
ਇਸ ਤੋਂ ਇਲਾਵਾ 250 ਕਰੋੜ ਰੁਪਏ ਤਕ ਦੇ ਕਾਰੋਬਾਰ ਵਾਲੀਆਂ ਕੰਪਨੀਆਂ 'ਤੇ ਕੰਪਨੀ ਟੈਕਸ ਘੱਟ ਕਰ ਕੇ 25 ਫ਼ੀ ਸਦੀ ਕਰਨ
ਸ਼ੇਅਰਾਂ ਦੀ ਵਿਕਰੀ 'ਤੇ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ 'ਤੇ ਮੁੜ ਤੋਂ ਲਾਗੂ ਲੰਮੇ ਸਮੇਂ ਦੇ ਪੂੰਜੀ ਲਾਭ ਟੈਕਸ (ਐਲ.ਟੀ.ਸੀ.ਜੀ.) ਸਮੇਤ ਬਜਟ ਦੀਆਂ ਕਈ ਤਜਵੀਜ਼ਾਂ ਇਕ ਅਪ੍ਰੈਲ ਤੋਂ ਸ਼ੁਰੂ ਨਵੇਂ ਵਿੱਤ ਵਰ੍ਹੇ 'ਚ ਲਾਗੂ ਹੋ ਜਾਣਗੀਆਂ।ਇਸ ਤੋਂ ਇਲਾਵਾ 250 ਕਰੋੜ ਰੁਪਏ ਤਕ ਦੇ ਕਾਰੋਬਾਰ ਵਾਲੀਆਂ ਕੰਪਨੀਆਂ 'ਤੇ ਕੰਪਨੀ ਟੈਕਸ ਘੱਟ ਕਰ ਕੇ 25 ਫ਼ੀ ਸਦੀ ਕਰਨ ਅਤੇ ਵਿਅਕਤੀਗਤ ਆਮਦਨ ਦੇ ਮਾਮਲੇ 'ਚ ਆਵਾਜਾਈ ਭੱਤਾ ਅਤੇ ਮੈਡੀਕਲ ਰੀਂਬਰਸਮੈਂਟ ਬਦਲੇ 40 ਹਜ਼ਾਰ ਰੁਪਏ ਦੀ ਮਾਨਕ ਕਟੌਤੀ ਸਮੇਤ ਹੋਰ ਟੈਕਸ ਤਜਵੀਜ਼ਾਂ ਵੀ ਅਮਲ 'ਚ ਆ ਜਾਣਗੀਆਂ।ਨਾਲ ਹੀ ਸੀਨੀਅਰ ਸਿਟੀਜਨਾਂ ਲਈ ਟੈਕਸ ਤੋਂ ਮੁਕਤ ਵਿਆਜ ਆਮਦਨ ਦੀ ਹੱਦ ਪੰਜ ਗੁਣਾਂ ਵਧਾ ਕੇ 50 ਹਜ਼ਾਰ ਰੁਪਏ ਸਾਲਾਨਾ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਆਮਦਨ ਟੈਕਸ ਕਾਨੂੰਨ ਦੀ ਧਾਰਾ 80ਡੀ ਹੇਠ ਸਿਹਤ ਬੀਮਾ ਪ੍ਰੀਮੀਅਮ 'ਤੇ ਕੀਤੇ ਗਏ ਭੁਗਤਾਨ ਅਤੇ ਮੈਡੀਕਲ ਖ਼ਰਚ 'ਤੇ ਟੈਕਸ ਕਟੌਤੀ ਦੀ ਹੱਦ ਵੀ 300 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿਤੀ ਗਈ ਹੈ। ਇਹ ਸਾਰੇ ਨਵੇਂ ਵਿੱਤ ਵਰ੍ਹੇ 'ਚ ਪਹਿਲੀ ਅਪ੍ਰੈਲ ਤੋਂ ਹੀ ਲਾਗੂ ਹੋ ਜਾਣਗੇ।
Notes
ਸੀਨੀਅਰ ਸਿਟੀਜਨਾਂ ਅਤੇ ਹੋਰ ਬਜ਼ੁਰਗ ਨਾਗਰਿਕਾਂ ਲਈ ਗੰਭੀਰ ਬਿਮਾਰੀ ਦੇ ਮਾਮਲੇ 'ਚ ਟੈਕਸ ਛੋਟ ਇਕ ਅਪ੍ਰੈਲ ਤੋਂ ਇਕ ਲੱਖ ਰੁਪਏ ਕੀਤੀ ਗਈ ਹੈ ਜਦਕਿ ਹੁਣ ਤਕ ਇਹ ਲੜੀਵਾਰ 60 ਹਜ਼ਾਰ ਰੁਪਏ ਅਤੇ 80 ਹਜ਼ਾਰ ਰੁਪਏ ਸੀ। ਐਨ.ਡੀ.ਏ. ਸਰਕਾਰ ਦੇ ਆਖ਼ਰੀ ਪੂਰਨ ਬਜਟ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਤਿ ਅਮੀਰਾਂ 'ਤੇ 10 ਤੋਂ 15 ਫ਼ੀ ਸਦੀ ਤਕ ਸਰਚਾਰਜ ਨੂੰ ਬਰਕਰਾਰ ਰਖਿਆ ਹੈ। ਨਾਲ ਹੀ ਟੈਕਸਯੋਗ ਆਮਦਨ 'ਤੇ ਲੱਗਣ ਵਾਲੇ ਸਿਹਤ ਅਤੇ ਸਿਖਿਆ ਉਪਕਰ ਨੂੰ 3 ਫ਼ੀ ਸਦੀ ਤੋਂ ਵਧਾ ਕੇ 4 ਫ਼ੀ ਸਦੀ ਕਰ ਦਿਤਾ ਹੈ। ਇਹ ਤਜਵੀਜ਼ ਵੀ ਐਤਵਾਰ ਤੋਂ ਅਮਲ 'ਚ ਆਵੇਗੀ।ਵਿੱਤ ਵਰ੍ਹੇ 2018-19 ਦੇ ਬਜਟ ਵਿਚ 14 ਸਾਲ ਬਾਅਦ ਸ਼ੇਅਰਾਂ ਦੀ ਵਿਕਰੀ ਨਾਲ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਪੂੰਜੀਗਤ ਲਾਭ 'ਤੇ 10 ਫ਼ੀ ਸਦੀ ਟੈਕਸ (ਐਲ.ਟੀ.ਸੀ.ਜੀ.) ਲਾਉਣ ਦੀ ਤਜਵੀਜ਼ ਕੀਤੀ ਗਈ ਸੀ। ਅਜੇ ਇਕ ਸਾਲ ਅੰਦਰ ਸ਼ੇਅਰ ਵਿਕਰੀ ਨਾਲ ਹੋਣ ਵਾਲੇ ਪੂੰਜੀ ਲਾਭ 'ਤੇ 15 ਫ਼ੀ ਸਦੀ ਟੈਕਸ ਲਗਦਾ ਹੈ। ਹਾਲਾਂਕਿ ਖ਼ਰੀਦ ਦੇ ਇਕ ਸਾਲ ਬਾਅਦ ਵੇਚੇ ਜਾਣ ਨਾਲ ਹੋਣ ਵਾਲੇ ਪੂੰਜੀ ਲਾਭ 'ਤੇ ਕੋਈ ਟੈਕਸ ਨਹੀਂ ਦੇਣਾ ਹੁੰਦਾ ਹੈ।
ਸਰਕਾਰ ਨੇ ਹਾਲਾਂਕਿ ਨਿਵੇਸ਼ਕਾਂ ਨੂੰ ਇਸ ਮੋਰਚੇ 'ਤੇ ਕੁੱਝ ਰਾਹਤ ਦਿਤੀ ਹੈ। 31 ਜਨਵਰੀ ਤੋਂ ਬਾਅਦ ਸੂਚੀਬੱਧ ਹੋਣ ਵਾਲੇ ਸ਼ੇਅਰਾਂ ਦੀ ਵਿਕਰੀ 'ਤੇ ਟੈਕਸ ਦੇਣਦਾਰੀ ਦੀ ਗਿਣਤੀ ਕਰਦੇ ਸਮੇਂ ਮਹਿੰਗਾਈ ਦਰ ਦੇ ਸਮਾਯੋਜਨ ਦਾ ਲਾਭ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੁਲਾਈ 2004 'ਚ ਸਰਕਾਰ ਨੇ ਸ਼ੇਅਰਾਂ 'ਤੇ ਐਲ.ਟੀ.ਸੀ.ਜੀ. ਹਟਾ ਦਿਤਾ ਸੀ ਅਤੇ ਇਸ ਦੀ ਥਾਂ ਐਸ.ਟੀ.ਟੀ. ਲਾਇਆ ਸੀ। ਇਹ ਅਜੇ ਜਾਰੀ ਹੈ। (ਪੀਟੀਆਈ)