
ਦੇਸ਼ ਦੇ ਫੂਡ ਡਿਲਿਵਰੀ ਮਾਰਕੀਟ ਵਿਚ ਵੱਧਦੇ ਮੁਕਾਬਲੇ ਨੂੰ ਦੇਖਦੇ ਲੀਡਿੰਗ ਡਿਲਿਵਰੀ ਐਗਰਿਗੇਟਰ ਜ਼ੋਮੈਟੋ ਅਤੇ ਸਵਿਗੀ ਦਾ ਮਹੀਨਾਵਾਰ ਖਰਚ 200 ਕਰੋਡ਼ ਰੁਪਏ ਨੂੰ ਪਾਰ ਕਰ...
ਮੁੰਬਈ : ਦੇਸ਼ ਦੇ ਫੂਡ ਡਿਲਿਵਰੀ ਮਾਰਕੀਟ ਵਿਚ ਵੱਧਦੇ ਮੁਕਾਬਲੇ ਨੂੰ ਦੇਖਦੇ ਲੀਡਿੰਗ ਡਿਲਿਵਰੀ ਐਗਰਿਗੇਟਰ ਜ਼ੋਮੈਟੋ ਅਤੇ ਸਵਿਗੀ ਦਾ ਮਹੀਨਾਵਾਰ ਖਰਚ 200 ਕਰੋਡ਼ ਰੁਪਏ ਨੂੰ ਪਾਰ ਕਰ ਗਿਆ ਹੈ। ਦੋਹਾਂ ਕੰਪਨੀਆਂ ਮਾਰਕੀਟ ਲੀਡਰ ਬਣਨ ਲਈ ਆਫ਼ਰਸ ਅਤੇ ਡਿਸਕਾਉਂਟ ਉਤੇ ਭਾਰੀ ਖਰਚ ਕਰ ਰਹੀਆਂ ਹਨ। ਜ਼ੋਮੈਟੋ ਜਿਥੇ ਹਰ ਮਹੀਨੇ 125 ਕਰੋਡ਼ ਰੁਪਏ ਖਰਚ ਕਰ ਰਹੀ ਹੈ, ਉਥੇ ਹੀ ਜੂਨ ਵਿਚ ਸਵਿਗੀ ਦਾ ਖਰਚ 110 ਤੋਂ 125 ਕਰੋਡ਼ ਰੁਪਏ ਦੇ ਵਿਚ ਰਿਹਾ। ਇਸ ਮਾਮਲੇ ਤੋਂ ਵਾਕਿਫ਼ ਕਈ ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹੈ।
Zomato, Swiggy
ਇਹਨਾਂ ਵਿਚੋਂ ਇਕ ਨੇ ਕਿਹਾ ਕਿ ਇਹਨਾਂ ਕੰਪਨੀਆਂ ਦਾ ਖਰਚ ਹਰ ਮਹੀਨੇ ਵੱਧ ਰਿਹਾ ਹੈ ਅਤੇ ਜ਼ੋਮੈਟੋ ਅਤੇ ਸਵਿਗੀ ਨੇ ਪਿਛਲੇ 3 ਮਹੀਨਿਆਂ ਵਿਚ ਇਸ ਨੂੰ 30 ਲੱਖ ਡਾਲਰ (ਲੱਗਭੱਗ 20 ਕਰੋਡ਼ 61 ਲੱਖ ਰੁਪਏ) ਅਤੇ 40 ਡਾਲਰ (ਲੱਗਭੱਗ 27 ਕਰੋਡ਼ 48 ਲੱਖ) ਤੋਂ 5 ਗੁਣਾ ਵਧਾਇਆ ਹੈ। ਇਸ ਵਜ੍ਹਾ ਨਾਲ ਬੈਂਗਲੁਰੂ, ਹੈਦਰਾਬਾਦ, ਚੇਨੱਈ ਅਤੇ ਦਿੱਲੀ ਸਮੇਤ ਸਾਰੀਆਂ ਮਾਰਕੀਟਾਂ ਵਿਚ ਫੂਡ ਡਿਲਿਵਰੀ ਸਪੇਸ ਵਿਚ ਭਾਰੀ ਡਿਸਕਾਉਂਟ ਚੱਲ ਰਿਹਾ ਹੈ। ਇਹਨਾਂ ਸ਼ਹਿਰਾਂ ਵਿਚ ਦੋਹੇਂ ਕੰਪਨੀਆਂ ਡਿਲਿਵਰੀ ਆਰਡਰਸ ਵਧਾਉਣ ਅਤੇ ਗਾਹਕਾਂ ਨੂੰ ਨਾਲ ਬਣਾਏ ਰੱਖਣ ਲਈ ਮੁਕਾਬਲਾ ਕਰ ਰਹੀਆਂ ਹਨ।
Zomato, Swiggy
ਸਵਿਗੀ ਅਤੇ ਜ਼ੋਮੈਟੋ ਨੇ ਸਪਲਾਈ ਨੂੰ ਮਜਬੂਤ ਕਰਨ 'ਤੇ ਵੀ ਖਰਚ ਕੀਤਾ ਹੈ। ਇਸ ਦੇ ਲਈ ਕੰਪਨੀਆਂ ਨੇ ਅਪਣੇ ਪਲੈਟਫਾਰਮ 'ਤੇ ਕਈ ਨਵੇਂ ਰੈਸਟੋਰੈਂਟਾਂ ਐਡ ਕੀਤੇ ਹਨ ਅਤੇ ਜਿਨ੍ਹਾਂ ਪੁਰਾਣੇ ਰੈਸਟੋਰੈਂਟਾਂ ਲਈ ਆਰਡਰ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਨੂੰ ਉਹ ਐਕਸਕਲੂਸਿਵ ਪਾਰਟਨਰ ਬਣਾ ਰਹੀ ਹੈ।ਜ਼ੋਮੈਟੋ ਅਤੇ ਸਵਿਗੀ ਨੇ ਰੈਸਟੋਰੈਂਟ ਦੀ ਐਕਸਕਲੂਸਿਵ ਪਾਰਟਨਰਸ਼ਿਪ ਕਮਿਸ਼ਨ ਵਿਚ ਵੀ ਕਟੌਤੀ ਕੀਤੀ ਹੈ। ਦੋਹੇਂ ਆਮ ਤੌਰ 'ਤੇ ਇਕ ਰੈਸਟੋਰੈਂਟ ਤੋਂ ਕਮਿਸ਼ਨ ਦੇ ਰੂਪ ਵਿਚ ਬਿਲ ਦਾ 20 ਤੋਂ 24 ਪਰਸੈਂਟ ਵਸੂਲ ਕਰਦੀਆਂ ਹਨ।
Zomato, Swiggy
ਜਾਣਕਾਰੀ ਦੇਣ ਵਾਲੇ ਵਿਅਕਤੀਆਂ ਵਿਚੋਂ ਇਕ ਨੇ ਦੱਸਿਆ ਕਿ ਜ਼ੋਮੈਟੋ ਦੇ ਖਰਚ ਦਾ ਵੱਡਾ ਹਿੱਸਾ ਹੈਦਰਾਬਾਦ ਅਤੇ ਬੈਂਗਲੁਰੂ ਮਾਰਕੀਟ ਵਿਚ ਜਾ ਰਿਹਾ ਹੈ। ਇਥੇ ਸਵਿਗੀ ਬਹੁਤ ਮਜਬੂਤ ਹੈ। ਜ਼ੋਮੈਟੋ ਉਸ ਤੋਂ ਮਾਰਕੀਟ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਕੰਮ ਸਵਿਗੀ ਦਿੱਲੀ ਅਤੇ ਗੁਡ਼ਗਾਂਵ ਵਿਚ ਕਰ ਰਹੀ ਹੈ, ਜਿਥੇ ਜ਼ੋਮੈਟੋ ਨੂੰ ਦਬਦਬਾ ਹੈ। ਸਵਿਗੀ ਐਨਸੀਆਰ ਵਿਚ ਰੈਸਟੋਰੈਂਟਾਂ ਨੂੰ ਅਪਣੇ ਨਾਲ ਐਕਸਕਲੂਸਿਵ ਤੌਰ 'ਤੇ ਜੋੜਨ ਦੀ ਲੜਾਈ 'ਤੇ ਬਹੁਤ ਖਰਚ ਕਰ ਰਹੀ ਹੈ।
Zomato, Swiggy
ਦੋਹਾਂ ਕੰਪਨੀਆਂ ਦੇ ਮਹੀਨਾਵਾਰ ਖਰਚ ਦਾ ਇਕ ਅਹਿਮ ਹਿੱਸਾ ਡਿਲਿਵਰੀ ਕਪੈਸਿਟੀ ਵਧਾਉਣ ਵਿਚ ਜਾ ਰਿਹਾ ਹੈ। ਡਿਲਿਵਰੀ ਨੈੱਟਵਰਕ ਨੂੰ ਮਜਬੂਤ ਕਰਨ ਲਈ ਦੋਹਾਂ ਕੰਪਨੀਆਂ ਡਿਲਿਵਰੀ ਬਾਏ ਦੀ ਸੈਲਰੀ ਅਤੇ ਇੰਸੈਂਟਿਵ ਵਧਾ ਰਹੀਆਂ ਹਨ।