
ਕਾਲੇ ਧਨ ਲਈ ਸੁਰੱਖਿਅਤ ਪਨਾਹਗਾਰ ਦੇ ਰੂਪ ਵਿਚ ਮਸ਼ਹੂਰ ਸਵਿਟਜ਼ਲੈਂਡ ਨੇ ਅਪਣੀ ਤਸਵੀਰ ਨੂੰ ਸੁਧਾਰਣ ਵਿਚ ਲਗਿਆ ਹੋਇਆ..........
ਨਵੀਂ ਦਿੱਲੀ : ਕਾਲੇ ਧਨ ਲਈ ਸੁਰੱਖਿਅਤ ਪਨਾਹਗਾਰ ਦੇ ਰੂਪ ਵਿਚ ਮਸ਼ਹੂਰ ਸਵਿਟਜ਼ਲੈਂਡ ਨੇ ਅਪਣੀ ਤਸਵੀਰ ਨੂੰ ਸੁਧਾਰਣ ਵਿਚ ਲਗਿਆ ਹੋਇਆ ਹੈ ਸਵਿਟਜ਼ਰਲੈਂਡ ਦੋ ਕੰਪਨੀਆਂ ਅਤੇ ਤਿੰਨ ਲੋਕਾਂ ਬਾਰੇ ਭਾਰਤੀ ਏਜੰਸੀਆਂ ਨੂੰ ਜਾਣਕਾਰੀ ਦੇਣ ਲਈ ਤਿਆਰ ਹੋ ਗਿਆ ਹੈ। ਇੰਨ੍ਹਾਂ ਕੰਪਨੀਆਂ ਅਤੇ ਲੋਕਾਂ ਵਿਰੁਧ ਭਾਰਤ 'ਚ ਜਾਂਚ-ਪੜਤਾਲ ਚੱਲ ਰਹੀ ਹੈ। ਦੋਵਾਂ ਭਾਰਤੀ ਕੰਪਨੀਆਂ ਵਿਚੋਂ ਇਕ ਸੂਚੀਬੱਧ ਕੰਪਨੀ ਹੈ ਅਤੇ ਕਈ ਮਾਮਲਿਆਂ ਵਿਚ ਸੇਬੀ ਦੀ ਨਿਗਰਾਨੀ ਦਾ ਸਾਹਮਣਾ ਕਰ ਰਹੀ ਹੈ
ਜਦਕਿ ਦੂਸਰੀ ਕੰਪਨੀ ਦਾ ਤਾਮਿਲਨਾਡੂ ਦੇ ਕੁਝ ਰਾਜਨੀਤਿਕਾਂ ਨਾਲ ਸਬੰਧ ਦਸੇ ਜਾ ਰਹੇ ਹਨ। ਸਵਿਸ ਸਰਕਾਰ ਦਾ ਸੰਘ ਕਰ ਵਿਭਾਗ ਜਿਓਡੇਸਿਕ ਲਿਮਿਟਡ ਅਤੇ ਆਧੀ ਇੰਟਰ ਪਾ੍ਰਇਸਜ਼ ਪ੍ਰਾਇਵੇਟ ਲਿਮਟਿਡ ਬਾਰੇ ਕੀਤੀ ਬੇਨਤੀ 'ਤੇ ਭਾਰਤ ਨੂੰ ਪ੍ਰਸ਼ਾਸਨਿਕ ਸਹਾਇਤਾ ਦੇਣ ਲਈ ਤਿਆਰ ਹੋ ਗਿਆ ਹੈ। ਜਿਓਡੇਸਿਕ ਲਿਮ. ਨਾਲ ਜੁੜੇ ਤਿੰਨ ਲੋਕਾਂ ਪੰਕਜ਼ ਕੁਮਾਰ , ਓਂਕਾਰ ਸ਼੍ਰੀਵਾਸਤਵ, ਪ੍ਰਸ਼ਾਂਤ ਸ਼ਰਧ ਮੁਲੇਕਰ
ਅਤੇ ਕਿਰਨ ਕੁਲਕਰਣੀ ਦੇ ਮਾਮਲੇ ਵਿਚ ਵਿਭਾਗ ਨੇ ਇਸੇ ਤਰ੍ਹਾਂ ਦੀ ਬੇਨਤੀ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਭਾਰਤੀ ਏਜੰਸੀਆਂ ਦੁਆਰ ਜਾਣਕਾਰੀ ਅਤੇ ਮਦਦ ਨਾਲ ਜੁੜੇ ਵਿਸ਼ੇਸ਼ ਵਿਵਰਣਾਂ 'ਤੇ ਖ਼ੁਲਾਸ ਨਹੀਂ ਕੀਤਾ ਹੈ ਕਿਉਂਕਿ ਪ੍ਰਸ਼ਾਸਨਿਕ ਸਹਾਇਤਾ ਵਿਚ ਵਿੱਤੀ ਅਤੇ ਕਰ ਨਾਲ ਸਬੰਧਤ ਗੜਬੜੀਆਂ ਬਾਰੇ ਸਬੂਤ ਪੇਸ਼ ਕਰਨੇ ਹੁੰਦੇ ਹਨ ਅਤੇ ਬੈਂਕ ਖ਼ਾਤਿਆਂ ਅਤੇ ਹੋਰ ਵਿੱਤੀ ਅੰਕੜਿਆਂ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਲ ਹੁੰਦੀਆਂ ਹਨ।