
ਇਸ ਦੇ ਨਾਲ ਮੋਬਾਇਲ ਫੋਨਾਂ ਦਾ ਖਰਚਾ ਵੀ ਵਧ ਸਕਦਾ ਹੈ।
ਨਵੀਂ ਦਿੱਲੀ: 1 ਦਸੰਬਰ ਤੋਂ ਕਈ ਅਜਿਹੇ ਬਦਲਾਅ ਹੋਣ ਵਾਲੇ ਹਨ ਜੋ ਤੁਹਾਡੀ ਜੇਬ ਤੇ ਸਿੱਧਾ ਅਸਰ ਪਾ ਸਕਦੇ ਹਨ। ਦਰਅਸਲ ਦਸੰਬਰ ਵਿਚ ਕਈ ਫਾਈਨੈਨਸ਼ੀਅਲ ਚੈਂਜ ਹੋਣ ਵਾਲੇ ਹਨ ਜਿਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਵਿਚ LIC, ਪੀਐਮ-ਕਿਸਾਨ ਸਮਾਨ ਨਿਧਿ ਸਕੀਮ, ਮੋਬਾਈਲ ਟੈਰਿਫ ਆਦਿ ਨਾਲ ਜੁੜੀਆਂ ਕਈ ਚੀਜ਼ਾਂ ਸ਼ਾਮਲ ਹਨ।
Mobile Users ਮੋਦੀ ਸਰਕਾਰ ਨੇ ਪੀਐਮ-ਕਿਸਾਨ ਸਮਾਨ ਨਿਧੀ ਸਕੀਮ ਦੀ ਕਿਸ਼ਤ ਪਾਉਣ ਲਈ ਆਧਾਰ ਨੰਬਰ ਨੂੰ ਲਿੰਕ ਕਰਵਾਉਣ ਦੀ ਆਖਰੀ ਤਰੀਕ 30 ਨਵੰਬਰ ਤੈਅ ਕੀਤੀ ਹੈ। ਜੇ ਕਿਸੇ ਨੇ ਇਸ ਨੂੰ ਲਿੰਕ ਕਰਵਾਉਣ ਵਿਚ ਦੇਰੀ ਕੀਤੀ ਤਾਂ ਉਸ ਦੇ ਖਾਤੇ ਵਿਚ 6000 ਰੁਪਏ ਨਹੀਂ ਆਉਣਗੇ। ਜੰਮੂ-ਕਸ਼ਮੀਰ, ਲੱਦਾਖ਼, ਅਸਮ ਅਤੇ ਮੇਘਾਲਿਆ ਦੇ ਕਿਸਾਨਾਂ ਨੂੰ 31 ਮਾਰਚ 2020 ਤਕ ਇਹ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਮੋਬਾਇਲ ਫੋਨਾਂ ਦਾ ਖਰਚਾ ਵੀ ਵਧ ਸਕਦਾ ਹੈ।
Moneyਕਾਲਿੰਗ ਦੇ ਨਾਲ ਨਾਲ ਇੰਟਰਨੈਟ ਦਾ ਇਸਤੇਮਾਲ ਕਰਨਾ ਵੀ ਮਹਿੰਗਾ ਹੋ ਜਾਵੇਗਾ। ਟੈਲੀਕਾਮ ਕੰਪਨੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ। ਦਸੰਬਰ ਵਿਚ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਕਈ ਨਿਯਮਾਂ ਵਿਚ ਬਦਲਾਅ ਹੋਣ ਵਾਲੇ ਹਨ। ਇਸ ਲਈ ਜੇ ਤੁਸੀਂ ਨਵੀਂ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਥੋੜਾ ਇੰਤਜ਼ਾਰ ਕਰ ਸਕਦੇ ਹੋ। ਇੰਸ਼ੋਰੈਂਸ ਰੈਗੁਲੈਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ 1 ਦਸੰਬਰ ਨੂੰ ਲਾਈਫ ਇੰਸ਼ੋਰੈਂਸ ਸੈਕਟਰ ਲਈ ਨਵਾਂ ਨਿਯਮ ਲਾਗੂ ਕਰਨ ਜਾ ਰਹੀਆਂ ਹਨ।
Callਦਸਿਆ ਜਾ ਰਿਹਾ ਹੈ ਕਿ ਨਵੇਂ ਨਿਯਮ ਤਹਿਤ ਪ੍ਰੀਮੀਅਮ ਥੋੜਾ ਮਹਿੰਗਾ ਹੋ ਸਕਦਾ ਹੈ ਅਤੇ ਗਾਰੰਟੀਡ ਰਿਟਰਨ ਥੋੜਾ ਘਟ ਹੋ ਸਕਦਾ ਹੈ। ਆਈਡੀਬੀਆਈ ਫੈਡਰਲ ਲਾਈਫ ਇੰਸ਼ੋਰੈਂਸ ਦੇ ਸੀਐਮਓ ਕਾਰਤਿਕ ਰਮਨ ਦਾ ਕਹਿਣਾ ਹੈ ਕਿ ਜੇ ਪ੍ਰੀਮੀਅਮ ਮਹਿੰਗਾ ਹੋਵੇਗਾ ਤਾਂ ਗਾਹਕਾਂ ਨੂੰ ਜ਼ਿਆਦਾ ਫੀਚਰਸ ਦਾ ਲਾਭ ਮਿਲੇਗਾ। ਲਾਈਫ ਇੰਸ਼ੋਰੈਂਸ਼ ਕਾਰਪੋਰੇਸ਼ਨ ਆਫ ਇੰਡੀਆ 1 ਦਸੰਬਰ 2019 ਤੋਂ ਕੰਪਨੀ ਅਪਣੇ ਪਲਾਨਸ ਅਤੇ ਪ੍ਰਪੋਸਲ ਫਾਰਮ ਵਿਚ ਵੱਡੇ ਬਦਲਾਅ ਕਰਨ ਜਾ ਰਹੀ ਹੈ।
Photoਇੰਸ਼ੋਰੈਂਸ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਨਵੀਂ ਗਾਈਡਲਾਈਨਸ ਦੇ ਲਾਗੂ ਹੋਣ ਤੋਂ ਬਾਅਦ ਐਲਆਈਸੀ ਦੇ ਨਵੇਂ ਪ੍ਰੋਪੋਸਲ ਫਾਰਮ ਹੁਣ ਪਹਿਲਾਂ ਤੋਂ ਜ਼ਿਆਦਾ ਲੰਬੇ ਅਤੇ ਕੰਪ੍ਰਿਹੇਂਸਿਵ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।