
ਨਵੀਂ ਦਿੱਲੀ, 17, ਨਵੰਬਰ: ਏਅਰਟੈਲ ਨੇ ਹੈਂਡਸੈੱਟ ਕੰਪਨੀ ਕਾਰਬਨ ਮੋਬਾਈਲਸ ਨਾਲ ਹਿੱਸੇਦਾਰੀ 'ਚ ਦੋ ਹੋਰ 4ਜੀ ਸਮਾਰਟਫ਼ੋਨ ਬਾਜ਼ਾਰ 'ਚ ਪੇਸ਼ ਕੀਤੇ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ ਫ਼ੀਚਰ ਫ਼ੋਨ ਦੇ ਮੁਲ ਜਿੰਨੀ ਹੋਵੇਗੀ। ਏਅਰਟੈੱਲ ਨੇ ਬਿਆਨ 'ਚ ਕਿਹਾ ਕਿ ਇਸ ਗਠਜੋੜ 'ਚ ਨਵੇਂ ਸਮਾਰਟਫ਼ੋਨ ਏ1 ਇੰਡੀਆ ਦੀ ਸ਼ੁਰੂਆਤੀ ਕੀਮਤ 1799 ਰੁਪਏ ਜਦੋਂ ਕਿ ਏ41 ਪਾਵਰ ਦੀ ਸ਼ੁਰੂਆਤੀ ਕੀਮਤ 1849 ਰੁਪਏ ਹੈ।ਇਨ੍ਹਾਂ ਦੋਵਾਂ ਫ਼ੋਨਾਂ 'ਚ 4 ਇੰਚ ਸਕਰੀਨ, 1 ਜੀ.ਬੀ. ਰੈਮ, ਡੂਅਲ ਸਿਮ ਤੇ ਡੂਅਰ ਕੈਮਰੇ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਅਨੁਸਾਰ ਏ1 ਇੰਡੀਅਨ 4ਜੀ ਸਮਾਰਟਫ਼ੋਨ ਲਈ ਗਾਹਕਾਂ ਨੂੰ 3299 ਰੁਪਏ ਤੇ ਏ41 ਲਈ 3349 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਗਾਹਕ ਨੂੰ ਏਅਰਟੈੱਲ ਤੋਂ 169 ਰੁਪਏ ਦੇ ਲਗਾਤਾਰ 36 ਮਹੀਨੇ ਰਿਚਾਰਜ ਕਰਵਾਉਣੇ ਪੈਣਗੇ।
ਗਾਹਕ ਨੂੰ 18 ਮਹੀਨੇ ਬਾਅਦ 500 ਰੁਪਏ ਜਦੋਂ ਕਿ 1000 ਰੁਪਏ 36 ਮਹੀਨੇ ਬਾਅਦ ਵਾਪਸ ਮਿਲਣਗੇ। ਇਸ ਤਰ੍ਹਾਂ ਕੁਲ 1500 ਰੁਪਏ ਦਾ ਨਕਦ ਲਾਭ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਗਾਹਕ 169 ਰੁਪਏ ਦਾ ਪਲਾਨ ਨਹੀਂ ਲੈਣਾ ਚਾਹੁੰਦੇ ਹਨ ਤਾਂ ਉਹ ਅਪਣੀ ਜ਼ਰੂਰਤ ਮੁਤਾਬਕ ਕਿਸੇ ਵੀ ਮੁੱਲ ਅਤੇ ਮਿਆਦ ਦਾ ਰਿਚਾਰਜ ਕਰਵਾ ਸਕਦੇ ਹਨ। ਹਾਲਾਂ ਕਿ ਨਕਦ ਲਾਭ ਦਾ ਦਾਅਵਾ ਕਰਨ ਲਈ ਪਹਿਲੇ 18 ਮਹੀਨਿਆਂ ਦਰਮਿਆਨ 3000 ਰੁਪਏ ਦਾ ਰਿਚਾਰਜ (1000 ਰੁਪਏ ਦੀ ਦੂਜੀ ਰਿਫ਼ੰਡ ਕਿਸ਼ਤ ਲਈ) ਕਰਵਾਉਣਾ ਹੋਵੇਗਾ। ਏਅਰਟੈੱਲ ਇਸ ਤੋਂ ਪਹਿਲਾਂ ਵੀ ਕਾਰਬਨ ਦੀ ਹਿੱਸੇਦਾਰੀ 'ਚ 4ਜੀ ਸਮਾਰਟਫ਼ੋਨ ਏ40 ਇੰਡੀਆ ਪੇਸ਼ ਕਰ ਚੁਕੀ ਹੈ। (ਏਜੰਸੀ)