Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਦਾ ਗਠਨ ਕੀਤਾ

By : BALJINDERK

Published : Mar 29, 2024, 1:06 pm IST
Updated : Mar 29, 2024, 1:06 pm IST
SHARE ARTICLE
Chandigarh Police
Chandigarh Police

Chandigarh News : ਚੋਣ ਜ਼ਾਬਤੇ ਦੀ ਨਿਗਰਾਨੀ, ਪੰਜ DSP ਦੀ ਅਗਵਾਈ ’ਚ ਕੰਮ, 24 ਘੰਟੇ ਨਿਗਰਾਨੀ

Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਬਣਾਈਆਂ ਹਨ। ਇਹ ਟੀਮ 24 ਘੰਟੇ ਸ਼ਹਿਰ ਦੀ ਨਿਗਰਾਨੀ ਡੀਐਸਪੀ ਦੀ ਅਗਵਾਈ ’ਚ ਕੰਮ ਕਰ ਰਹੀਆਂ। ਟੀਮਾਂ ਸ਼ਹਿਰ ’ਚ ਨਾਜਾਇਜ਼ ਸ਼ਰਾਬ ਦੀ ਤਸਕਰੀ, ਵਾਹਨਾਂ ਦੀ ਚੈਕਿੰਗ, ਜਨਤਾ ਦੇ ਪੈਸੇ ਦੀ ਵਰਤੋਂ ਆਦਿ ਚੀਜ਼ਾਂ ਦੀ ਨਿਗਰਾਨੀ ਕਰਨ ’ਚ ਜੁਟੀਆਂ ਹੋਈਆਂ ਹਨ। ਹਨ। ਇੱਕ DSP ਤਿੰਨ ਟੀਮਾਂ ਦੀ ਨਿਗਰਾਨੀ ਕਰ ਰਿਹਾ ਹੈ। ਇਸ ਮਾਮਲੇ ’ਚ SSP ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਜੇਕਰ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਪੁਲਿਸ ਕਾਰਵਾਈ ਕਰੇਗੀ।

ਇਹ ਵੀ ਪੜੋ:Baltimore bridge collapse: ਬਾਲਟੀਮੋਰ ਬ੍ਰਿਜ ਡਿੱਗਣ ਦੇ ਇੱਕ ਦਿਨ ਬਾਅਦ ਡੁੱਬੇ ਟਰੱਕ ’ਚੋਂ ਦੋ ਲਾਸ਼ਾਂ ਬਰਾਮਦ 


ਇਨ੍ਹਾਂ ਟੀਮਾਂ ਤੋਂ ਵਿਭਾਗ ਵੱਲੋਂ ਰੋਜ਼ਾਨਾ ਰਿਪੋਰਟਿੰਗ ਕੀਤੀ ਜਾਂਦੀ ਹੈ। ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਵਿਵਾਦ ’ਚ ਨਹੀਂ ਪੈਣਾ ਚਾਹੁੰਦੀ। ਇਸ ਲਈ ਇਨ੍ਹਾਂ ਟੀਮਾਂ ਤੋਂ ਚੋਣ ਜ਼ਾਬਤੇ ਦੀ ਪਾਲਣਾ ਲਈ ਲਗਾਤਾਰ ਅੱਪਡੇਟ ਲਏ ਜਾ ਰਹੇ ਹਨ। ਸਾਰੀਆਂ ਟੀਮਾਂ ਆਪਣੇ-ਆਪਣੇ ਰਿਕਾਰਡ ਤਿਆਰ ਕਰ ਰਹੀਆਂ ਹਨ। ਇਹ ਟੀਮ 8 ਘੰਟੇ ਦੀ ਸ਼ਿਫਟ ’ਚ 24 ਘੰਟੇ ਕੰਮ ਕਰਦੀ ਹੈ ਅਤੇ ਸ਼ਹਿਰ ਦੇ ਹਰ ਕੋਨੇ ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਲਗਾਤਾਰ ਰਿਪੋਰਟ ’ਤੇ ਨਜ਼ਰ ਰੱਖ ਰਹੇ ਹਨ। 

ਇਹ ਵੀ ਪੜੋ:Punjab News: ਈਡੀ ਨੇ ਅਮਰੂਦ ਬਾਗ ਘੁਟਾਲੇ ’ਚ ਛਾਪੇਮਾਰੀ ਦੌਰਾਨ 3.89 ਕਰੋੜ ਰੁਪਏ ਕੀਤੇ ਜ਼ਬਤ


ਚੰਡੀਗੜ੍ਹ ’ਚ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਕਰਕੇ ਚੋਣ ਲੜ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ’ਤੇ ਚੋਣ ਲੜ ਰਹੇ ਹਨ। ਪਰ ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸਾਰੀਆਂ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਨੂੰ ਲੈ ਕੇ ਵਿਚਾਰਾਂ ਕਰ ਰਹੀਆਂ ਹਨ। ਬਾਲੀਵੁੱਡ ਸਟਾਰ ਕਿਰਨ ਖੇਰ ਪਿਛਲੇ ਦੋ ਵਾਰ ਤੋਂ ਇੱਥੇ ਭਾਰਤੀ ਜਨਤਾ ਪਾਰਟੀ ਤੋਂ ਸੰਸਦ ਮੈਂਬਰ ਬਣ ਰਹੀ ਹੈ।

ਇਹ ਵੀ ਪੜੋ:Delhi News : ਅਪ੍ਰੈਲ ’ਚ ਬੈਂਕ 14 ਦਿਨਾਂ ਲਈ ਬੰਦ ਰਹਿਣਗੇ ਬੈੈਂਕ, ਜਾਣੋ ਛੁੱਟੀਆਂ ਦੀ ਲਿਸਟ 

(For more news apart from Chandigarh Police formed 15 teams follow the election code News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement