ਸਰਕਾਰੀ ਕਰਮਚਾਰੀ ਹੋ ਜਾਣ ਤਿਆਰ, ਮੋਦੀ ਸਰਕਾਰ ਦੇ ਰਹੀ ਹੈ ਨਵੇਂ ਸਾਲ ਤੇ ਵੱਡਾ ਤੋਹਫ਼ਾ!
Published : Dec 30, 2019, 2:58 pm IST
Updated : Dec 30, 2019, 3:01 pm IST
SHARE ARTICLE
Central government employees new year
Central government employees new year

ਇਹ ਭੱਤਾ ਕਰਮਚਾਰੀਆਂ ਤੇ ਮਹਿੰਗਾਈ ਦਾ ਅਸਰ ਘਟ ਕਰਨ ਲਈ ਦਿੱਤਾ ਜਾਂਦਾ ਹੈ।

ਨਵੀਂ ਦਿੱਲੀ: ਨਵੇਂ ਸਾਲ ਦੇ ਮੌਕੇ ’ਤੇ ਕੇਂਦਰੀ ਕਰਮਚਾਰੀਆਂ ਦੀਆਂ ਖੁਸ਼ੀਆਂ ਹੋ ਸਕਦੀਆਂ ਹਨ ਦੁਗਣੀਆਂ, ਕਿਉਂ ਕਿ ਨਵੇਂ ਸਾਲ ਵਿਚ ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਦਰਅਸਲ ਮੋਦੀ ਸਰਕਾਰ ਜਨਵਰੀ ਵਿਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਕਰ ਸਕਦੀ ਹੈ। ਮਹਿੰਗਾਈ ਭੱਤੇ ਵਿਚ ਵਾਧੇ ਨਾਲ ਕੇਂਦਰੀ ਕਰਮਚਾਰੀਆਂ ਦੀ ਤਨਖ਼ਾਹ ਵਿਚ ਹਰ ਮਹੀਨੇ 10 ਹਜ਼ਾਰ ਰੁਪਏ ਦਾ ਵਾਧਾ ਹੋ ਸਕਦਾ ਹੈ।

PhotoPhotoਇਸ ਫ਼ੈਸਲੇ ਨਾਲ 50 ਲੱਖ ਸਰਕਾਰੀ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ। ਉੱਥੇ ਹੀ 62 ਲੱਖ ਪੈਨਸ਼ਨਕਾਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਇਕ ਮੀਡੀਆ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਜਨਵਰੀ-ਜੂਨ 2020 ਲਈ ਕੇਂਦਰੀ ਕਰਮਚਾਰੀਆਂ ਵਿਚ ਮਹਿੰਗਾਈ ਭੱਤੇ ਵਿਚ 4 ਫ਼ੀਸਦੀ ਦਾ ਵਾਧਾ ਕਰ ਸਕਦੀ ਹੈ। ਮਹਿੰਗਾਈ ਭੱਤੇ ਵਿਚ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਤਨਖ਼ਾਹ ਵਿਚ 720 ਰੁਪਏ ਤੋਂ 10 ਹਜ਼ਾਰ ਰੁਪਏ ਤਕ ਦਾ ਵਾਧਾ ਹੋ ਸਕਦਾ ਹੈ।

PhotoPhotoਦਸ ਦਈਏ ਕਿ ਇਕ ਸਾਲ ਵਿਚ ਕੇਂਦਰ ਸਰਕਾਰ ਦੋ ਵਾਰ ਕੇਂਦਰ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਕਰਦੀ ਹੈ। ਇਹ ਵਾਧਾ ਜਨਵਰੀ ਅਤੇ ਜੂਨ ਮਹੀਨੇ ਵਿਚ ਕੀਤਾ ਜਾਂਦਾ ਹੈ। ਨਵੇਂ ਸਾਲ ਵਿਚ ਜਨਵਰੀ ਵਿਚ ਮਹਿੰਗਾਈ ਭੱਤੇ ਵਿਚ ਵਾਧਾ ਹੋਣ ਦੀ ਉਮੀਦ ਹੈ। ਮੌਜੂਦਾ ਸਮੇਂ ਵਿਚ ਕੇਂਦਰੀ ਕਰਮਚਾਰੀਆਂ ਨੂੰ 17 ਫ਼ੀਸਦੀ ਮਹਿੰਗਾਈ ਭੱਤਾ ਮਿਲਦਾ ਹੈ। ਜੇ ਮੋਦੀ ਸਰਕਾਰ ਇਸ ਭੱਤੇ ਵਿਚ 4 ਫ਼ੀਸਦੀ ਵਾਧਾ ਕਰਦੀ ਹੈ ਤਾਂ ਇਹ ਵਧ ਕੇ 21 ਫ਼ੀਸਦੀ ਹੋ ਜਾਵੇਗਾ।

Pm ModiPM Modi ਡਿਅਰਨੈਸ ਅਲਾਉਂਸ ਯਾਨੀ ਮਹਿੰਗਾਈ ਭੱਤਾ ਉਹ ਹੁੰਦਾ ਹੈ ਜੋ ਦੇਸ਼ ਦੇ ਸਰਕਾਰੀ ਕਰਮਚਾਰੀਆਂ ਦੇ ਰਹਿਣ-ਖਾਣ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਦਿੱਤਾ ਜਾਂਦਾ ਹੈ। ਇਹ ਰਕਮ ਇਸ ਲਈ ਦਿੱਤੀ ਜਾਂਦੀ ਹੈ ਤਾਂ ਕਿ ਮਹਿੰਗਾਈ ਵਧਣ ਤੋਂ ਬਾਅਦ ਵੀ ਕਰਮਚਾਰੀ ਦੇ ਰਹਿਣ-ਸਹਿਣ ਦੇ ਪੱਧਰ ਵਿਚ ਪੈਸੇ ਦੀ ਵਜ੍ਹਾ ਨਾਲ ਕੋਈ ਦਿੱਕਤ ਨਾ ਹੋਵੇ। ਇਹ ਪੈਸਾ ਸਰਕਾਰੀ ਕਰਮਚਾਰੀਆਂ, ਪਬਲਿਕ ਸੈਕਟਰ ਦੇ ਕਰਮਚਾਰੀਆਂ ਅਤੇ ਪੈਨਸ਼ਨਕਾਰਾਂ ਨੂੰ ਦਿੱਤਾ ਜਾਂਦਾ ਹੈ।

Modi government is planning to come up with a lottery schemeModi government ਇਹ ਭੱਤਾ ਕਰਮਚਾਰੀਆਂ ਤੇ ਮਹਿੰਗਾਈ ਦਾ ਅਸਰ ਘਟ ਕਰਨ ਲਈ ਦਿੱਤਾ ਜਾਂਦਾ ਹੈ। ਹਾਲ ਹੀ ਵਿਚ ਵਿੱਤੀ ਵਿਭਾਗ ਦੇ ਡਿਪਾਰਟਮੈਂਟ ਆਫ ਐਕਸਪੈਂਡੀਚਰ ਨੇ ਕੇਂਦਰ ਕਰਮਚਾਰੀਆਂ ਦੇ ਪ੍ਰਮੋਸ਼ਨ ਅਤੇ ਇੰਕਰੀਮੈਂਟ ਨੂੰ ਲੈ ਕੇ ਸੈਂਟਰਲ ਸੀਵਿਲ ਸਰਵੀਸੇਜ਼ ਦੇ ਰੂਲ 10,2016 ’ਤੇ ਸਫ਼ਾਈ ਜਾਰੀ ਕੀਤੀ ਹੈ। ਇਸ ਰੂਲ ਮੁਤਾਬਕ ਕਰਮਚਾਰੀਆਂ ਨੂੰ 1 ਜਨਵਰੀ ਜਾਂ 1 ਜੁਲਾਈ ਨੂੰ ਉਹਨਾਂ ਦੇ ਅਪੁਆਇੰਟਮੈਂਟ ਦੀ ਤਰੀਕ ਦੇ ਆਧਾਰ ’ਤੇ ਇੰਕਰੀਮੈਂਟ ਹੋਣਾ ਹੈ। ਇਸ ਰੂਲ ਤਹਿਤ ਕੇਂਦਰੀ ਕਰਮਚਾਰੀਆਂ ਨੂੰ ਪ੍ਰਮੋਸ਼ਨ ਅਤੇ ਵਿਤੀ ਅਪਗ੍ਰੇਡੇਸ਼ਨ ਦੀ ਸੁਵਿਧਾ ਮਿਲਦੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement