S.Joginder Singh Ji: ਸ. ਜੋਗਿੰਦਰ ਸਿੰਘ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਲਿਜਾ ਕੇ ਲਾਇਆ ਬਰੋਟਾ
Published : Aug 8, 2024, 2:05 pm IST
Updated : Aug 8, 2024, 2:05 pm IST
SHARE ARTICLE
S. According to Joginder Singh Ji's wishes, his ashes were taken to 'Uchcha Dar Baba Nanak Da' and buried there.
S. According to Joginder Singh Ji's wishes, his ashes were taken to 'Uchcha Dar Baba Nanak Da' and buried there.

S.Joginder Singh Ji: ਬੀਤੇ ਸੋਮਵਾਰ ਦੇ ਦਿਨ ਸਿੱਖੀ ਸੋਚ ਮੁਤਾਬਕ ਸਾਦਗੀ ਨਾਲ ਸਸਕਾਰ ਤੇ ਅੰਤਮ ਅਰਦਾਸ ਕੀਤੀ ਗਈ ਸੀ

 

S. Joginder Singh Ji: ‘‘ਉੱਚਾ ਦਰ ਬਾਬੇ ਨਾਨਕ ਦਾ’ ਸਵਰਗੀ ਸਰਦਾਰ ਜੋਗਿੰਦਰ ਸਿੰਘ ਜੀ ਦੀ ਰਗ-ਰਗ ਅਤੇ ਕਣ-ਕਣ ਵਿਚ ਵਸਿਆ ਹੋਇਆ ਸੀ ਅਤੇ ਹੁਣ ਉਹ ਬਰੋਟੇ ਵਿਚ ਰਹਿ ਕੇ ਅਪਣੇ ਚਾਹਵਾਨਾਂ ਨੂੰ ਛਾਂ ਵੀ ਦੇਣਗੇ।’’ ਇਹ ਪ੍ਰਗਟਾਵਾ ਅੱਜ ਇਥੇ ‘ਉੱਚਾ ਦਰ ਬਾਬੇ ਨਾਨਕ ਦਾ’ ’ਚ  ‘ਰੋਜ਼ਾਨਾ ਸਪੋਕਸਮੈਨ’ ਦੇ ਐਮਡੀ ਸਰਦਾਰਨੀ ਜਗਜੀਤ ਕੌਰ, ਵੱਡੀ ਬੇਟੀ ਸਿਮਰਨ ਸਿੰਘ ਅਤੇ ਐਸੋਸੀਏਟ ਐਡੀਟਰ ਬੀਬਾ ਨਿਮਰਤ ਕੌਰ ਨੇ ਇਥੇ ਪੁੱਜੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਤੋਂ ਪਹਿਲਾਂ ਉਨ੍ਹਾਂ ਇਥੇ ਸ. ਜੋਗਿੰਦਰ ਸਿੰਘ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਹੀ ਇੱਛਾ ਅਨੁਸਾਰ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਲਿਜਾ ਕੇ ਉਨ੍ਹਾਂ ਦੇ ਨਾਂ ’ਤੇ ਬਰੋਟੇ ਦਾ ਬੂਟਾ ਲਾਇਆ ਗਿਆ। ਇਸ ਮੌਕੇ ਹਰ ਅੱਖ ਨਮ ਸੀ। ਕੈਂਪਸ ’ਚ ਕੰਮ ਕਰਦੇ ਸਮੂਹ ਅਧਿਕਾਰੀ ਤੇ ਹੋਰ ਸੇਵਾਦਾਰ ਸ. ਜੋਗਿੰਦਰ ਸਿੰਘ ਹੁਰਾਂ ਨਾਲ ਜੁੜੀਆਂ ਆਪੋ-ਅਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਸਨ।

ਬੀਬਾ ਨਿਮਰਤ ਕੌਰ ਨੇ ਦਸਿਆ ਕਿ ਸਰਦਾਰ ਜੋਗਿੰਦਰ ਸਿੰਘ ਦਾ ਜੀਵਨ ਬਾਬੇ ਨਾਨਕ ਦੀ ਸਿੱਖੀ ਦੇ ਅਸੂਲਾਂ ਮੁਤਾਬਕ ਬਹੁਤ ਸਾਦਗੀ ਵਾਲਾ ਜੀਵਨ ਸੀ ਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਵਿਦਾਇਗੀ ਵੀ ਉਸੇ ਸਾਦਗੀ ਨਾਲ ਹੋਵੇ। ਉਨ੍ਹਾਂ ਦਾ ਮੰਨਣਾ ਸੀ ਕਿ ਸਰੀਰ ਦੀ ਵਿਦਾਇਗੀ ਦੇ ਨਾਲ, ਅਰਦਾਸ ਇਕ ਵਾਰ ਹੀ ਹੁੰਦੀ ਹੈ ਅਤੇ ਉਨ੍ਹਾਂ ਨੇ ਭੋਗ ਪਾਉਣ ਦੀ ਸਖ਼ਤ ਮਨਾਹੀ ਦੀ ਹਦਾਇਤ ਕੀਤੀ ਸੀ। 

ਉਨ੍ਹਾਂ ਦੀਆਂ ਇੱਛਾਵਾਂ ਪ੍ਰਵਾਰ ਵਲੋਂ ਪ੍ਰਵਾਨ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹਰ ਇੱਛਾ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੀ 
ਇੰਨ-ਬਿੰਨ ਪੂਰਾ ਕੀਤਾ ਜਾ ਰਿਹਾ ਹੈ। ਬੀਤੇ ਸੋਮਵਾਰ ਦੇ ਦਿਨ ਸਿੱਖੀ ਸੋਚ ਮੁਤਾਬਕ ਸਾਦਗੀ ਨਾਲ ਸਸਕਾਰ ਤੇ ਅੰਤਮ ਅਰਦਾਸ ਕੀਤੀ ਗਈ ਸੀ। ਉਹ ਅਕਸਰ ਆਖਿਆ ਕਰਦੇ ਸਨ ਕਿ ਜਦ ਮੇਰਾ ਸਰੀਰ ਅਕਾਲ ਪੁਰਖ ਦੇ ਘਰ  ਚਲਾ ਜਾਵੇ ਤੇ ਫਿਰ ਇਸ ਦੁਨੀਆਂ ਵਿਚ ਉਨ੍ਹਾਂ ਦੇ ਸਫ਼ਰ ਦਾ ਅੰਤ ਹੋ ਜਾਵੇਗਾ।

ਇਥੇ ਵਰਨਣਯੋਗ ਹੈ ਕਿ ‘ਉਚਾ ਦਰ ਬਾਬੇ ਨਾਨਕ’ ਦਾ ’ਚ ਹੁਣ ਸੰਗਤ ਦੀ ਆਮਦ ਨਿਤ ਵਧਦੀ ਜਾ ਰਹੀ ਹੈ। ਸਿੱਖ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਸਮੇਤ ਆਮ ਲੋਕ ਕੈਂਪਸ ’ਚ ਆ ਕੇ ਅਨੁਭਵ ਸਾਂਝੇ ਕਰਦੇ ਹਨ। ਉਨ੍ਹਾਂ ’ਚੋਂ ਬਹੁਤਿਆਂ ਨੂੰ ਜਾਪਦਾ ਹੈ ਕਿ ਉਨ੍ਹਾਂ ਨੂੰ ਇਥੇ ਪੁਜ ਕੇ ਮਾਨਸਿਕ ਸ਼ਾਂਤੀ ਤੇ ਤਸੱਲੀ ਮਿਲੀ ਹੈ। ਨਵੀਂ ਪੀੜ੍ਹੀ ਨੂੰ ਇਥੇ ਖ਼ਾਸ ਤੌਰ ’ਤੇ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਸਾਰੀਆਂ ਨਵੀਂਆਂ ਗੱਲਾਂ ਸਿੱਖਣ ਤੇ ਸਮਝਣ ਨੂੰ ਮਿਲਦੀਆਂ ਹਨ। ਬੱਚਿਆਂ ਦੀ ਦਿਲਚਸਪੀ ਖ਼ਾਸ ਤੌਰ ’ਤੇ ਗੁਰੂ ਸਾਹਿਬ ਬਾਰੇ ਨਿਵੇਕਲੀ ਜਾਣਕਾਰੀ ਨਾਲ ਭਰਪੂਰ ਸਿੱਖ ਇਤਿਹਾਸ ਬਾਰੇ ਦਸਤਾਵੇਜ਼ੀ ਫ਼ਿਲਮਾਂ ਵੇਖਣ ’ਚ ਵਿਖਾਈ ਦਿੰਦੀ ਹੈ।

ਇਸ ਦਾ ਅਜਾਇਬਘਰ ਅਨਮੋਲ ਹੈ। ਇਥੋਂ ਦੇ ਬਾਗ਼-ਬਗ਼ੀਚੇ ਅੱਖਾਂ ਨੂੰ ਮੋਹੰਦੇ ਹਨ। ਅੱਜ ਇਥੇ ਇਕ ਹੋਰ ਯਾਦਗਾਰੀ ਬੂਟੇ ਦਾ ਵਾਧਾ ਹੋ ਗਿਆ ਹੈ, ਜੋ ਪ੍ਰਫ਼ੁਲਤ ਹੋ ਕੇ ਵਿਸ਼ਾਲ ਬੋਹੜ ਦਾ ਰੂਪ ਅਖ਼ਤਿਆਰ ਕਰੇਗਾ ਅਤੇ ਹਮੇਸ਼ਾ ‘ਉਚਾ ਦਰ ਬਾਬੇ ਨਾਨਕ ਦਾ’ ਦੇ ਬਾਨੀ ਤੇ ਬਾਬਾ ਬੋਹੜ ਸਰਦਾਰ ਜੋਗਿੰਦਰ ਸਿੰਘ ਦੀ ਯਾਦ ਦਿਵਾਉਂਦਾ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement