
ਮਾਮਲਾ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਦਾ ਹੈ
ਤਿਰੂਵਨੰਤਪੁਰਮ : ਦੇਸ਼ ਭਰ ਵਿਚ ਇਕ ਪਾਸੇ ਪਿਆਜ਼ ਦੀ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਅਤੇ ਲੋਕਾਂ ਦੇ ਘਰਾਂ ਵਿਚ ਤੜਕਾ ਨਹੀਂ ਲੱਗ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਘਮਾਸਾਨ ਵੀ ਹੋ ਰਿਹਾ ਹੈ।
File Photo
ਮਾਮਲਾ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਦਾ ਹੈ ਜਿੱਥੇ ਖਾਣੇ ਦੇ ਦੌਰਾਨ ਵਾਧੂ ਪਿਆਜ਼ ਨਾਂ ਦੇਣਾ ਹੋਟਲ ਕਰਮਚਾਰੀਆਂ ਨੂੰ ਮਹਿੰਗਾ ਪੈ ਗਿਆ। ਪੁਲਿਸ ਮੁਤਾਬਕ ਵਾਧੂ ਪਿਆਜ਼ ਦੇਣ ਤੋ ਮਨ੍ਹਾ ਕਰਨ 'ਤੇ ਕੁੱਝ ਵਿਅਕਤੀਆਂ ਦੇ ਗਰੁੱਪ ਨੇ ਹੋਟਲ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨਾਲ ਬਦਤਮੀਜੀ ਵੀ ਕੀਤੀ।
File Photo
ਕੈਥਮੁਕੂ ਸਥਿਤ ਹੋਮਲੀ ਮਿਲਸ ਹੋਟਲ ਦੇ ਮਾਲਕ ਦੇ ਅਨੁਸਾਰ ਰਾਤ ਨੂੰ ਤਿੰਨ ਵਜੇ ਤਿੰਨ ਲੋਕ ਹੋਟਲ 'ਤੇ ਆਏ ਅਤੇ ਮਾਸਾਹਾਰੀ ਖਾਣੇ ਦਾ ਆਰਡਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾ ਸਾਰਿਆ ਨੂੰ ਕੱਟੇ ਹੋਏ ਪਿਆਜ਼ ਪਰੋਸੇ ਗਏ। ਜਦੋਂ ਕਰਮਚਾਰੀਆਂ ਨੇ ਵਾਧੂ ਪਿਆਜ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਬਹਿਸ ਸ਼ੁਰੂ ਦਿੱਤੀ।
File Photo
ਹੋਟਲ ਮਾਲਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਸ਼ਰਾਬ ਪੀ ਰੱਖੀ ਸੀ ਅਤੇ ਬਾਅਦ ਵਿਚ ਕੁੱਝ ਲੋਕਾਂ ਦੇ ਨਾਲ ਉਹ ਵਾਪਸ ਆਏ ਅਤੇ ਹੋਟਲ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਕਰਮਚਾਰੀਆਂ ਨੂੰ ਸੱਟਾ ਆਈਆਂ ਹਨ ਜਦਕਿ ਹੋਟਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।