ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 246 ਅੰਕ ਅਤੇ ਰੁਪਇਆ 6 ਪੈਸੇ ਮਜ਼ਬੂਤ
Published : May 31, 2018, 11:37 am IST
Updated : May 31, 2018, 11:53 am IST
SHARE ARTICLE
Sensex
Sensex

ਵਿਸ਼ਵ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ 'ਚ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਜਾਰੀ ਰਹਿਣ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 246 ...

ਮੁੰਬਈ : ਵਿਸ਼ਵ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ 'ਚ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਜਾਰੀ ਰਹਿਣ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 246 ਅੰਕ ਦੇ ਵਾਧੇ ਨਾਲ 35,000 ਅੰਕ ਨਾਲ ਉਤੇ ਪਹੁੰਚ ਗਿਆ। ਅੱਜ ਅੰਤਮ ਪੱਧਰ ਤੋਂ ਪਹਿਲਾਂ ਮਈ ਮਹੀਨੇ ਦੇ ਸੌਦੇ ਨਿਪਟਾਉਣ ਲਈ ਕਾਰੋਬਾਰੀਆਂ ਦੀ ਉਤਪਾਦ ਖ਼ਰੀਦ ਨਾਲ ਬਾਜ਼ਾਰ 'ਚ ਤੇ ਤੇਜ਼ੀ ਆਈ।

Dalal StreetDalal Street

ਕਾਰੋਬਾਰੀਆਂ ਮੁਤਾਬਕ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਅੰਕੜਾ ਅੱਜ ਜਾਰੀ ਹੋਣਾ ਹੈ ਜਿਸ ਨੂੰ ਲੈ ਕੇ ਨਿਵੇਸ਼ਕਾਂ 'ਚ ਉਮੀਦ ਹੈ। ਇਸ ਤੋਂ ਵੀ ਖ਼ਰੀਦ ਵਿਚ ਤੇਜ਼ੀ ਆਈ। 30 ਸ਼ੇਅਰਾਂ ਵਾਲਾ ਸੈਂਸੈਕਸ 246.06 ਅੰਕ ਜਾਂ 0.70 ਫ਼ੀ ਸਦੀ ਦੀ ਤੇਜ਼ੀ ਨਾਲ 35,152.17 ਅੰਕੜੇ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਪਿਛਲੇ ਦੋ ਸੈਸ਼ਨਾਂ 'ਚ ਇਸ 'ਚ 259.37 ਅੰਕ ਦੀ ਗਿਰਾਵਟ ਆਈ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 61.75 ਅੰਕੜੇ ਦੀ ਜਾਂ 0.58 ਫ਼ੀ ਸਦੀ ਦੇ ਵਾਧੇ ਨਾਲ 10,676.10 ਅੰਕੜੇ 'ਤੇ ਪਹੁੰਚ ਗਿਆ।

Sensex recoverSensex recover

ਅਸਥਾਈ ਅੰਕੜਿਆਂ ਅਨੁਸਾਰ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਕੱਲ 492.46 ਕਰੋੜ ਰੁਪਏ ਮੁੱਲ ਦੇ ਸ਼ੇਅਰ ਖ਼ਰੀਦੇ ਉਥੇ ਹੀ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ ਨੇ 1,286.91 ਕਰੋਡ਼ ਰੁਪਏ ਮੁੱਲ ਦੇ ਸ਼ੇਅਰ ਖ਼ਰੀਦੇ। ਮੁਨਾਫ਼ੇ ਵਿਚ ਰਹਿਣ ਵਾਲੇ ਪਰਮੁੱਖ ਸ਼ੇਅਰਾਂ ਵਿਚ ਕੋਲ ਇੰਡੀਆ, ਐਚਡੀਐਫ਼ਸੀ ਬੈਂਕ, ਭਾਰਤੀ ਏਅਰਟੈੱਲ, ਐਚਊਐਲ, ਓਐਨਜੀਸੀ, ਟਾਟਾ ਸਟੀਲ,  ਐਲ ਏਡਟੀ, ਕੋਟਕ ਬੈਂਕ ਅਤੇ ਐਚਡੀਐਫ਼ਸੀ ਬੈਂਕ ਸ਼ਾਮਲ ਹਨ।

RupeeRupee

ਦੂਜੇ ਪਾਸੇ ਅਮਰੀਕੀ ਡਾਲਰ ਮੁਕਾਬਲੇ ਰੁਪਏ ਅੱਜ ਸ਼ੁਰੂਆਤੀ ਕਾਰੋਬਾਰ 'ਚ 6 ਪੈਸੇ ਮਜ਼ਬੂਤ ਹੋ ਕੇ 67.37 ਉਤੇ ਪਹੁੰਚ ਗਿਆ। ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ ਅੰਕੜਾ ਅੱਜ ਜਾਰੀ ਹੋਣ ਤੋਂ ਪਹਿਲਾਂ ਰੁਪਏ ਵਿਚ ਮਜ਼ਬੂਤੀ ਆਈ। ਕਾਰੋਬਾਰੀਆਂ ਅਨੁਸਾਰ ਨਿਰਿਆਤਕਾਂ ਅਤੇ ਬੈਂਕਾਂ ਦੁਆਰਾ ਡਾਲਰ ਦੀ ਬਿਕਵਾਲੀ ਤੋਂ ਇਲਾਵਾ ਵਿਸ਼ਵ ਦੀ ਹੋਰ ਪਰਮੁੱਖ ਮੁਦਰਾ ਦੀ ਤੁਲਨਾ 'ਚ ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ।

Rupee gainsRupee gains

ਨਾਲ ਹੀ ਜੀਡੀਪੀ ਅੰਕੜੇ ਬਿਹਤਰ ਰਹਿਣ ਦੀ ਉਮੀਦ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਚੰਗੀ ਸ਼ੁਰੂਆਤ ਨਾਲ ਰੁਪਏ ਨੂੰ ਲੈ ਕੇ ਧਾਰਨਾ ਮਜ਼ਬੂਤ ਹੋਈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਏ 43 ਪੈਸੇ ਮਜ਼ਬੂਤ ਹੋ ਕੇ 67.43 'ਤੇ ਪਹੁੰਚ ਗਿਆ। ਇਸ 'ਚ, ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 246.06 ਅੰਕ ਜਾਂ 0.70 ਫ਼ੀ ਸਦੀ ਮਜ਼ਬੂਤ ਹੋ ਕੇ 35,152.17 ਅੰਕੜੇ 'ਤੇ ਖੁੱਲ੍ਹਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement