ਭਾਰਤ 'ਚ ਬੇਰੁਜ਼ਗਾਰੀ ਦਰ 45 ਸਾਲ 'ਚ ਸੱਭ ਤੋਂ ਵੱਧ
Published : May 31, 2019, 9:29 pm IST
Updated : May 31, 2019, 9:29 pm IST
SHARE ARTICLE
India's unemployment rate hit 6.1% in 2017-18
India's unemployment rate hit 6.1% in 2017-18

2017-18 'ਚ 6.10% 'ਤੇ ਪੁੱਜੀ

ਨਵੀਂ ਦਿੱਲੀ : ਨਰਿੰਦਰ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦੇਸ਼ 'ਚ ਬੇਰੁਜ਼ਗਾਰੀ ਦੇ ਜਿਹੜੀ ਅੰਕੜੇ ਸਾਹਮਣੇ ਆਏ ਹਨ, ਉਸ ਨਾਲ ਸਰਕਾਰ ਦੀ ਪ੍ਰੇਸ਼ਾਨੀ ਵੱਧ ਸਕਦੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ 'ਚ ਬੇਰੁਜ਼ਗਾਰੀ ਦੀ ਦਰ 2017-18 'ਚ 45 ਸਾਲ ਦੇ ਸੱਭ ਤੋਂ ਵੱਧ ਪੱਧਰ 6.10% 'ਤੇ ਪਹੁੰਚ ਗਈ ਹੈ।

Unemployment Unemployment

ਕੌਮੀ ਸਰਵੇਖਣ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸ਼ਹਿਰੀ ਖੇਤਰ ਦੇ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ 7.8% ਅਤੇ ਦਿਹਾਤ ਖੇਤਰ ਦੇ 5.3% ਨੌਜਵਾਨਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਇਨ੍ਹਾਂ ਵਿੱਚੋਂ 6.2% ਮਰਦ ਤੇ 5.7% ਔਰਤਾਂ ਬੇਰੁਜ਼ਗਾਰ ਹਨ।

Unemployment Unemployment

ਬੇਰੁਜ਼ਗਾਰੀ ਦੇ ਅੰਕੜੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜੇ ਕਰਦੇ ਹਨ। ਹਾਲਾਂਕਿ ਕੁਝ ਅਜਿਹੇ ਹੀ ਅੰਕੜੇ ਇਸੇ ਸਾਲ ਜਨਵਰੀ ਵਿਚ ਲੀਕ ਹੋਏ ਸਨ, ਜਿਸ ਮੁਤਾਬਕ ਬੇਰੁਜ਼ਗਾਰੀ ਦਰ 6.1% ਸੀ। ਸਰਕਾਰ ਦੀ ਸਖ਼ਤ ਨਿਖੇਧੀ ਹੋਣ ਕਾਰਨ ਇਸ ਅੰਕੜੇ ਨੂੰ ਨਿਤੀ ਆਯੋਗ ਨੇ ਰੱਦ ਕਰਦਿਆਂ ਕਿਹਾ ਸੀ ਕਿ ਇਹ ਹਾਲੇ ਅੰਤਮ ਅੰਕੜੇ ਨਹੀਂ ਹਨ। ਉੱਧਰ ਜਨਵਰੀ 2018-19 ਦੌਰਾਨ ਦੇਸ਼ ਦਾ ਅਰਥਚਾਰਾ ਦੀ ਵਿਕਾਸ ਦਰ ਵੀ ਸਭ ਤੋਂ ਹੇਠਲੇ ਪੱਧਰ ਯਾਨੀ ਕਿ 5.8% ਦਰਜ ਕੀਤੀ ਗਈ।

Unemployment in IndiaUnemployment in India

ਕੇਂਦਰੀ ਅੰਕੜਾ ਦਫ਼ਤਰ ਮੁਤਾਬਕ ਪਿਛਲੇ ਸਾਲ ਦੇਸ਼ ਵਿੱਚ ਕੁੱਲ ਉਤਪਾਦਾਂ ਦਾ ਨਿਰਮਾਣ (ਜੀਡੀਪੀ) 6.8% ਰਹੀ, ਜੋ ਕਿ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੌਰਾਨ ਦਰਜ 7.2% ਤੋਂ ਕਾਫੀ ਘੱਟ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement