ਖ਼ਬਰਾਂ |

ਤਾਜ਼ਾ |

ਪਤੰਜਲੀ 'ਚ ਫ਼ਰਾਂਸੀਸੀ ਕੰਪਨੀ ਵਲੋਂ 3250 ਕਰੋੜ ਰੁਪਏ ਨਿਵੇਸ਼ ਦੀ ਪੇਸ਼ਕਸ਼
Published : Jan 12, 2018, 1:08 am IST
Updated : Jan 11, 2018, 7:38 pm IST
SHARE ARTICLE

ਨਵੀਂ ਦਿੱਲੀ, 11 ਜਨਵਰੀ: ਅਪਣੀ ਆਯੂਵੈਦਿਕ ਅਤੇ ਹਰਬਲ ਹਾਊਸਹੋਲਡ ਉਤਪਾਦਾਂ ਦੇ ਦਮ 'ਤੇ ਭਾਰਤੀ ਬਾਜ਼ਾਰ 'ਚ ਬਾਬਾ ਰਾਮਦੇਵ ਦੀ ਪਤੰਜਲੀ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਪਤੰਜਲੀ ਦੀ ਸਫ਼ਲਤਾ ਨੂੰ ਦੇਖਦਿਆਂ ਇਕ ਫ਼ਰਾਂਸੀਸੀ ਲਗਜ਼ਰੀ ਗਰੁੱਪ ਐੱਲ.ਵੀ. ਐੱਮ.ਐੱਚ ਨੇ ਪਤੰਜਲੀ ਆਯੂਰਵੈਦ 'ਚ 3250 ਕਰੋੜ ਰੁਪਏ ਦੇ ਨਿਵੇਸ਼ ਦੀ ਪੇਸ਼ਕਸ਼ ਕੀਤੀ ਹੈ। ਐੱਲ ਕੈਟਰਟਨ ਏਸ਼ੀਆ ਦੇ ਮੈਨੇਜਿੰਗ ਪਾਰਟਨਰ ਰਵੀ ਠਕਰਾਨ ਨੇ ਕਿਹਾ ਕਿ ਅਸੀਂ ਜੇਕਰ ਕੋਈ ਮਾਡਲ ਲੱਭ ਸਕੇ ਤਾਂ ਉਨ੍ਹਾਂ ਨਾਲ ਜ਼ਰੂਰ ਵਪਾਸ ਕਰਨਾ ਚਾਹਾਂਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਡਲ 'ਚ ਬਹੁਰਾਸ਼ਟਰੀ ਅਤੇ ਵਿਦੇਸ਼ੀ ਨਿਵੇਸ਼ ਦੀ ਗੁੰਜਾਇਸ਼ ਨਹੀਂ ਹੈ, ਅਜਿਹਾ ਮੈਨੂੰ ਲੱਗਦਾ ਹੈ। 


ਐੱਲ.ਵੀ.ਐੱਮ.ਐੱਚ ਦੀ ਹਿੱਸੇਦਾਰੀ ਵਾਲਾ ਐੱਲ ਕੈਟਰਟਨ ਪ੍ਰਾਈਵੇਟ ਫੰਡ ਅਪਣੇ ਏਸ਼ੀਆ ਫੰਡ 'ਚ ਬਚੀ ਰਕਮ ਦੇ ਅੱਧੇ ਭਾਵ 50 ਕਰੋੜ ਤੋਂ ਪਤੰਜਲੀ 'ਚ ਹਿੱਸੇਦਾਰੀ ਖਰੀਦਣ ਨੂੰ ਤਿਆਰ ਹੈ। ਪਤੰਜਲੀ ਪਿਛਲੇ ਕੁਝ ਸਾਲਾਂ 'ਚ ਦੇਸ਼ ਦੀ ਵੱਡੀ ਐੱਫ.ਐੱਮ.ਸੀ.ਜੀ. ਕੰਪਨੀਆਂ 'ਚ ਸ਼ਾਮਲ ਹੋ ਗਈ ਹੈ। ਉਸ ਨੇ ਹਿੰਦੋਸਤਾਨ ਯੂਨੀਲੀਵਰ, ਕੋਲਗੇਟ ਪਾਮੋਲਿਵ ਤੇ ਡਾਬਰ ਵਰਗੀਆਂ ਗਲੋਬਲ ਅਤੇ ਲੋਕਲ ਕੰਪਨੀਆਂ ਨੂੰ ਅਪਣੇ ਆਯੂਰਵੈਦਿਕ ਪ੍ਰੋਡਕਟ ਪੋਰਟਫੋਲੀਆ ਨੂੰ ਵਿਸਤਾਰ ਦੇਣ 'ਤੇ ਮਜ਼ਬੂਰ ਕਰ ਦਿਤਾ ਹੈ। ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ 'ਚ ਹਿੱਸੇਦਾਰੀ ਨਹੀਂ ਵੇਚੀ ਜਾਵੇਗੀ। ਇਸ ਦੇ ਬਾਵਜੂਦ ਉਨ੍ਹਾਂ ਕਿਹਾ ਕਿ ਉਹ ਐੱਲ ਕੈਟਰਟਨ ਨਾਲ ਗੱਲ ਕਰਨ ਨੂੰ ਤਿਆਰ ਹਨ।   (ਏਜੰਸੀ

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement