ਸਰਕਾਰ ਦਾ ਵੱਡਾ ਫ਼ੈਸਲਾ- ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਰੀਕ ਵਧੀ
Published : Jul 30, 2020, 10:14 am IST
Updated : Jul 30, 2020, 10:14 am IST
SHARE ARTICLE
Income Tax Filling Deadline Extended
Income Tax Filling Deadline Extended

ਹੁਣ 30 ਸਤੰਬਰ ਤੱਕ ਭਰ ਸਕੋਗੇ ਇਨਕਮ ਟੈਕਸ ਰਿਟਰਨ

ਨਵੀਂ ਦਿੱਲੀ: ਸਰਕਾਰ ਨੇ ਵਿੱਤੀ ਸਾਲ 2018-19 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ ਨੂੰ ਦੋ ਮਹੀਨੇ ਲਈ ਅੱਗੇ ਵਧਾ ਦਿੱਤਾ ਹੈ। ਹੁਣ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ 30 ਸਤੰਬਰ ਹੈ। ਆਮਦਨ ਕਰ ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਆਮਦਨ ਕਰਦਾਤਾਵਾਂ ਨੂੰ ਹੋਰ ਰਾਹਤ ਦਿੰਦੇ ਹੋਈ ਸੀਬੀਡੀਟੀ (Central Board of Direct Taxes) ਨੇ ਵਿੱਤੀ ਸਾਲ 2018-19 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ 2020 ਤੋਂ ਵਧਾ ਕੇ 30 ਸਤੰਬਰ 2020 ਕਰ ਦਿੱਤੀ ਹੈ।

Income TaxIncome Tax

ਦੱਸ ਦਈਏ ਕਿ ਵਿੱਤੀ ਸਾਲ 2018-19 ਲਈ ਅਸਲ ਜਾਂ ਸੋਧੀ ਹੋਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਤਰੀਕ ਤੀਜੀ ਵਾਰ ਵਧਾਈ ਗਈ ਹੈ। ਦੱਸ ਦਈਏ ਕਿ ਵਿੱਤੀ ਸਾਲ 2018-19 ਲਈ 31 ਮਾਰਚ 2020 ਤੱਕ ਇਨਕਮ ਟੈਕਸ ਰਿਟਰਨ ਦਾਖਲ ਕਰਨੀ ਸੀ। ਪਹਿਲਾਂ ਇਸ ਨੂੰ 30 ਜੂਨ ਤੱਕ ਵਧਾਇਆ ਗਿਆ। ਫਿਰ ਇਸ ਨੂੰ ਵਧਾ ਕੇ 31 ਜੁਲਾਈ ਤੱਕ ਕੀਤਾ ਗਿਆ ਅਤੇ ਹੁਣ ਇਸ ਨੂੰ ਵਧਾ ਕੇ 30 ਸਤੰਬਰ 2020 ਤੱਕ ਕਰ ਦਿੱਤਾ ਗਿਆ ਹੈ।

CBDTCBDT

ਸੀਬੀਡੀਟੀ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਹੁਣ ਤੱਕ ਦੀ ਰਿਟਰਨ ਫਾਈਲਿੰਗ ਤੋਂ ਮਿਲੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਨਾਲ ਕੁਝ ਅਜਿਹੇ ਕਰਦਾਤਾਵਾਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੇ ਕਾਫ਼ੀ ਲੈਣ-ਦੇਣ ਕੀਤਾ ਹੈ ਪਰ ਉਹਨਾਂ ਨੇ ਅਸੈਸਮੈਂਟ ਈਅਰ 2019-20 (ਵਿੱਤੀ ਸਾਲ 2018-19 ਦੇ ਸੰਦਰਭ ਵਿਚ) ਲਈ ਰਿਟਰਨ ਦਾਖਲ ਨਹੀਂ ਕੀਤੀ ਹੈ।

Income TaxIncome Tax

ਰਿਟਰਨ ਦਾਖਲ ਨਾ ਕਰਨ ਵਾਲਿਆਂ ਤੋਂ ਇਲਾਵਾ ਰਿਟਰਨ ਫਾਈਲ ਕਰਨ ਵਾਲੇ ਕਈ ਅਜਿਹੇ ਲੋਕਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਦੇ ਜ਼ਿਆਦਾਤਰ ਲੈਣ ਦੇਣ ਅਤੇ ਇਨਕਮ ਟੈਕਸ ਰਿਟਰਨ ਆਪਸ ਵਿਚ ਮੇਲ ਨਹੀਂ ਖਾਂਦੇ। ਵਿਭਾਗ ਨੇ ਦੱਸਿਆ ਕਿ 11 ਦਿਨਾਂ ਤੱਕ ਚੱਲਣ ਵਾਲਾ ਈ-ਕੈਂਪੇਨ 31 ਜੁਲਾਈ 2020 ਨੂੰ ਖਤਮ ਹੋਵੇਗਾ ਅਤੇ ਇਸ ਦੌਰਾਨ ਉਹਨਾਂ ਲੋਕਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਜਾਂ ਤਾਂ ਰਿਟਰਨ ਦਾਖਲ ਨਹੀਂ ਕੀਤੀ ਜਾਂ ਉਹਨਾਂ ਦੀ ਰਿਟਰਨ ਵਿਚ ਕੁਝ ਕਮੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement