
ਕਾਰੋਬਾਰੀ ਗਤੀਵਿਧੀਆਂ ’ਤੇ ਇਸ ਦੇ ਪ੍ਰਭਾਵ ਕਾਰਨ 7.7 ਪ੍ਰਤੀਸਤ ਤੋਂ ਵੀ ਘੱਟ ਹੋਣ ਦੀ ਉਮੀਦ ਹੈ।
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਟੀਕਾਕਰਣ ਦੀ ਸ਼ੁਰੂਆਤ ਕਰਨ ਦੇ ਬਾਵਜੂਦ ਭਾਰਤ ਦੀ ਜੀਡੀਪੀ 2021 ਵਿਚ 2019 ਦੇ ਪੱਧਰ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਮੰਗਲਵਾਰ ਨੂੰ ਏਸੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਦੇ ਆਰਥਕ ਅਤੇ ਸਮਾਜਕ ਕਮਿਸ਼ਨ (ਯੂਨੈਸਕੈਪ) ਦੁਆਰਾ ਜਾਰੀ ਕੀਤੀ ਗਈ ਇਕ ਰੀਪੋਰਟ ਵਿਚ ਇਹ ਗੱਲ ਕਹੀ ਗਈ। ‘ਏਸ਼ੀਆ ਅਤੇ ਪ੍ਰਸ਼ਾਂਤ ਲਈ ਆਰਥਕ ਅਤੇ ਸਮਾਜਕ ਸਰਵੇਖਣ, 2021: ਕੋਵਿਡ -19 ਤੋਂ ਬਾਅਦ ਇਕ ਮਜ਼ਬੂਤ ਅਰਥ-ਵਿਵਸਥਾ’ ਦੇ ਸਿਰਲੇਖ ਹੇਠਲੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ 2021-22 ਵਿਚ ਭਾਰਤ ਦੀ ਆਰਥਕ ਵਿਕਾਸ ਦਰ 7 ਪ੍ਰਤੀਸਤ ਰਹਿਣ ਦੀ ਉਮੀਦ ਹੈ ਜਦੋਂਕਿ ਮੌਜੂਦਾ ਵਿੱਤੀ ਵਰ੍ਹੇ (2020-21) ਵਿਚ ਮਹਾਂਮਾਰੀ ਅਤੇ ਆਮ
GDP
ਕਾਰੋਬਾਰੀ ਗਤੀਵਿਧੀਆਂ ’ਤੇ ਇਸ ਦੇ ਪ੍ਰਭਾਵ ਕਾਰਨ 7.7 ਪ੍ਰਤੀਸਤ ਤੋਂ ਵੀ ਘੱਟ ਹੋਣ ਦੀ ਉਮੀਦ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਵਿਚ ਜੀਡੀਪੀ ਅਤੇ ਨਿਵੇਸ਼ ਘੱਟ ਹੋ ਗਿਆ ਸੀ। ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਭਾਰਤ ਵਿਚ ਲਾਗਈ ਗਈ ਤਾਲਾਬੰਦੀ ਵਿਸ਼ਵ ਵਿਚ ਸੱਭ ਤੋਂ ਸਖ਼ਤ “ਲਾਕਡਾਉਨ’’ ਵਿਚੋਂ ਇਕ ਸੀ। ਇਸ ਕਾਰਨ 2020 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਵਿਚ ਆਰਥਕ ਤੰਗੀ ਅਪਣੇ ਸਿਖਰ ’ਤੇ ਸੀ।’’
GDP
ਸੰਯੁਕਤ ਰਾਸਟਰ ਦੀ ਰੀਪੋਰਟ ਅਨੁਸਾਰ, ਤਾਲਾਬੰਦੀ ਨੀਤੀਆਂ ਵਿਚ ਬਦਲਾਅ ਅਤੇ ਲਾਗ ਦੀ ਦਰ ਵਿਚ ਕਮੀ ਕਾਰਨ ਤੀਜੀ ਤਿਮਾਹੀ ਤੋਂ ਬਾਅਦ ਆਰਥਕ ਪੁਨਰ ਸੁਰਜੀਤੀ ਵਿਚ ਤੇਜ ਹੋਈ। ਹਾਲਾਂਕਿ, ਸਾਲਾਨਾ ਆਧਾਰ ’ਤੇ ਵਿਕਾਸ ਦਰ ਜੀਰੋ ਦੇ ਨੇੜੇ ਹੋਣ ਦੀ ਸੰਭਾਵਨਾ ਦੇ ਨਾਲ ਚੌਥੀ ਤਿਮਾਹੀ ਵਿਚ ਮੁੜ ਸੁਰਜੀਤੀ ਦੀ ਰਫ਼ਤਾਰ ਨਰਮ ਹੋ ਗਈ।