
ਸਵਿਸ ਬੈਂਕ 'ਚ ਜਮਾਂ ਕੁਲ 26% ਪੈਸਾ ਬ੍ਰਿਟੇਨ ਦੇ ਲੋਕਾਂ ਦਾ
ਨਵੀਂ ਦਿੱਲੀ : ਸਵਿਸ ਬੈਂਕ 'ਚ ਪੈਸਾ ਜਮਾਂ ਕਰਵਾਉਣ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ ਦੁਨੀਆ ਭਰ 'ਚ 74ਵੇਂ ਨੰਬਰ 'ਤੇ ਹੈ, ਜਦਕਿ ਬ੍ਰਿਟੇਨ ਨੇ ਇਸ ਸੂਚੀ 'ਚ ਆਪਣਾ ਪਹਿਲਾ ਨੰਬਰ ਬਰਕਰਾਰ ਰੱਖਿਆ ਹੈ। ਸਵਿਜ਼ਰਲੈਂਡ ਸਥਿਤ ਬੈਂਕ ਵੱਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਪਿਛਲੇ ਸਾਲ ਭਾਰਤ 15ਵੇਂ ਨੰਬਰ 'ਤੇ ਸੀ, ਜਦਕਿ ਇਸ ਵਾਰ 73ਵੇਂ ਨੰਬਰ 'ਤੇ ਪਹੁੰਚ ਗਿਆ ਹੈ।
Swiss bank
ਸਵਿਸ ਨੈਸ਼ਨਲ ਬੈਂਕ (ਐਸਐਨਬੀ) ਵੱਲੋਂ ਜਾਰੀ ਸਾਲਾਨਾ ਬੈਂਕਿੰਗ ਅੰਕੜਿਆਂ ਮੁਤਾਬਕ ਸਵਿਸ ਬੈਕਾਂ 'ਚ ਜਮਾਂ ਕੁਲ ਪੈਸੇ ਦੇ ਮਾਮਲੇ 'ਚ ਭਾਰਤ ਕਾਫ਼ੀ ਪਿੱਛੇ ਹੈ ਅਤੇ ਇਸ ਬੈਂਕ 'ਚ ਵਿਦੇਸ਼ੀਆਂ ਵੱਲੋਂ ਜਮਾਂ ਕੁਲ ਰਕਮ ਦਾ ਸਿਰਫ਼ 0.07% ਹੈ। ਜਦਕਿ ਦੂਜੇ ਪਾਸੇ ਇਸ ਬੈਂਕ 'ਚ ਪੈਸਾ ਜਮਾਂ ਕਰਵਾਉਣ ਦੇ ਮਾਮਲੇ 'ਚ ਬ੍ਰਿਟੇਨ ਦੇ ਲੋਕ ਟਾਪ 'ਤੇ ਹਨ ਅਤੇ 2018 ਦੇ ਅੰਤ ਤਕ ਇਸ ਬੈਂਕ 'ਚ ਜਮਾਂ ਕੁਲ 26% ਪੈਸਾ ਬ੍ਰਿਟੇਨ ਦੇ ਲੋਕਾਂ ਦਾ ਹੈ।
Swiss bank
ਸਵਿਸ ਬੈਂਕ 'ਚ ਪੈਸਾ ਜਮਾਂ ਕਰਵਾਉਣ ਵਾਲਿਆਂ ਦੀ ਰੈਂਕਿੰਗ 'ਚ ਦੂਜੇ ਨੰਬਰ 'ਤੇ ਅਮਰੀਕਾ, ਤੀਜੇ ਨੰਬਰ 'ਤੇ ਵੈਸਟਇੰਡੀਜ਼, ਚੌਥੇ ਨੰਬਰ 'ਤੇ ਫ਼ਰਾਂਸ ਅਤੇ ਪੰਜਵੇਂ ਨੰਬਰ 'ਤੇ ਹਾਂਗਕਾਂਗ ਹੈ। ਇਸ ਬੈਂਕ 'ਚ ਜਮਾਂ 50% ਤੋਂ ਵੱਧ ਪੈਸਾ ਇਨ੍ਹਾਂ ਪੰਜ ਦੇਸ਼ਾਂ ਦੇ ਲੋਕਾਂ ਦਾ ਹੈ। ਬੈਂਕ 'ਚ ਜਮਾਂ ਲਗਭਗ ਦੋ ਤਿਹਾਈ ਪੈਸਾ ਸੂਚੀ 'ਚ ਸ਼ਾਮਲ 10 ਦੇਸ਼ਾਂ ਦੇ ਲੋਕਾਂ ਦਾ ਹੈ। ਟਾਪ 10 'ਚ ਸ਼ਾਮਲ ਬਾਕੀ ਦੇਸ਼ਾਂ ਵਿਚ ਬਹਾਮਾਸ, ਜਰਮਨੀ, ਲਕਜਮਬਰਗ, ਕਾਏਮਾਨ, ਆਈਸਲੈਂਡ ਅਤੇ ਸਿੰਗਾਪੁਰ ਸ਼ਾਮਲ ਹਨ।
Swiss bank
ਸਵਿਸ ਬੈਂਕ 'ਚ ਜਮਾਂ ਲਗਭਗ 75% ਪੈਸਾ ਸੂਚੀ 'ਚ ਸ਼ਾਮਲ 15 ਦੇਸ਼ਾਂ ਦੇ ਲੋਕਾਂ ਦਾ ਹੈ, ਜਦਕਿ 90% ਪੈਸਾ ਟਾਪ 30 'ਚ ਸ਼ਾਮਲ ਦੇਸ਼ਾਂ ਦੇ ਲੋਕਾਂ ਦਾ ਹੈ। ਸਵਿਸ ਬੈਂਕ 'ਚ ਪੈਸਾ ਜਮਾਂ ਕਰਨ ਦੇ ਮਾਮਲੇ 'ਚ ਬ੍ਰਿਕਸ ਦੇਸ਼ਾਂ 'ਚ ਭਾਰਤ ਸੱਭ ਤੋਂ ਪਿੱਛੇ ਹੈ, ਜਦਕਿ ਰੂਸ ਸੱਭ ਤੋਂ ਉੱਪਰ (20ਵੇਂ ਨੰਬਰ 'ਤੇ), ਚੀਨ 22ਵੇਂ, ਦੱਖਣ ਅਫ਼ਰੀਕਾ 60ਵੇਂ ਅਤੇ ਬ੍ਰਾਜੀਲ 65ਵੇਂ ਨੰਬਰ 'ਤੇ ਹੈ।