Khanna Accident News: ਨਿਰਮਾਣ ਅਧੀਨ ਫੈਕਟਰੀ 'ਚ ਮਜ਼ਦੂਰਾਂ 'ਤੇ ਡਿੱਗਿਆ ਗੇਟ, 2 ਦੀ ਮੌਤ
Published : Apr 1, 2024, 8:29 pm IST
Updated : Apr 1, 2024, 8:29 pm IST
SHARE ARTICLE
Khanna Accident News in punjabi
Khanna Accident News in punjabi

Khanna Accident News: ਮ੍ਰਿਤਕ ਰਾਜਸਥਾਨ-ਯੂਪੀ ਦੇ ਰਹਿਣ ਵਾਲੇ ਸਨ

Khanna Accident News in punjabi : ਖੰਨਾ ਦੇ ਦੋਰਾਹਾ ਵਿਚ ਨਹਿਰ ਦੇ ਪੁਲ ਰੌਲ ਨੇੜੇ ਨਿਰਮਾਣ ਅਧੀਨ ਇਕ ਫੈਕਟਰੀ 'ਚ ਹਾਦਸਾ ਵਾਪਰਿਆ। ਫੈਕਟਰੀ ਦਾ ਗੇਟ ਤਿੰਨ ਮਜ਼ਦੂਰਾਂ ’ਤੇ ਡਿੱਗ ਪਿਆ। ਜਿਸ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ ਮਹਾਵਰ (32) ਵਾਸੀ ਅੰਬਾਦੀ ਜ਼ਿਲ੍ਹਾ ਦੌਸਾ (ਰਾਜਸਥਾਨ) ਅਤੇ ਵਿਨੋਦ ਸ਼ੋਰ (19) ਵਾਸੀ ਖਰਿਆਣੀ ਜ਼ਿਲ੍ਹਾ ਛਤਰਪੁਰ (ਯੂਪੀ) ਵਜੋਂ ਹੋਈ ਹੈ।

ਇਹ ਵੀ ਪੜ੍ਹੋ: Punjab Vigilance:ਵਿਜੀਲੈਂਸ ਵਲੋਂ 2,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਯਸ਼ਪਾਲ ਹੱਥੀਂ ਕਾਬੂ ਕਾਬੂ 

ਪੁਲਿਸ ਨੇ ਇਸ ਹਾਦਸੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿਤੀਆਂ ਹਨ। ਐਸ.ਐਚ.ਓ ਦੋਰਾਹਾ ਰੋਹਿਤ ਸ਼ਰਮਾ ਨੇ ਦੱਸਿਆ ਕਿ ਨਹਿਰ ਪੁਲ ਰੌਲ ਨੇੜੇ ਮੈਨਸ਼ਨਜ਼ ਸਸਪੈਂਸ਼ਨ ਐਲਐਲਪੀ ਫੈਕਟਰੀ ਦੀ ਉਸਾਰੀ ਚੱਲ ਰਹੀ ਹੈ। ਇਸ ਫੈਕਟਰੀ ਵਿੱਚ ਸੁਰੇਸ਼ ਕੁਮਾਰ, ਵਿਨੋਦ ਸ਼ੋਰ ਅਤੇ ਚੰਦਰਪਾਲ ਕੰਮ ਕਰਦੇ ਸਨ। ਤਿੰਨੋਂ ਫੈਕਟਰੀ ਦੇ ਗੇਟ ਦੀ ਸਫਾਈ ਕਰ ਰਹੇ ਸਨ। ਇਹ ਗੇਟ ਇੱਕ ਸਲਾਈਡ ਸੀ। ਇਸ ਦੌਰਾਨ ਲੋਹੇ ਦਾ ਗੇਟ ਸਲਾਈਡ ਤੋਂ ਬਾਹਰ ਆ ਕੇ ਤਿੰਨ ਮਜ਼ਦੂਰਾਂ 'ਤੇ ਆ ਡਿੱਗਿਆ। 

ਇਹ ਵੀ ਪੜ੍ਹੋ: Punjab News: ਮਾਨ ਸਰਕਾਰ ਬਦਲਵੇਂ ਢੰਗ ਨਾਲ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ -ਬਲਬੀਰ ਸਿੱਧੂ 

ਜਿਸ ਕਾਰਨ ਸੁਰੇਸ਼ ਅਤੇ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਇਲ ਦੇ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਕੋਲ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਪੁੱਜੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਹਾਦਸੇ ਦਾ ਪਤਾ ਲੱਗਾ। ਸੁਰੇਸ਼ ਕੁਮਾਰ ਮਹਾਵਰ ਆਪਣੇ ਪਿੱਛੇ ਪਤਨੀ ਅਤੇ 6 ਸਾਲ ਦਾ ਮਾਸੂਮ ਪੁੱਤਰ ਛੱਡ ਗਿਆ ਹੈ। ਸੁਰੇਸ਼ ਇਕ ਮਹੀਨਾ ਪਹਿਲਾਂ ਹੀ ਰਾਜਸਥਾਨ ਤੋਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਪੰਜਾਬ ਆਇਆ ਸੀ। ਪੁਲਿਸ ਨੇ ਸੁਰੇਸ਼ ਦੇ ਪਿਤਾ ਕਾਲੂ ਰਾਮ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Khanna Accident News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement