ਬੀ.ਐਸ.ਐਨ.ਐਲ. ਦੀਆਂ ਸਕੀਮਾਂ ਸਬੰਧੀ ਚੀਫ਼ ਜਨਰਲ ਮੈਨੇਜਰ ਪੰਜਾਬ ਵਲੋਂ ਕਾਨਫ਼ਰੰਸ
Published : Mar 10, 2018, 12:24 am IST
Updated : Mar 9, 2018, 6:54 pm IST
SHARE ARTICLE

ਚੰਡੀਗੜ੍ਹ, 9 ਮਾਰਚ (ਧਰਮਪਾਲ ਰਾਵਤ): ਬੀ. ਐਸ. ਐਨ. ਐਲ. ਪੰਜਾਬ ਸਰਕਲ ਦੇ ਗ੍ਰਾਹਕਾਂ ਲਈ ਕਈ ਸਕੀਮਾਂ ਜਾਰੀ ਕਰਨ ਵਾਸਤੇ ਟੈਲੀਕਾਮ ਪੰਜਾਬ ਦੇ ਚੀਫ਼ ਜਨਰਲ ਮੈਨੇਜਰ ਐਸ.ਕੇ. ਗੁਪਤਾ ਵਲੋਂ ਚੰਡੀਗੜ੍ਹ 'ਚ ਇਕ ਕਾਨਫ਼ਰੰਸ ਕੀਤੀ ਗਈ। ਲੈਂਡਲਾਈਨ ਬੀਐਸਐਨਐਲ 49 ਰੁਪਏ ਪ੍ਰਤੀ ਮਹੀਨਾ ਕੁਨੈਕਸ਼ਨ ਅਤੇ ਬ੍ਰਾਡਬੈਂਡ ਕੁਨੈਕਸ਼ਨ 249 ਰੁਪਏ ਪ੍ਰਤੀ ਮਹੀਨਾ ਵਿਚ ਮੁਹਈਆ ਕਰਵਾ ਰਹੀ ਹੈ। ਹੁਣੇ, ਬੀਐਸਐਨਐਲ ਨੇ ''ਅਸੀਮ'' ਪਲੈਨ ਜਾਰੀ ਕੀਤਾ ਹੈ, ਜਿਸ ਵਿਚ 99 ਰੁਪਏ ਪ੍ਰਤੀ ਮਹੀਨਾ ਅਤੇ 199 ਸਾਲਾਨਾ ਵਿਚ ਗ੍ਰਾਹਕ ਨੂੰ ਕੁਨੈਕਸ਼ਨ ਦੇਵੇਗਾ ਤੇ ਇਸ ਨੰਬਰ ਦੀਆਂ ਸਾਰੀਆਂ ਆਉਣ ਵਾਲੀਆਂ ਕਾਲਾਂ ਨੂੰ ਬੀ.ਐਸ.ਐਨ.ਐਲ. ਦੇ ਮੋਬਾਈਲ ਨੰਬਰ ਜਾਂ ਕਿਸੇ ਹੋਰ ਮੋਬਾਈਲ ਨੰਬਰ 'ਤੇ ਫਾਰਵਰਡ ਕੀਤਾ ਜਾਏਗਾ। 'ਐਕਸਪੀਰੀਅੰਸ ਅਨਲਿਮਿਟਡ ਬੀਬੀ-249 ਬ੍ਰਾਂਡਬੈਂਡ'' ਨਾਲ, ਗ੍ਰਾਹਕਾਂ ਨੂੰ 5 ਜੀਬੀ ਨਾਲ 5 ਜੀ.ਬੀ ਤਕ ਦੀ ਅਨਲਿਮਿਟਡ ਬ੍ਰਾਂਡ ਸਪੀਡ ਮਿਲੇਗੀ ਜੋ ਕਿ 5 ਜੀਬੀ ਤੋਂ ਬਾਅਦ ਘੱਟ ਕੇ 1 ਐਮ.ਬੀ.ਪੀ.ਸੀ. ਰਹਿ ਜਾਵੇਗੀ।ਮੋਬਾਈਲ ਸੇਵਾ ਸਬੰਧੀ ਬੀ.ਐਸ.ਐਨ.ਐਲ. ਪੰਜਾਬ ਦਾ ਬਾਜ਼ਾਰ ਵਿਚ ਹਿੱਸਾ 13.37 ਫ਼ੀ ਸਦੀ ਨਾਲ ਕੁੱਲ 50,83,743 ਗ੍ਰਾਹਕਾਂ ਜੁੜੇ ਹੋਏ ਹਨ।


 ਬੀ.ਐਸ.ਐਨ.ਐਲ. ਅਪਣੇ ਪ੍ਰੀ-ਪੇਡ ਤੇ ਪੋਸਟਪੇਡ ਗ੍ਰਾਹਕਾਂ ਨੂੰ ਆਕਰਸ਼ਿਤ ਪਲੈਨ ਮੁਹੱਈਆ ਕਰਵਾ ਰਹੀ ਹੈ। ਪੀ.ਵੀ-429 ਵਿਚ ਗ੍ਰਾਹਕਾਂ ਨੂੰ 1 ਜੀਬੀ ਡਾਟਾ/ਦਿਨ ਨਾਲ 100 ਐਸ.ਐਮ.ਐਸ./ਦਿਨ ਤੇ ਅਨਲਿਮਿਟਿਡ ਲੋਕਲ/ਐਸ.ਟੀ.ਡੀ. ਰੋਮਿੰਗ ਕਾਲਿੰਗ (ਐਮ.ਟੀ.ਐਨ.ਐਲ. ਏਰੀਆ ਤੋਂ ਇਲਾਵਾ) 81 ਦਿਨਾਂ ਦੀ ਵੈਲਡਿਟੀ ਨਾਲ ਮਿਲੇਗੀ। ਬੀ.ਐਸ.ਐਨ.ਐਲ. ਨੇ ਐਸ.ਟੀ.ਵੀ. 99 ਤੇ 319 ਲਾਂਚ ਕੀਤਾ ਹੈ ਜਿਸ ਵਿਚ 26 ਦਿਨਾਂ ਅਤੇ 90 ਦਿਨਾਂ ਦੀ ਵੈਲਡਿਟੀ ਨਾਲ ਇਸ ਦੇ ਵੁਆਇਸ ਸੇਵੀ ਗ੍ਰਾਹਕਾਂ ਨੂੰ ਕਿਸੇ ਵੀ ਨੈੱਟਵਰਕ 'ਤੇ ਅਨਲਿਮਿਟਡ ਕਾਲਿੰਗ ਮਿਲੇਗੀ। ਐਸ.ਟੀ.ਵੀ. 99 ਵਿਚ ਮੁਫ਼ਤ ਕਾਲਰ ਟਿਊਨ ਵੀ ਮਿਲੇਗੀ। ਐਸ.ਟੀ.ਵੀ. 1099 ਦੇ ਬੀ.ਐਸ.ਐਲ. ਕੂਲ ਆਫ਼ਰ ਸੱਚਮੁੱਚ ਹੀ ਅਨਲਿਮਟਿਡ ਆਫ਼ਰ ਹੈ, ਜਿਸ ਵਿਚ ਬਿਨਾਂ ਕਿਸੇ ਰੁਕਾਵਟ ਦੇ ਅਨਲਿਮਟਿਡ ਡਾਟਾ ਤੇ ਅਨਲਿਮਟਿਡ ਕਾਲਿੰਗ ਕਿਸੇ ਵੀ ਨੈਟਵਰਕ ਅਤੇ 100 ਐਸ.ਐਮ.ਐਸ. ਪ੍ਰਤੀ ਦਿਨ, ਮੁਫ਼ਤ ਕਾਲਰ ਟਿਊਨ 84 ਦਿਨਾਂ ਵਾਸਤੇ ਮਿਲੇਗੀ।ਬੀ.ਐਸ.ਐਨ.ਐਲ. ਨੇ ''ਘਰ ਵਾਪਸੀ'' ਪੋਸਟਪੇਡ ਪਲਾਨ-399 ਲਾਂਚ ਕੀਤਾ ਹੈ, ਜਿਸ ਵਿਚ ਗ੍ਰਾਹਕਾਂ ਨੂੰ ਅਨਲਿਮਟਿਡ ਲੋਕਲ/ਐਸਟੀਡੀ ਕਿਸੇ ਵੀ ਨੈਟਵਰਕ ਤੇ ਕਾਲਿੰਗ  ਅਤੇ 30 ਜੀਬੀ ਡਾਟਾ ਮਿਲੇਗਾ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement