ਰਾਤ ਵੇਲੇ ਵੀ ਲੋਕਾਂ ਦੀ ਸੇਵਾ ’ਚ ਹਾਜ਼ਰ ਹੋਣਗੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ 
Published : Feb 6, 2025, 7:24 am IST
Updated : Feb 6, 2025, 8:05 am IST
SHARE ARTICLE
 Chandigarh Police
Chandigarh Police

ਸ਼ਹਿਰ ’ਚ ਵੱਧ ਰਹੇ ਅਪਰਾਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਆਈ.ਜੀ ਰਾਜ ਕੁਮਾਰ ਸਿੰਘ ਨੇ ਜਾਰੀ ਕੀਤਾ ਇਕ ਨਵਾਂ ਹੁਕਮ

ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ) : ਸ਼ਹਿਰ ’ਚ ਵੱਧ ਰਹੇ ਅਪਰਾਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਆਈ.ਜੀ ਰਾਜ ਕੁਮਾਰ ਸਿੰਘ ਨੇ ਇਕ ਨਵਾਂ ਹੁਕਮ ਜਾਰੀ ਕੀਤਾ। ਜਾਰੀ ਹੁਕਮਾਂ ਅਨੁਸਾਰ ਐਸਐਸਪੀ ਕੰਵਰਦੀਪ ਕੌਰ, ਟ੍ਰੈਫ਼ਿਕ ਅਤੇ ਸੁਰੱਖਿਆ ਐਸਐਸਪੀ ਸੁਮੇਰ ਪ੍ਰਤਾਪ ਸਿੰਘ ਸਮੇਤ 13 ਆਈਪੀਐਸ ਅਧਿਕਾਰੀ ਰਾਤ ਦੀ ਡਿਊਟੀ ਕਰਨਗੇ। ਚੰਡੀਗੜ੍ਹ ਪੁਲਿਸ ਦੇ ਪੰਜ ਆਈਪੀਐਸ ਅਧਿਕਾਰੀ ਮਹੀਨੇ ਵਿੱਚ ਤਿੰਨ ਵਾਰ ਰਾਤ ਦੀ ਡਿਊਟੀ ’ਤੇ ਤਾਇਨਾਤ ਹੋਣਗੇ।

 ਆਈਜੀ ਵਲੋਂ ਜਾਰੀ ਨਾਈਟ ਚੈਕਿੰਗ ਡਿਊਟੀ ਰੋਸਟਰ ਅਨੁਸਾਰ, ਗੀਤਾਂਜਲੀ ਖੰਡੇਵਾਲ 3 ਅਤੇ 4 ਫ਼ਰਵਰੀ ਨੂੰ ਰਾਤ ਦੀ ਡਿਊਟੀ ਕਰਨਗੇ। ਐਸਐਸਪੀ ਕੰਵਰਦੀਪ ਕੌਰ 5 ਅਤੇ 6 ਫ਼ਰਵਰੀ ਨੂੰ, ਐਸਐਸਪੀ ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ 7 ਅਤੇ 8 ਫ਼ਰਵਰੀ ਨੂੰ, ਐਸਪੀ ਕ੍ਰਾਈਮ ਜਸਬੀਰ ਸਿੰਘ 9 ਅਤੇ 10 ਫ਼ਰਵਰੀ ਨੂੰ, ਐਸਪੀ ਹੈੱਡਕੁਆਰਟਰ ਮਨਜੀਤ ਸ਼ਿਓਰਾਨ 11 ਅਤੇ 12 ਫਰਵਰੀ ਨੂੰ, ਗੀਤਾਂਜਲੀ ਖੰਡੇਵਾਲ 13 ਅਤੇ 14 ਫਰਵਰੀ ਨੂੰ, ਐਸਐਸਪੀ ਕੰਵਰਦੀਪ ਕੌਰ 15 ਅਤੇ 16 ਫਰਵਰੀ ਨੂੰ ਰਾਤ 11 ਵਜੇ ਤੋ ਸਵੇਰੇ 4 ਵਜੇ ਤੱਕ ਡਿਊਟੀ ਕਰਨਗੇ। 

ਐਸਐਸਪੀ ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ 17 ਅਤੇ 18 ਫਰਵਰੀ ਨੂੰ, ਐਸਪੀ ਕ੍ਰਾਈਮ ਜਸਬੀਰ ਸਿੰਘ 19 ਅਤੇ 20 ਫਰਵਰੀ ਨੂੰ, ਮਨਜੀਤ ਸ਼ਿਓਰਾਨ 21 ਅਤੇ 22 ਫਰਵਰੀ ਨੂੰ, ਗੀਤਾਂਜਲੀ ਖੰਡੇਵਾਲ 23 ਅਤੇ 24 ਫਰਵਰੀ ਨੂੰ, ਐਸਐਸਪੀ ਕੰਵਰਦੀਪ ਕੌਰ 25 ਅਤੇ 26 ਫਰਵਰੀ ਨੂੰ ਅਤੇ ਐਸਐਸਪੀ ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ 27 ਅਤੇ 28 ਫਰਵਰੀ ਨੂੰ ਰਾਤ 11 ਵਜੇ ਤੋ ਸਵੇਰੇ 4 ਵਜੇ ਤੱਕ ਡਿਊਟੀ ਕਰਨਗੇ। 
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement