿਲੰਡਰ -1328 ਰੁਪਏ