
121 ਅਰਬ ਡਾਲਰ ਤੋਂ ਘੱਟ ਕੇ 84.4 ਅਰਬ ਡਾਲਰ ਹੋਈ ਕੁੱਲ ਜਾਇਦਾਦ
ਨਵੀਂ ਦਿੱਲੀ: ਅਮਰੀਕਾ ਦੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜ਼ਬਰਦਸਤ ਗਿਰਾਵਟ ਦਾ ਅਸਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੀ ਨੈੱਟਵਰਥ 'ਤੇ ਪਿਆ ਹੈ। ਇਸ ਕਾਰਨ ਅਡਾਨੀ ਦੀ ਜਾਇਦਾਦ ਵਿਚ 36 ਬਿਲੀਅਨ ਡਾਲਰ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਇਸ ਕਾਰਨ ਗੌਤਮ ਅਡਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਫਲੋਰੀਡਾ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 10 ਲੋਕ ਜ਼ਖ਼ਮੀ, ਦੋ ਦੀ ਹਾਲਤ ਗੰਭੀਰ
ਗੌਤਮ ਅਡਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿਚ 11ਵੇਂ ਸਥਾਨ 'ਤੇ ਖਿਸਕ ਗਏ ਹਨ। ਉਹਨਾਂ ਦੀ ਕੁੱਲ ਜਾਇਦਾਦ ਘਟ ਕੇ 84.4 ਬਿਲੀਅਨ ਡਾਲਰ ਰਹਿ ਗਈ ਹੈ। ਇਸ ਸੂਚਕਾਂਕ 'ਚ ਦੁਨੀਆ ਦੇ 500 ਸਭ ਤੋਂ ਅਮੀਰ ਲੋਕ ਸ਼ਾਮਲ ਹਨ। ਕੈਲੰਡਰ ਸਾਲ 2023 'ਚ ਅਡਾਨੀ ਦੀ ਜਾਇਦਾਦ 'ਚ ਸਭ ਤੋਂ ਜ਼ਿਆਦਾ ਕਮੀ ਆਈ ਹੈ। ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 12ਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ: ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੇ 14 ਰਾਊਂਡ ਫਾਇਰ
ਹਿੰਡਨਬਰਗ ਰਿਸਰਚ ਨੇ ਪਿਛਲੇ ਹਫਤੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਕਈ ਤਰ੍ਹਾਂ ਦੀ ਧੋਖਾਧੜੀ, ਬੇਨਿਯਮੀਆਂ ਅਤੇ ਸਟਾਕ ਵਿਚ ਹੇਰਾਫੇਰੀ ਦੇ ਇਲਜ਼ਾਮ ਲਾਏ ਹਨ। ਉਦੋਂ ਤੋਂ ਅਡਾਨੀ ਨੂੰ ਹਰ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ। 2022 ਵਿਚ ਅਡਾਨੀ, ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਉਛਾਲ ਕਾਰਨ ਅਮੀਰਾਂ ਦੀ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ ਸਨ। ਉਸ ਸਮੇਂ ਸਿਰਫ਼ ਐਲੋਨ ਮਸਕ ਦੀ ਹੀ ਦੌਲਤ ਉਹਨਾਂ ਤੋਂ ਵੱਧ ਸੀ।