
ਖਾਣਾ ਬਣਾਉਣ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਲੱਗੀ ਅੱਗ
ਬਹਿਰਾਈਚ : ਉਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿਚ ਇਕ ਘਰ ਵਿਚ ਜਿਥੇ ਸਿਲੰਡਰ ਫਟਣ ਕਾਰਨ ਮਾਂ ਤੇ ਧੀ ਦੀ ਮੌਤ ਹੋ ਗਈ, ਉਥੇ ਹੀ ਨੇੜਲੇ 20 ਮਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ। ਇਹ ਘਟਨਾ ਨੇਪਾਲ ਸਰਹੱਦ ਨਾਲ ਲੱਗੇ ਸਲਾਰਪੁਰ ਪਿੰਡ ਵਿਚ ਵਾਪਰੀ। ਪੁਲਿਸ ਨੇ ਦਸਿਆ ਕਿ ਇਕ ਮਹਿਲਾ ਅਪਣੇ ਘਰ ਵਿਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਗੈਸ ਸਿਲੰਡਰ ਵਿਚ ਅੱਗ ਲੱਗ ਗਈ ਤੇ ਉਹ ਫਟ ਗਿਆ।
Death
ਇਸ ਹਾਦਸੇ 'ਚ ਮਹਿਲਾ ਤੇ ਉਸ ਦੀ ਧੀ ਦੀ ਮੌਤ ਹੋ ਗਈ ਅਤੇ ਨੇੜਲੇ 20 ਮਕਾਨਾਂ ਨੂੰ ਵੀ ਅੱਗ ਲੱਗ ਗਈ। ਇਸ ਹਾਦਸੇ ਵਿਚ 40 ਸਾਲਾ ਮੁੰਨੀ ਦੇਵੀ ਅਤੇ 16 ਸਾਲਾ ਉਸ ਦੀ ਧੀ ਕਰਿਸ਼ਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਹਿਲਾ ਦਾ 12 ਸਾਲਾ ਪੁੱਤਰ ਨੀਰਜ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਵੇਖਦੇ ਹੀ ਵੇਖਦੇ ਇਸ ਅੱਗ ਨੇ ਨੇੜਲੇ 20 ਮਕਾਨਾਂ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ ਅਤੇ ਉਹ ਸੜ ਕੇ ਸਵਾਹ ਹੋ ਗਏ।
Gas Cylinder Blast
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿਤਾ ਹੈ ਜਦਕਿ ਜ਼ਖ਼ਮੀ ਹੋਏ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ।