
ਕੇਂਦਰੀ ਪੁਲਿਸ ਬਲਾਂ ਦੇ ਬਰਾਬਰ ਰਾਸ਼ਨ ਦੀ ਰਕਮ, ਪਹਿਰਾਵਾ ਭੱਤਾ, 13ਵੀਂ ਤਨਖ਼ਾਹ ਅਤੇ ਬੱਚਿਆਂ ਦੀ ਪੜ੍ਹਾਈ ਸਮੇਤ ਸਾਰੇ ਭੱਤਿਆਂ ਨੂੰ ਮਿਲੀ ਮਨਜ਼ੂਰੀ
Chandigarh News: ਚੰਡੀਗੜ੍ਹ - ਯੂ.ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਦੇ ਸਾਰੇ ਭੱਤਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਚੰਡੀਗੜ੍ਹ ਪੁਲਿਸ ਦੇ ਕਰੀਬ 6 ਹਜ਼ਾਰ ਮੁਲਾਜ਼ਮ ਅਤੇ ਅਧਿਕਾਰੀ ਲਾਭ ਲੈ ਸਕਣਗੇ। ਰਾਜਪਾਲ ਦੇ ਫ਼ੈਸਲੇ ਨਾਲ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਵਿਚ ਖੁਸ਼ੀ ਹੈ। ਦੱਸਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਕ ਨੇ ਕੇਂਦਰੀ ਪੁਲਿਸ ਬਲਾਂ ਦੇ ਬਰਾਬਰ ਰਾਸ਼ਨ ਦੀ ਰਕਮ, ਪਹਿਰਾਵਾ ਭੱਤਾ, 13ਵੀਂ ਤਨਖ਼ਾਹ ਅਤੇ ਬੱਚਿਆਂ ਦੀ ਪੜ੍ਹਾਈ ਸਮੇਤ ਸਾਰੇ ਭੱਤਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹਰ ਮਹੀਨੇ 4 ਤੋਂ 5 ਹਜ਼ਾਰ ਰੁਪਏ ਦਾ ਮੁਨਾਫ਼ਾ ਹੋਵੇਗਾ।