
ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਆਖਰ 'ਚ ਅੱਜ ਸੈਂਸੈਕਸ 35.11 ਅੰਕ ਯਾਨੀ 0.10 ਫ਼ੀ ਸਦੀ...
ਨਵੀਂ ਦਿੱਲੀ, 22 ਮਈ : ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਆਖਰ 'ਚ ਅੱਜ ਸੈਂਸੈਕਸ 35.11 ਅੰਕ ਯਾਨੀ 0.10 ਫ਼ੀ ਸਦੀ ਵਧ ਕੇ 34,651.24 'ਤੇ ਅਤੇ ਨਿਫ਼ਟੀ 20 ਅੰਕ ਯਾਨੀ 0.19 ਫ਼ੀ ਸਦੀ ਵਧ ਕੇ 10,536.70 'ਤੇ ਬੰਦ ਹੋਇਆ। ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ।
BSE
ਬੀ.ਐਸ.ਈ. ਦੇ ਮਿਡਕੈਪ ਇੰਡੈਕਸ 'ਚ 0.65 ਫ਼ੀ ਸਦੀ ਅਤੇ ਸਮਾਲਕੈਪ ਇੰਡੈਕਸ 'ਚ 0.70 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫ਼ਟੀ ਦਾ ਮਿਡਕੈਪ 100 ਇੰਡੈਕਸ 0.27 ਫ਼ੀ ਸਦੀ ਤਕ ਵਧ ਕੇ ਬੰਦ ਹੋਇਆ ਹੈ। ਬੈਂਕਿੰਗ, ਫਾਰਮਾ, ਆਟੋ, ਆਈ.ਟੀ. ਅਤੇ ਮੈਟਲ ਸ਼ੇਅਰਾਂ ਵਿਚ ਅੱਜ ਵਾਧਾ ਵੇਖਣ ਨੂੰ ਮਿਲਿਆ।
Nifty
ਬੈਂਕ ਨਿਫ਼ਟੀ ਇੰਡੈਕਸ 0.16 ਫ਼ੀ ਸਦੀ, ਆਈ.ਟੀ. ਸ਼ੇਅਰ 0.06, ਮੈਟਲ ਸ਼ੇਅਰ 1.78 ਫ਼ੀ ਸਦੀ, ਫਾਰਮਾ ਸ਼ੇਅਰ 'ਚ 1.83 ਫ਼ੀ ਸਦੀ ਅਤੇ ਆਟੋ ਸ਼ੇਅਰ 'ਚ 1.77 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ।