
ਪੰਜਾਬ ਨੈਸ਼ਨਲ ਬੈਂਕ ਜਲਦ ਹੀ ਤਿੰਨ ਛੋਟੇ ਸਰਕਾਰੀ ਬੈਂਕਾਂ ਦਾ ਮਿਸ਼ਰਨ ਕਰ ਸਕਦਾ ਹੈ...
ਚੰਡੀਗੜ੍ਹ: ਪੰਜਾਬ ਨੈਸ਼ਨਲ ਬੈਂਕ ਜਲਦ ਹੀ ਤਿੰਨ ਛੋਟੇ ਸਰਕਾਰੀ ਬੈਂਕਾਂ ਦਾ ਮਿਸ਼ਰਨ ਕਰ ਸਕਦਾ ਹੈ। ਇਨ੍ਹਾਂ ਵਿਚ ਓਰੀਐਂਟਲ ਬੈਂਕ ਆਫ਼ ਕਾਮਰਸ, ਆਂਧਰਾ ਬੈਂਕ ਅਤੇ ਇਲਾਹਾਬਾਦ ਬੈਂਕ ਸ਼ਾਮਲ ਹਨ। ਅਗਲੇ ਤਿੰਨ ਮਹੀਨਿਆਂ ਵਿਚ ਪੀਐਨਬੀ ਬੈਂਕਾਂ ਦੇ ਮਿਸ਼ਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਸਰਕਾਰ ਕਰਜ਼ ਨਾਲ ਲੱਦੇ ਬੈਂਕਿੰਗ ਸੈਕਟਰ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਬੈਂਕਾਂ ਦਾ ਰਲੇਵਾਂ ਕਰ ਸਕਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਪਹਿਲਾਂ ਤਿੰਨ ਬੈਕਾਂ ਦਾ ਰਲੇਵਾਂ ਹੋਇਆ ਸੀ। ਉਸ ਵੇਲੇ ਦੇਨਾ ਬੈਂਕ ਅਤੇ ਵਿਜੇ ਬੈਂਕ ਦਾ ਰਲੇਵਾਂ ਬੈਂਕ ਆਫ਼ ਬੜੌਦਾ ਵਿਚ ਹੋ ਗਿਆ ਸੀ।
Allahbad Bank
ਇਸ ਰਲੇਵਾਂ ਤੋਂ ਬਾਅਦ ਇਹ ਐਸਬੀਆਈ ਤੋਂ ਬਾਅਦ ਦੂਜੇ ਸਭ ਤੋਂ ਵੱਡਾ ਬੈਂਕ ਬਣ ਗਿਆ ਸੀ। ਰਲੇਵੇਂ ਤੋਂ ਬਾਅਦ ਬੈਂਕ ਆਫ਼ ਬੜੌਦਾ ਕੋਲ 900 ਬ੍ਰਾਂਚਾਂ, 13400 ਏਟੀਐਮ ਅਤੇ 85,000 ਕਰਮਚਾਰੀ ਹਨ। ਬੈਂਕ ਆਫ਼ ਬੜੌਦਾ ਵਿਚ ਦੇਨਾ ਬੈਂਕ ਅਤੇ ਵਿਜੇ ਬੈਂਕ ਦਾ ਰਲੇਵਾਂ 1 ਅਪ੍ਰੈਲ ਤੋਂ ਪ੍ਰਭਾਵੀ ਹੈ। ਇਸ ਤੋਂ ਪਹਿਲਾਂ 2017 ਵਿਚ ਐਸਬੀਆਈ ਨੇ ਆਪਣੇ 5 ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਕੀਤਾ ਸੀ। ਰਲੇਵੇਂ ਦੀ ਖ਼ਬਰ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ 2.55 ਫ਼ੀਸਦੀ ਡਿੱਗ ਕੇ 86.10 ਰੁਪਏ ਉਤੇ ਬੰਦ ਹੋਏ।
Andhra Bank
ਉਥੇ ਇਲਾਹਾਬਾਦ ਬੈਂਕ ਦੇ ਸ਼ੇਅਰ 2.6 ਫ਼ੀਸਦੀ ਡਿੱਗ ਕੇ 45.15 ਰੁਪਏ ਉਤੇ ਬੰਦ ਹੋਏ। ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਸ਼ੇਅਰ 1 ਫ਼ੀਸਦੀ ਡਿੱਗ ਕੇ 95.20 ਫ਼ੀਸਦੀ ਉਤੇ ਬੰਦ ਹੋਏ। ਇਲਾਹਾਬਾਦ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਂਧਰਾ ਬੈਂਕ ਦਾ ਪੀਐਨਬੀ ਵਿਚ ਰਲੇਵੇਂ ਨਾਲ ਖਾਤਾਧਾਰਕਾਂ ਉਤੇ ਕੋਈ ਅਸਰ ਨਹੀਂ ਹੋਵੇਗਾ। ਇਲਾਹਾਬਾਦ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਂਧਰਾ ਬੈਂਕ ਦੇ ਖਾਤਾਧਾਰਕਾਂ ਨੂੰ ਇਸ ਰਲੇਵੇਂ ਦੀ ਪ੍ਰਕਿਰਿਆ ਨਾਲ ਕੋਈ ਪ੍ਰਭਾਵ ਨਹੀਂ ਪਵੇਗਾ। ਬੈਂਕ ਜੋ ਵੀ ਫ਼ੈਸਲਾ ਲਵੇਗਾ ਉਸ ਦੇ ਬਾਰੇ ਵਿਚ ਗਾਹਕਾਂ ਨੂੰ ਪਹਿਲੇ ਹੀ ਸੂਚਿਤ ਕੀਤਾ ਜਾਵੇਗਾ।
Bank of commerce
ਹਾਲਾਂਕਿ ਖਾਤਾਧਾਰਕਾਂ ਲਈ ਥੋੜਾ ਕਾਗਜੀ ਕੰਮ ਜਰੂਰ ਵਧ ਜਾਵੇਗਾ। ਪੀਐਨਬੀ ਵਿਚ ਰਲੇਵੇਂ ਤੋਂ ਬਾਅਦ ਇਲਾਹਾਬਾਦ ਬੈਂਕ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਧਰਾਂ ਬੈਂਕ ਦੇ ਖਾਤਾਧਰਕਾਂ ਨੂੰ ਨਵੀਂ ਚੈੱਕਬੁੱਕ, ਪਾਸਬੁੱਕ ਬਣਵਾਉਣੀ ਹੋਵੇਗੀ। ਇਸ ਦੇ ਲਈ ਬੈਂਕ ਖਾਤਾਧਾਰਕਾਂ ਦੀ ਪੂਰੀ ਮਦਦ ਕਰੇਗਾ।