Lok Sabha Elections: ਹੁਣ ਚੰਡੀਗੜ੍ਹ ਦੇ VIP ਹੋਟਲਾਂ ਵਿਚ ਨਹੀਂ ਰੁਕ ਸਕਣਗੇ ਸਟਾਰ ਪ੍ਰਚਾਰਕ; ਕਮਿਸ਼ਨ ਨੇ ਤੈਅ ਕੀਤੇ ਰੇਟ
Published : Apr 3, 2024, 9:40 am IST
Updated : Apr 3, 2024, 9:40 am IST
SHARE ARTICLE
Now Star Campaigners  will not be able to stay in VIP hotels of Chandigarh
Now Star Campaigners will not be able to stay in VIP hotels of Chandigarh

ਵੀਆਈਪੀਜ਼ ਅਤੇ ਸਟਾਰ ਪ੍ਰਚਾਰਕਾਂ ਲਈ 4200 ਤਕ ਦੇ ਹੋਟਲ ਸੁਈਟ ਦੀ ਸੀਮਾ ਤੈਅ

Lok Sabha Elections: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣ ਵਾਲੇ ਵੀਆਈਪੀਜ਼ ਅਤੇ ਸਟਾਰ ਪ੍ਰਚਾਰਕਾਂ ਲਈ 4200 ਤਕ ਦੇ ਹੋਟਲ ਸੁਈਟ ਦੀ ਸੀਮਾ ਤੈਅ ਕੀਤੀ ਗਈ ਹੈ। ਇਹ ਸੀਮਾ ਚੋਣ ਕਮਿਸ਼ਨ ਵਲੋਂ ਸਾਰੀਆਂ ਪਾਰਟੀ ਆਗੂਆਂ ਲਈ ਤੈਅ ਕੀਤੀ ਗਈ ਹੈ। ਉਮੀਦਵਾਰਾਂ ਵਲੋਂ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਚਾਰਟ ਤੈਅ ਕੀਤੇ ਗਏ ਹਨ।

ਇਸ ਵਿਚ ਹੋਟਲ ਦੇ ਕਮਰਿਆਂ ਦਾ ਵੱਧ ਤੋਂ ਵੱਧ ਕਿਰਾਇਆ ਵੀ ਤੈਅ ਕੀਤਾ ਗਿਆ ਹੈ। ਅਜਿਹੇ 'ਚ ਹੁਣ ਸਿਆਸਤਦਾਨਾਂ ਨੂੰ ਚੰਡੀਗੜ੍ਹ ਦੇ ਵੀਆਈਪੀ ਹੋਟਲਾਂ 'ਚ ਰੁਕਣ ਦੀ ਬਜਾਏ ਛੋਟੇ ਹੋਟਲਾਂ 'ਚ ਰਹਿਣਾ ਪਵੇਗਾ। ਚੋਣ ਕਮਿਸ਼ਨ ਉਮੀਦਵਾਰਾਂ ਦੇ ਖਰਚਿਆਂ 'ਤੇ ਨਜ਼ਰ ਰੱਖੇਗਾ।

ਵੀਆਈਪੀ ਸੁਈਟ ਤੋਂ ਬਾਅਦ ਸੁਪਰ ਐਗਜ਼ੀਕਿਊਟਿਵ ਜਾਂ ਡਬਲ ਐਗਜ਼ੀਕਿਊਟਿਵ ਰੂਮ ਹੈ। ਜਿਸ ਦੀ ਸੱਭ ਤੋਂ ਵੱਧ ਕਿਰਾਇਆ ਸੀਮਾ 3700 ਰੁਪਏ ਪ੍ਰਤੀ ਦਿਨ ਰੱਖੀ ਗਈ ਹੈ। ਡੀਲਕਸ ਡਬਲ ਰੂਮ ਦਾ ਵੱਧ ਤੋਂ ਵੱਧ ਕਿਰਾਇਆ 3000 ਰੁਪਏ ਰੱਖਿਆ ਗਿਆ ਹੈ। ਆਗੂ ਇਸ ਤੋਂ ਵੱਧ ਕਿਰਾਏ ਦੇ ਕਮਰਿਆਂ ਵਿਚ ਨਹੀਂ ਰਹਿ ਸਕਦੇ।

ਜਿਨ੍ਹਾਂ ਖਾਣ-ਪੀਣ ਦੀਆਂ ਵਸਤਾਂ ਦੀ ਸੀਮਾਬੰਦੀ ਕੀਤੀ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਕੀਮਤ 20 ਰੁਪਏ, ਸਮੋਸੇ ਦੀ ਕੀਮਤ 15 ਰੁਪਏ ਅਤੇ ਬਰੈੱਡ ਪਕੌੜਿਆਂ ਦੀ ਕੀਮਤ 20 ਰੁਪਏ ਰੱਖੀ ਗਈ ਹੈ। ਇਸ ਤੋਂ ਵੱਧ ਕੀਮਤ ਦਾ ਸਾਮਾਨ ਖਰੀਦਣ ਲਈ ਸਟਾਰ ਪ੍ਰਚਾਰਕ ਨੂੰ ਅਪਣੀ ਜੇਬ ਤੋਂ ਭੁਗਤਾਨ ਕਰਨਾ ਹੋਵੇਗਾ।

ਚੰਡੀਗੜ੍ਹ ਵਿਚ ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਕੇਰਲਾ ਅਤੇ ਹੋਰ ਕਈ ਸੂਬਿਆਂ ਤੋਂ ਵੱਡੇ ਨੇਤਾ ਚੋਣ ਪ੍ਰਚਾਰ ਲਈ ਆਉਣਗੇ। ਚੋਣ ਵਿਭਾਗ ਵਲੋਂ ਤੈਅ ਕੀਤੇ ਰੇਟਾਂ ਮੁਤਾਬਕ ਚੰਡੀਗੜ੍ਹ ਦੇ ਮਸ਼ਹੂਰ ਹੋਟਲਾਂ ਵਿਚ ਕੈਮਰੇ ਲਗਵਾਉਣੇ ਅਸੰਭਵ ਹਨ। ਜੇਕਰ ਸ਼ਹਿਰ ਦੇ ਸਰਕਾਰੀ ਹੋਟਲ ਮਾਊਂਟ ਵਿਊ ਦੀ ਗੱਲ ਕਰੀਏ ਤਾਂ ਉੱਥੇ ਰਾਇਲ ਸੁਈਟ ਦਾ ਔਸਤ ਕਿਰਾਇਆ ਲਗਭਗ 12000 ਰੁਪਏ ਪ੍ਰਤੀ ਦਿਨ ਹੈ।

ਹੋਟਲ ਤਾਜ ਵਿਚ ਇਕ ਆਮ ਕਮਰੇ ਦਾ ਕਿਰਾਇਆ ਲਗਭਗ 11000 ਰੁਪਏ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲ ਹੀ 'ਚ ਇਕ ਸਿਆਸੀ ਪਾਰਟੀ ਦੇ ਸੀਨੀਅਰ ਨੇਤਾ ਚੰਡੀਗੜ੍ਹ ਆਏ ਸਨ। ਉਸ ਦੇ ਸੁਈਟ ਦਾ ਕਿਰਾਇਆ ਲਗਭਗ 35000 ਰੁਪਏ ਪ੍ਰਤੀ ਦਿਨ ਸੀ। ਇਹ ਖਰਚਾ ਪਾਰਟੀ ਉਮੀਦਵਾਰ ਦੇ ਚੋਣ ਖਰਚੇ ਵਿਚ ਜੋੜਿਆ ਜਾਵੇਗਾ।

 (For more Punjabi news apart from Now Star Campaigners  will not be able to stay in VIP hotels of Chandigarh, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement