ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ

By : KOMALJEET

Published : Jan 28, 2023, 3:00 pm IST
Updated : Jan 28, 2023, 3:00 pm IST
SHARE ARTICLE
Representational Image
Representational Image

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਦੀ ਅਡਾਨੀ ਕੰਪਨੀਆਂ 'ਚ ਹੈ 9 ਫ਼ੀਸਦੀ ਹਿੱਸੇਦਾਰੀ 

ਅਡਾਨੀ ਦੀਆਂ 5 ਕੰਪਨੀਆਂ 'ਚ LIC ਨੇ ਕੀਤਾ ਹੈ ਲਗਭਗ 77,268 ਕਰੋੜ ਰੁਪਏ ਦਾ ਨਿਵੇਸ਼ 
ਨਵੀਂ ਦਿੱਲੀ:
ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ। ਕੰਪਨੀ ਦੇ ਸ਼ੇਅਰ ਡਿੱਗ ਰਹੇ ਹਨ। ਦੋ ਦਿਨਾਂ ਦੇ ਅੰਦਰ ਹੀ ਕੰਪਨੀ ਦੇ ਨਿਵੇਸ਼ਕਾਂ ਦੇ 4.2 ਲੱਖ ਕਰੋੜ ਰੁਪਏ ਡੁੱਬ ਗਏ ਹਨ। ਕੰਪਨੀ ਦੀ ਮਾਰਕੀਟ ਕੈਪ 'ਚ 22 ਫੀਸਦੀ ਦੀ ਗਿਰਾਵਟ ਆਈ ਹੈ। ਹਿੰਡਨਬਰਗ ਰਿਸਰਚ ਰਿਪੋਰਟ ਕਾਰਨ ਅਡਾਨੀ ਗਰੁੱਪ ਨੂੰ ਭਾਰੀ ਨੁਕਸਾਨ ਹੋਇਆ ਹੈ। ਅਡਾਨੀ ਗਰੁੱਪ ਦੇ ਡਿੱਗਦੇ ਸ਼ੇਅਰਾਂ ਨੇ ਐਲਆਈਸੀ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਨੇ ਅਡਾਨੀ ਦੀਆਂ ਕੰਪਨੀਆਂ 'ਚ ਕਾਫੀ ਪੈਸਾ ਲਗਾਇਆ ਹੈ। ਅਡਾਨੀ ਦੀਆਂ ਪੰਜ ਕੰਪਨੀਆਂ 'ਚ LIC ਦੀ 9 ਫੀਸਦੀ ਹਿੱਸੇਦਾਰੀ ਹੈ। LIC ਨੇ ਅਡਾਨੀ ਦੀਆਂ ਕੰਪਨੀਆਂ 'ਚ ਲਗਭਗ 77,268 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ

ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗਣ ਨਾਲ ਕੰਪਨੀ ਦੇ ਪ੍ਰਚੂਨ ਅਤੇ ਸੰਸਥਾਗਤ ਨਿਵੇਸ਼ਕਾਂ ਨੂੰ ਵੀ ਝਟਕਾ ਲੱਗਾ ਹੈ। LIC ਕੰਪਨੀ ਦਾ ਐਂਕਰ ਨਿਵੇਸ਼ਕ ਹੈ। ਕੰਪਨੀ ਦੇ ਸ਼ੇਅਰਾਂ 'ਚ ਆਈ ਇਸ ਗਿਰਾਵਟ ਕਾਰਨ ਪਿਛਲੇ ਦੋ ਦਿਨਾਂ 'ਚ LIC ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ LIC ਨੂੰ ਦੋ ਦਿਨਾਂ 'ਚ 16580 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਡਾਨੀ ਟੋਟਲ ਗੈਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ LIC ਨੂੰ 6232 ਕਰੋੜ ਦਾ ਝਟਕਾ ਲੱਗੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ 'ਚ LIC ਦੀ 5.96 ਫੀਸਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਕੰਪਨੀ ਦੀ ਅਡਾਨੀ ਇੰਟਰਪ੍ਰਾਈਜਿਜ਼ 'ਚ 4.23 ਫੀਸਦੀ ਹਿੱਸੇਦਾਰੀ ਹੈ। ਸ਼ੇਅਰਾਂ 'ਚ ਗਿਰਾਵਟ ਕਾਰਨ LIC ਨੂੰ 3245 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਕਰਜ਼ੇ ਦੀ ਰਿਪੋਰਟ ਤੋਂ ਬਾਅਦ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 

ਇਸ ਤੋਂ ਇਲਾਵਾ ਅਡਾਨੀ ਪੋਰਟ ਕਾਰਨ ਐਲਆਈਸੀ ਨੂੰ 3095 ਕਰੋੜ ਦਾ ਨੁਕਸਾਨ ਹੋਇਆ ਹੈ। ਜਦਕਿ ਅਡਾਨੀ ਟਰਾਂਸਮਿਸ਼ਨ ਕਾਰਨ ਇਸ ਨੂੰ 3042 ਕਰੋੜ ਦਾ ਨੁਕਸਾਨ ਹੋਇਆ ਹੈ। ਅਡਾਨੀ ਗ੍ਰੀਨ 'ਚ LIC ਦੀ ਹਿੱਸੇਦਾਰੀ ਘਟ ਕੇ 1.28 ਫੀਸਦੀ ਰਹਿ ਗਈ, ਜਿਸ ਕਾਰਨ LIC ਨੂੰ 875 ਕਰੋੜ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਅਡਾਨੀ ਟੋਟਲ ਗੈਸ ਕਾਰਨ ਐਲਆਈਸੀ ਨੂੰ 6323 ਕਰੋੜ ਦਾ ਨੁਕਸਾਨ ਹੋਇਆ ਹੈ। ਅਜਿਹੇ 'ਚ LIC ਦੀ ਚਿੰਤਾ ਵਧ ਗਈ ਹੈ।

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement