Chandigarh News: ਚੰਡੀਗੜ੍ਹ 'ਚ 80 ਲੱਖ ਦੀ ਨਜਾਇਜ਼ ਸ਼ਰਾਬ ਫੜੀ, 4 ਦੋਸ਼ੀ ਗ੍ਰਿਫਤਾਰ
Published : Apr 1, 2024, 9:19 pm IST
Updated : Apr 1, 2024, 9:19 pm IST
SHARE ARTICLE
Illicit liquor worth 80 lakhs caught in Chandigarh
Illicit liquor worth 80 lakhs caught in Chandigarh

Chandigarh News: ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ

Illicit liquor worth 80 lakhs caught in Chandigarh : ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਨੇ ਕਰੀਬ 80 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਚਾਰ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਸੈਕਟਰ-17 ਥਾਣੇ 'ਚ ਧਾਰਾ 61-1-14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

 ਇਹ ਵੀ ਪੜ੍ਹੋ: Khanna Accident News: ਨਿਰਮਾਣ ਅਧੀਨ ਫੈਕਟਰੀ 'ਚ ਮਜ਼ਦੂਰਾਂ 'ਤੇ ਡਿੱਗਿਆ ਗੇਟ, 2 ਦੀ ਮੌਤ

ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਫੇਜ਼-11 ਵਾਸੀ ਰਾਕੇਸ਼ ਕੁਮਾਰ, ਯੂਪੀ ਵਾਸੀ ਨਵੀਨ, ਸੰਤ ਪ੍ਰਕਾਸ਼ ਅਤੇ ਹਰਿਆਣਾ ਵਾਸੀ ਕਰਮਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕੁੱਲ 640 ਅੰਗਰੇਜ਼ੀ ਸ਼ਰਾਬ/ਵਾਈਨ ਅਤੇ 2468 ਵੱਖ-ਵੱਖ ਬਰਾਂਡਾਂ ਦੀ ਬੀਅਰ  ਬਰਾਮਦ ਕੀਤੀ ਹੈ। ਜਿਸ ਨੂੰ ਬੇਸਮੈਂਟ ਵੇਅਰਹਾਊਸ/ਬੇਸਮੈਂਟ SCO ਨੰਬਰ 2469, ਸੈਕਟਰ 22/C ਵਿੱਚ ਰੱਖਿਆ ਗਿਆ ਸੀ।

Punjab Vigilance:ਵਿਜੀਲੈਂਸ ਵਲੋਂ 2,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਯਸ਼ਪਾਲ ਹੱਥੀਂ ਕਾਬੂ ਕਾਬੂ 

ਜਾਣਕਾਰੀ ਅਨੁਸਾਰ ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-22 ਸਥਿਤ ਬੇਸਮੈਂਟ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਥੇ ਛਾਪਾ ਮਾਰਿਆ ਤਾਂ ਦੇਖਿਆ ਕਿ ਉਥੇ ਸ਼ਰਾਬ ਦੀਆਂ ਕਈ ਪੇਟੀਆਂ ਪਈਆਂ ਸਨ। ਜਦੋਂ ਪੁਲਿਸ ਨੇ ਉਥੇ ਮੌਜੂਦ ਲੋਕਾਂ ਤੋਂ ਪਰਮਿਟ ਜਾਂ ਲਾਇਸੰਸ ਮੰਗੇ ਤਾਂ ਉਹ ਵਿਖਾ ਨਹੀਂ ਸਕੇ, ਜਿਸ ਤੋਂ ਬਾਅਦ ਪੁਲਿਸ ਨੇ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ |

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਾਮਦ ਕੀਤੀ ਨਾਜਾਇਜ਼ ਸ਼ਰਾਬ ਸੈਕਟਰ-35 ਸਥਿਤ ਇੱਕ ਗੋਦਾਮ ਵਿੱਚ ਭੇਜੀ ਜਾਣੀ ਸੀ। ਹੁਣ ਪੁਲਿਸ ਸੈਕਟਰ-35 ਸਥਿਤ ਗੋਦਾਮ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਇਹ ਕਿਸਦਾ ਗੋਦਾਮ ਹੈ, ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਸ ਤੋਂ ਪਹਿਲਾਂ ਕਿੰਨੀ ਨਾਜਾਇਜ਼ ਸ਼ਰਾਬ ਸਪਲਾਈ ਕਰ ਚੁੱਕੇ ਹਨ।

(For more Punjabi news apart from Illicit liquor worth 80 lakhs caught in Chandigarh  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement