
ਵੀਜ਼ਾ ਗਾਈਡ, ਜੀਨਾਇਨ ਤੇ ਵਾਸਟ ਇਮੀਗੇਸ਼ਨ 'ਤੇ ਹੋਈ ਕਾਰਵਾਈ
Punjab News: ਚੰਡੀਗੜ੍ਹ : ਕੈਨੇਡਾ `ਚ ਨੌਕਰੀ ਤੇ ਵਰਕ ਵੀਜ਼ਾ ਦਿਵਾਉਣ ਦੇ ਨਾਂ 'ਤੇ 3 ਇਮੀਗ੍ਰੇਸ਼ਨ ਕੰਪਨੀਆਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਵੀਜ਼ਾ ਗਾਈਡ ਇਮੀਗ੍ਰੇਸ਼ਨ ਨੇ ਯਮੁਨਾਨਗਰ ਦੇ ਸੱਤਿਅਮ ਨਾਲ 8 ਲੱਖ, ਸੈਕਟਰ 47 ਦੀ ਜੀਨਾਇਨ ਵੀਜ਼ਾ ਨੇ ਮਹਾਰਾਸ਼ਟਰ ਵਾਸੀ ਸਤੀਸ਼ ਨਾਲ 4.17 ਲੱਖ ਤੇ ਮੋਹਾਲੀ ਦੇ 5 ਪੀੜਤਾਂ ਨਾਲ 25.26 ਲੱਖ ਦੀ ਧੋਖਾਧੜੀ ਕੀਤੀ ਹੈ। ਸੱਤਿਅਮ ਨੇ ਦੱਸਿਆ ਕਿ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਲਈ ਵੀਜ਼ਾ ਗਾਈਡ ਸੈਕਟਰ 47 ਸਥਿਤ ਇਮੀਗ੍ਰੇਸ਼ਨ ਕੰਪਨੀ ਕੋਲ ਗਿਆ।ਉੱਥੇ 8 ਲੱਖ ਰੁਪਏ ਤੇ ਦਸਤਾਵੇਜ਼ ਜਮ੍ਹਾਂ ਕਰਵਾਏ।
ਕੰਪਨੀ ਦੇ ਮੁਲਾਜ਼ਮ ਤੇ ਮਾਲਕ ਬਹਾਨੇ ਬਣਾਉਣ ਲੱਗੇ। ਸੈਕਟਰ-31 ਥਾਣਾ ਪੁਲਸ ਨੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਤਰ੍ਹਾਂ ਮਹਾਰਾਸ਼ਟਰ ਵਾਸੀ ਸਤੀਸ਼ ਗਾਂਗੁਰਡੇ ਨੇ ਦੱਸਿਆ ਕਿ ਵਰਕ ਵੀਜ਼ਾ ਲਗਵਾਉਣ ਲਈ ਸੈਕਟਰ-47 ਸਥਿਤ ' ਵਾਸੀ ਜੀਨਾਈ ਵੀਜ਼ਾ ਇਮੀਗ੍ਰੇਸ਼ਨ ਕੰਪਨੀ ਦੇ ਖੁਸ਼ਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਸੀ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਵੀਜ਼ਾ ਨਹੀਂ ਮਿਲਿਆ। ਸੈਕਟਰ-31 ਥਾਣੇ ਦੀ ਪੁਲਸ ਨੇ ਕੰਪਨੀ ਮਾਲਕ ਵਰਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੁਹਾਲੀ ਦੀ ਮਨਜੋਤ ਕੌਰ ਨੇ ਦੱਸਿਆ ਕਿ ਕੈਨੇਡਾ ਦੀ ਪੀ.ਆਰ. ਲਈ ਸੈਕਟਰ-35 ਸਥਿਤ ਵਾਸਟ ਇਮੀਗ੍ਰੇਸ਼ਨ ਸਲਿਊਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨਾਲ ਸੁਮਨ ਰਾਣੀ, ਗੁਰਦਾਸ ਸਿੰਘ, ਅਮਨਜੋਤ ਸਿੰਘ, ਅਨੁਰੀਤ ਵਰਮਾ ਨੇ ਵੀ ਅਪਲਾਈ ਕੀਤਾ ਹੋਇਆ ਸੀ। ਸੰਨੀ ਚਾਹਲ, ਕੁਲਵੀਰ ਸਿੰਘ ਕਾੜਾ, ਰੀਤ ਕਾੜਾ, ਨਿਸ਼ਾਂਤ ਸਮੇਤ ਮਾਲਕ ਤੇ ਕੰਪਨੀ ਦੇ ਡਾਇਰੈਕਟਰ ਨੂੰ ਪੈਸੇ ਦਿੱਤੇ ਗਏ। ਇਸ ਤੋਂ ਬਾਅਦ ਵੀ ਪੀ.ਆਰ. ਨਹੀਂ ਦਿਵਾਈ। ਸੈਕਟਰ 36 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ।