Chandigarh CITCO Hotels News : ਚੰਡੀਗੜ੍ਹ ਦੇ ਕਈ ਵੱਡੇ ਹੋਟਲਾਂ ਦੀਆਂ ਬਾਰਾਂ ’ਚ ਨਹੀਂ ਮਿਲੇਗੀ ਸ਼ਰਾਬ 

By : BALJINDERK

Published : Apr 5, 2024, 11:54 am IST
Updated : Apr 5, 2024, 11:59 am IST
SHARE ARTICLE
Chandigarh Hotel
Chandigarh Hotel

Chandigarh CITCO Hotels News : ਆਬਕਾਰੀ ਵਿਭਾਗ ਨੇ 5 ਕਲੱਬਾਂ ਨੂੰ ਲਾਇਸੈਂਸ ਜਾਰੀ ਨਹੀਂ ਕੀਤੇ, ਫਾਇਰ ਸੇਫਟੀ ਲਈ ਐਨਓਸੀ ਲੈਣਾ ਲਾਜ਼ਮੀ

Chandigarh CITCO Hotels News : ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸਿਟਕੋ) ਵੱਲੋਂ ਚੰਡੀਗੜ੍ਹ ਵਿਚ ਚਲਾਏ ਜਾ ਰਹੇ ਹੋਟਲਾਂ ਦੇ ਬਾਰਾਂ ਵਿਚ ਹੁਣ ਸ਼ਰਾਬ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਬਕਾਰੀ ਵਿਭਾਗ ਨੇ ਵਿੱਤੀ ਸਾਲ 2024-2025 ਲਈ ਲਾਇਸੈਂਸ ਜਾਰੀ ਨਹੀਂ ਕੀਤਾ ਹੈ। ਵਿਭਾਗ ਦਾ ਦੋਸ਼ ਹੈ ਕਿ ਸ਼ਹਿਰ ਦੇ ਨਾਮੀ ਹੋਟਲਾਂ ਜਿਵੇਂ ਮਾਊਂਟ ਵਿਊ ਸੈਕਟਰ 10, ਸ਼ਿਵਾਲਿਕ ਵਿਊ ਸੈਕਟਰ 17 ਅਤੇ ਪਾਰਕ ਵਿਊ ਸੈਕਟਰ 24 ਨੇ 2017 ਤੋਂ ਫਾਇਰ ਸੇਫਟੀ ਲਈ ਐਨਓਸੀ ਨਹੀਂ ਲਈ ਹੈ।

ਇਹ ਵੀ ਪੜੋ:Haryana News :100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਪੰਚਕੂਲਾ ਤੋਂ ਏਸੀਬੀ ਨੇ ਫੜਿਆ 

ਨੈਸ਼ਨਲ ਬਿਲਡਿੰਗ ਕੋਡ 2016 ਦੇ ਮੁਤਾਬਕ ਫਾਇਰ ਡਿਪਾਰਟਮੈਂਟ ਤੋਂ ਐੱਨਓਸੀ ਲੈਣਾ ਲਾਜ਼ਮੀ ਹੈ। ਇਨ੍ਹਾਂ ਹੋਟਲਾਂ ਵਲੋਂ ਨਗਰ ਨਿਗਮ ਦੇ ਫਾਇਰ ਸੇਫਟੀ ਵਿਭਾਗ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ ਪਰ ਉਠਾਏ ਗਏ ਇਤਰਾਜ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਕਾਰਨ ਉਹ ਫਾਇਰ ਸੇਫਟੀ ਸਰਟੀਫਿਕੇਟ ਹਾਸਲ ਨਹੀਂ ਕਰ ਸਕੇ ਹਨ। ਪਰ ਇਸ ਵਾਰ ਆਬਕਾਰੀ ਵਿਭਾਗ ਨੇ ਤਾਕਤ ਦਿਖਾਉਂਦੇ ਹੋਏ ਉਨ੍ਹਾਂ ਦੇ ਬਾਰ ਦੇ ਲਾਇਸੈਂਸ ਬੰਦ ਕਰ ਦਿੱਤੇ ਹਨ।

ਇਹ ਵੀ ਪੜੋ:High Court News : ਚੰਡੀਗੜ੍ਹ ਅਦਾਲਤ ਨੇ ਖ਼ਰਾਬ ਕੰਨਾਂ ਦੀ ਮਸ਼ੀਨ ਵੇਚਣ ’ਤੇ ਲਗਾਇਆ 10,000 ਰੁਪਏ ਦਾ ਜੁਰਮਾਨਾ


ਸਿਟਕੋ ਹੋਟਲ ਤੋਂ ਇਲਾਵਾ ਪੰਜ ਕਲੱਬਾਂ ਦੇ ਲਾਇਸੈਂਸ ਵੀ ਆਬਕਾਰੀ ਵਿਭਾਗ ਵੱਲੋਂ ਰੀਨਿਊ ਨਹੀਂ ਕੀਤੇ ਗਏ। ਇਸ ’ਚ ਸਾਰੇ ਵੀਆਈਪੀ ਕਲੱਬ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ’ਚ ਚੰਡੀਗੜ੍ਹ ਕਲੱਬ, ਚੰਡੀਗੜ੍ਹ ਗੋਲਫ ਕਲੱਬ, ਸੀਜੀਏ ਗੋਲਫ ਰੇਂਜ, ਸੁਖਨਾ ਝੀਲ ’ਤੇ ਸਥਿਤ ਲੇਕ ਕਲੱਬ ਅਤੇ ਸੈਕਟਰ 9 ਵਿਚ ਸਥਿਤ ਸੈਂਟਰਲ ਕਲੱਬ ਸ਼ਾਮਲ ਹਨ।

ਇਹ ਵੀ ਪੜੋ:Akali Dal News: ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਕਮੇਟੀ ਦਾ ਕੀਤਾ ਗਠਨ 


ਉਨ੍ਹਾਂ ਕੋਲ ਫਾਇਰ ਸੇਫਟੀ ਸਰਟੀਫਿਕੇਟ ਵੀ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸ਼ਹਿਰ ਵਿਚ ਪਿਛਲੇ ਦਿਨੀਂ ਵਾਪਰੀਆਂ ਅੱਗ ਦੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਆਬਕਾਰੀ ਵਿਭਾਗ ਹੁਣ ਚੌਕਸ ਹੋ ਗਿਆ ਹੈ।

ਇਹ ਵੀ ਪੜੋ:Punjab News : ਜਲੰਧਰ ’ਚ ਪੁਲਿਸ ਮੁਕਾਬਲੇ ’ਚ ਜ਼ਖਮੀ ਹੋਏ ਗੈਂਗਸਟਰ ਨੀਰਜ ਦੀ ਹੋਈ ਮੌਤ 

 (For more news apart from Alcohol not be available in bars of many big hotels in Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement