Chandigarh News: ਨਲਿਨ ਅਚਾਰੀਆ ਬਣੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ
Published : Apr 1, 2024, 7:10 am IST
Updated : Apr 1, 2024, 8:12 am IST
SHARE ARTICLE
Nalin Acharya elected new president of Chandigarh Press Club
Nalin Acharya elected new president of Chandigarh Press Club

ਹਿਮ ਪ੍ਰਭਾ ਅਖਬਾਰ ਦੇ ਸੰਪਾਦਕ ਨਲਿਨ ਅਚਾਰੀਆ ਨੇ ਦੈਨਿਕ ਜਾਗਰਣ ਦੇ ਬਰਿੰਦਰ ਰਾਵਤ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨਗੀ ਦੇ ਅਹੁਦੇ ’ਤੇ ਜਿੱਤ ਪ੍ਰਾਪਤ ਕੀਤੀ

Chandigarh News: ਚੰਡੀਗੜ੍ਹ ਪ੍ਰੈੱਸ ਕਲੱਬ ਦੀ ਹੋਈ ਚੋਣ ਵਿਚ ਹਿਮ ਪ੍ਰਭਾ ਅਖਬਾਰ ਦੇ ਸੰਪਾਦਕ ਨਲਿਨ ਅਚਾਰੀਆ ਨੇ ਦੈਨਿਕ ਜਾਗਰਣ ਅਖਬਾਰ ਦੇ ਬਰਿੰਦਰ ਰਾਵਤ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨਗੀ ਦੇ ਅਹੁਦੇ ’ਤੇ ਜਿੱਤ ਪ੍ਰਾਪਤ ਕੀਤੀ। ਅਚਾਰੀਆ ਨੇ 307 ਵੋਟਾਂ ਹਾਸਲ ਕੀਤੀਆਂ ਤੇ ਰਾਵਤ ਨੂੰ 274 ਵੋਟਾਂ ਹਾਸਲ ਹੋਈਆਂ ਰਾਵਤ ਹਾਂਡਾ ਤੇ ਸ਼ਰਮਾ ਪੈਨਲ ਦੇ ਉਮੇਸ਼ ਸ਼ਰਮਾ ਨੇ ਜਨਰਲ ਸਕੱਤਰ ਦੇ ਅਹੁਦੇ ’ਤੇ ਬਾਜ਼ੀ ਮਾਰੀ। ਉਮੇਸ਼ ਨੂੰ 298 ਵੋਟਾਂ ਪਈਆਂ, ਜਦੋਂ ਕਿ ਅਚਾਰੀਆ ਪੈਨਲ ਦੇ ਜਗਤਾਰ ਭੁੱਲਰ ਨੂੰ 280 ਵੋਟਾਂ ਮਿਲੀਆਂ।

ਰਮੇਸ਼ ਹਾਂਡਾ ਸੀਨੀਅਰ ਮੀਤ ਪ੍ਰਧਾਨ ਬਣੇ, ਉਨ੍ਹਾਂ ਨੇ 309 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਜੈ ਸਿੰਘ ਨੂੰ 271 ਵੋਟਾਂ ਮਿਲੀਆਂ। ਮੀਤ ਪ੍ਰਧਾਨ-1 ਦੇ ਅਹੁਦੇ ’ਤੇ ਅਮਨਪ੍ਰੀਤ ਕੌਰ ਨੇ ਬਾਜ਼ੀ ਮਾਰੀ। ਉਨ੍ਹਾਂ ਅਰਸ਼ਦੀਪ ਅਰਬ ਨੂੰ ਹਰਾਇਆ। ਅਮਨ ਨੂੰ 291 ਤੇ ਅਰਸ਼ੀ ਨੂੰ 282 ਵੋਟਾਂ ਮਿਲੀਆਂ। ਫਸਵੀਂ ਟੱਕਰ ਵਿਚ ਮੀਤ ਪ੍ਰਧਾਨ-20 ਦੇ ਅਹੁਦੇ ’ਤੇ ਦੀਪੇਂਦਰ ਠਾਕੁਰ ਨੇ ਕਰਨੈਲ ਸਿੰਘ ਰਾਣਾ ਨੂੰ ਦੋ ਵੋਟਾਂ ਦੇ ਫਰਕ ਨਾਲ ਹਰਾਇਆ। ਠਾਕੁਰ ਨੂੰ 287 ਤੇ ਰਾਣਾ ਨੂੰ 285 ਵੋਟਾਂ ਮਿਲੀਆਂ। ਅਜੈ ਜਲੰਧਰੀ ਨੇ 317 ਵੋਟਾਂ ਲੈ ਕੇ ਸਕੱਤਰ ਦੇ ਅਹੁਦੇ ’ਤੇ ਕਬਜ਼ਾ ਜਮਾਇਆ। ਜਲੰਧਰੀ ਦੇ ਮੁਕਾਬਲੇ ਪੰਜਾਬ ਕੇਸਰੀ ਦੇ ਸੁਸ਼ੀਲ ਰਾਜ ਨੂੰ ਸਿਰਫ਼ 260 ਵੋਟਾਂ ’ਤੇ ਹੀ ਸਬਰ ਕਰਨਾ ਪਿਆ। ਜੁਆਇੰਟ ਸਕੱਤਰ-1 ਦਾ ਅਹੁਦਾ ਅਮਨਪ੍ਰੀਤ ਸਿੰਘ ਦੇ ਹਿਸੇ ਆਇਆ।

ਉਨ੍ਹਾਂ ਤਰੁਣ ਨੂੰ 10 ਵੋਟਾਂ ਦੇ ਫਰਕ ਮਾਤ ਦਿਤੀ। ਜੁਆਇੰਟ ਸਕੱਤਰ-2 ਦੇ ਅਹੁਦੇ ’ਤੇ ਅੰਕੁਸ਼ ਮਹਾਜਨ ਨੇ 309 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਤੇ ਉਸ ਦੇ ਮੁਕਾਬਲੇ ਟਾਈਮਸ ਆਫ ਇੰਡੀਆ ਦੇ ਨਵੀਨ ਤਿਆਗੀ ਨੂੰ 269 ਵੋਟਾਂ ਹੀ ਮਿਲੀਆਂ। ਖਜਾਨਚੀ ਦੇ ਅਹੁਦੇ ’ਤੇ ਦੁਸ਼ਿਅੰਤ ਪੁੰਧੀਰ ਨੇ ਕਬਜ਼ਾ ਜਮਾਇਆ, ਉਨ੍ਹਾਂ ਨੂੰ 294 ਵੋਟਾਂ ਹਾਸਲ ਹੋਈਆਂ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਮੁਕੇਸ਼ ਅਠਵਾਲ ਨੂੰ 283 ਵੋਟਾਂ ਹੀ ਮਿਲੀਆਂ। ਚੋਣ ਵਿਚ ਦੋ ਗੱਲਾਂ ਦਿਲਚਸਪ ਰਹੀਆਂ, ਪਹਿਲਾਂ ਕਿ ਇਹ ਕਾਫੀ ਰੋਚਕ ਤੇ ਫਸਵਾਂ ਮੁਕਾਬਲਾ ਰਿਹਾ ਤੇ ਰੱਦ ਹੋਈਆਂ ਵੋਟਾਂ ਨਾਲ ਨਤੀਜਿਆਂ ਵਿਚ ਤਬਦੀਲੀ ਆਈ।

(For more Punjabi news apart from Nalin Acharya elected new president of Chandigarh Press Club, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement