Puja Khedkar news : UPSC ਦੀ ਵੱਡੀ ਕਾਰਵਾਈ, ਵਿਵਾਦਿਤ ਟ੍ਰੈਨੀ ਪੂਜਾ ਖੇਡਕਰ ਦੀ IAS ਸਿਲੇਕਸ਼ਨ ਕੀਤੀ ਰੱਦ

By : BALJINDERK

Published : Jul 31, 2024, 7:12 pm IST
Updated : Jul 31, 2024, 7:12 pm IST
SHARE ARTICLE
Puja Khedkar
Puja Khedkar

Puja Khedkar news : ਆਈਏਐਸ ਬਣਨ ਲਈ ਪੂਜਾ ਖੇਡਕਰ ਨੇ ਨਾ ਸਿਰਫ਼ ਆਪਣਾ ਨਾਂ ਬਦਲਿਆ ਸਗੋਂ ਆਪਣੇ ਮਾਤਾ-ਪਿਤਾ ਦਾ ਨਾਂ ਵੀ ਬਦਲਿਆ

Puja Khedkar news : ਯੂਪੀਐਸਸੀ ਨੇ ਵੱਡੀ ਕਾਰਵਾਈ ਕਰਦੇ ਹੋਏ ਟ੍ਰੇਨਿੰਗ ਕਰ ਰਹੀ ਆਈਏਐਸ ਪੂਜਾ ਖੇਡਕਰ ਦੀ ਨੌਕਰੀ ਖਤਮ ਕਰ ਦਿੱਤੀ ਹੈ। ਫਿਲਹਾਲ ਉਹ ਪਰਖ ਕਾਲ ਉਤੇ ਸਨ, ਜਿਨ੍ਹਾਂ ਨੂੰ ਸਥਾਈ ਨਿਯੁਕਤੀ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਵਿਵਾਦਾਂ ਵਿਚ ਘਿਰੀ ਪੂਜਾ ਖੇਡਕਰ ਉਤੇ ਦੋਸ਼ ਸੀ ਕਿ ਉਨ੍ਹਾਂ ਜ਼ਆਲੀ ਦਸਤਾਵੇਜਾਂ ਰਾਹੀਂ ਨੌਕਰੀ ਲਈ ਸੀ। ਪੂਜਾ ਖੇਡਕਰ ਨੇ 2022 ਦੀ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਨ੍ਹਾਂ ਨੂੰ ਫਿਲਹਾਲ ਮਹਾਰਾਸ਼ਟਰ ਵਿੱਚ ਟ੍ਰੈਨੀ ਆਈਪੀਐਸ ਦੇ ਤੌਰ ਉਤੇ ਤੈਨਾਤ ਕੀਤਾ ਗਿਆ ਸੀ।

ਇਹ ਵੀ ਪੜੋ:Patiala News : ਪਟਿਆਲਾ ’ਚ ਵਟਸਐਪ ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਪਹਿਲੀ ਪੋਸਟਿੰਗ ਵਿਚ ਉਨ੍ਹਾਂ ਨੇ ਅਜੀਬ ਅਜੀਬ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਉਤੇ ਵਿਵਾਦ ਵਧਿਆ ਤਾਂ ਟਰਾਂਸਫਰ ਪੂਣੇ ਤੋਂ ਬਾਸ਼ਿਮ ਕੀਤੀ ਗਈ ਸੀ। ਇਹ ਹੀ ਨਹੀਂ ਬਾਅਦ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਓਬੀਸੀ ਦੇ ਨਾਨ ਕ੍ਰੀਮੀ ਲੇਅਰ ਵਾਲੇ ਰਾਖਵੇਂਕਰਨ ਨੂੰ ਪ੍ਰਾਪਤ ਕਰਨ ਲਈ ਗਲਤ ਦਸਤਾਵੇਜ ਦਿੱਤੇ ਸਨ। ਇਹ ਹੀ ਨਹੀਂ ਆਪਣੇ ਮਾਤਾ-ਪਿਤਾ ਦਾ ਨਾਮ ਵੀ ਬਦਲ ਦਿੱਤਾ ਸੀ। 

ਇਹ ਵੀ ਪੜੋ:Hoshiarpur News : ਇੱਕ ਸਾਲ ਤੋਂ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਪਰਿਵਾਰ ਹੋ ਰਿਹਾ ਖੱਜਲ ਖੁਆਰ 

ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਓਬੀਸੀ ਰਾਖਵਾਂਕਰਨ ਦਾ ਲਾਭ ਮਿਲੇ ਅਤੇ ਯੂਪੀਐਸਸੀ ਪੀ੍ਰਖਿਆ ਵਿੱਚ ਬੈਠਣ ਦਾ ਵਾਧੂ ਮੌਕਾ ਮਿਲ ਸਕੇ। ਇਸ ਮਾਮਲੇ ਵਿੱਚ ਯੂਪੀਐਸਸੀ ਨੇ ਉਸ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ। ਇਸ ਤੋਂ ਇਲਾਵਾ ਪੂਜਾ ਮਨੋਰਮਾ ਦਿਲੀਪ ਖੇਡਕਰ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ। ਪਹਿਚਾਣ ਛਿਪਾਕੇ ਪ੍ਰੀਖਿਆ ’ਚ ਬੈਠਣ ਦਾ ਮੌਕਾ ਲੈਣ ਦੀ ਦੋਸ਼ੀ ਪਾਇਆ ਗਿਆ। ਪੂਜਾ ਨੂੰ ਨੋਟਿਸ ਦਾ ਜਵਾਬ ਦੇਣ ਲਈ 25 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਉਸਨੇ 4 ਅਗਸਤ ਤੱਕ ਦਾ ਸਮਾਂ ਮੰਗਿਆ ਸੀ। ਉਸਦਾ ਕਹਿਣਾ ਸੀ ਕਿ ਇਸ ਦੌਰਾਨ ਮੈਂ ਜ਼ਰੂਰੀ ਦਸਤਾਵੇਜ ਇਕੱਠੇ ਕਰ ਲਵਾਂਗੀ।

ਇਹ ਵੀ ਪੜੋ: High Court : ਸੌਦਾ ਸਾਧ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਫਰਲੋ ਦੀ ਅਰਜ਼ੀ 'ਤੇ ਬਿਨਾਂ ਕਿਸੇ ਰਾਹਤ ਦੇ ਸੁਣਵਾਈ ਹੋਈ ਮੁਲਤਵੀ  

ਪੂਜਾ ਦੀ ਅਪੀਲ ਉਤੇ ਯੂਪੀਐਸਸੀ ਨੇ ਉਸ ਨੂੰ 30 ਜੁਲਾਈ ਨੂੰ ਦੁਪਹਿਰ 3.30 ਵਜੇ ਤੱਕ ਜਵਾਬ ਦੇਣ ਦਾ ਸਮਾਂ ਦਿੱਤਾ ਸੀ। ਇਸ ਸਮੇਂ ਤੱਕ ਜਵਾਬ ਨਾ ਮਿਲਣ ਉਤੇ ਫਿਰ ਯੂਪੀਐਸਸੀ ਨੇ ਉਸ ਨੂੰ ਸੇਵਾ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ। ਇਹ ਹੀ ਨਹੀਂ ਹੁਣ ਉਹ ਕਿਸੇ ਯੂਪੀਐਸਸੀ ਪ੍ਰੀਖਿਆ ਵਿੱਚ ਹਿੱਸਾ ਨਹੀਂ ਲੈ ਸਕੇਗੀ।

(For more news apart from  Big action of UPSC, controversial trainee Pooja Khelkar's IAS selection cancelled News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement