10 ਸਰਕਾਰੀ ਬੈਂਕਾਂ ਦਾ ਹੋਇਆ ਰਲੇਵਾਂ, ਬਣਨਗੇ 4 ਵੱਡੇ ਬੈਂਕ
Published : Aug 30, 2019, 6:24 pm IST
Updated : Aug 30, 2019, 6:26 pm IST
SHARE ARTICLE
Finance Minister Nirmala Sitharaman announces : 10 public sector banks to be merged into four
Finance Minister Nirmala Sitharaman announces : 10 public sector banks to be merged into four

18 ਤੋਂ ਘੱਟ ਕੇ 12 ਸਰਕਾਰੀ ਬੈਂਕ ਰਹਿ ਜਾਣਗੇ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਨਗੇ, ਜਿਨ੍ਹਾਂ ਦਾ ਕੁਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ। ਸਾਲ 2017 'ਚ ਦੇਸ਼ ਵਿਚ 27 ਸਰਕਾਰੀ ਬੈਂਕ ਸਨ। ਹੁਣ ਰਲੇਵੇਂ ਤੋਂ ਬਾਅਦ ਕੁਲ 12 ਬੈਂਕ ਰਹਿ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ 'ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।

Finance Minister Nirmala Sitharaman Finance Minister Nirmala Sitharaman

ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਦਸਿਆ ਕਿ ਪੰਜਾਬ ਨੈਸ਼ਨਲ ਬੈਂਕ (PNB) ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ (OBC) ਅਤੇ ਯੂਨਾਈਟਿਡ ਬੈਂਕ ਦਾ ਰਲੇਵਾਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।

10 public sector banks to be merged into four10 public sector banks to be merged into four

ਉਥੇ ਹੀ ਯੂਨੀਅਨ ਬੈਂਕ ਆਫ਼ ਇੰਡਿਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਵੇਗਾ। ਇਸ ਦੇ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਹੋਵੇਗਾ। ਉਥੇ ਹੀ ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ। ਜਿਸ ਤੋਂ ਬਾਅਦ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਹੋ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ। 

10 public sector banks to be merged into four10 public sector banks to be merged into four

ਦੇਸ਼ ਵਿਚ ਹੁਣ 12 ਸਰਕਾਰੀ ਬੈਂਕ ਰਹਿ ਗਏ ਹਨ। ਇਸ ਤੋਂ ਪਹਿਲਾਂ ਸਾਲ 2017 ਵਿਚ ਪਬ‍ਲਿਕ ਸੈਕ‍ਟਰ ਦੇ 27 ਬੈਂਕ ਸਨ। ਪਿਛਲੇ 2 ਸਾਲਾਂ 'ਚ ਇਨ੍ਹਾਂ ਬੈਂਕਾਂ ਦੀ ਗਿਣਤੀ ਹੁਣ 27 ਤੋਂ ਘੱਟ ਕੇ 12 ਹੋ ਗਈ ਹੈ।

10 public sector banks to be merged into four10 public sector banks to be merged into four

ਇਨ੍ਹਾਂ ਬੈਕਾਂ ਦਾ ਹੋ ਰਿਹੈ ਰਲੇਵਾਂ :
ਪੰਜਾਬ ਨੈਸ਼ਨਲ ਬੈਂਕ+ਯੂਨਾਈਟਿਡ ਬੈਂਕ+ਓਰੀਐਂਟਲ ਬੈਂਕ ਆਫ਼ ਕਾਮਰਸ 
ਕੈਨਰਾ ਬੈਂਕ+ਸਿੰਡੀਕੇਟ ਬੈਂਕ
ਯੂਨੀਅਨ ਬੈਂਕ+ਆਂਧਰਾ ਬੈਂਕ+ਕਾਰਪੋਰੇਸ਼ਨ ਬੈਂਕ
ਇੰਡੀਅਨ ਬੈਂਕ+ਇਲਾਹਾਬਾਦ ਬੈਂਕ

10 public sector banks to be merged into four10 public sector banks to be merged into four

ਰਲੇਵੇਂ ਤੋਂ ਬਾਅਦ ਹੁਣ ਦੇਸ਼ 'ਚ ਇਹ 12 ਸਰਕਾਰੀ ਬੈਂਕ ਰਹਿ ਜਾਣਗੇ :

  1. ਭਾਰਤੀ ਸਟੇਟ ਬੈਂਕ
  2. ਪੰਜਾਬ ਨੈਸ਼ਨਲ ਬੈਂਕ
  3. ਬੈਂਕ ਆਫ਼ ਬੜੌਦਾ
  4. ਕੈਨਰਾ ਬੈਂਕ
  5. ਯੂਨੀਅਨ ਬੈਂਕ ਆਫ਼ ਇੰਡੀਆ
  6. ਬੈਂਕ ਆਫ਼ ਇੰਡੀਆ
  7. ਇਲਾਹਾਬਾਦ ਬੈਂਕ
  8. ਸੈਂਟਰਲ ਬੈਂਕ ਆਫ਼ ਇੰਡੀਆ
  9. ਇੰਡੀਅਨ ਓਵਰਸੀਜ਼ ਬੈਂਕ
  10. ਬੈਂਕ ਆਫ਼ ਮਹਾਰਾਸ਼ਟਰ
  11. ਪੰਜਾਬ ਐਂਡ ਸਿੰਧ ਬੈਂਕ
  12.  ਯੂਕੋ ਬੈਂਕ 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement