Road Safety Force Punjab : ਪੰਜਾਬ ਵਿਚ ਵਰਦਾਨ ਸਾਬਤ ਹੋਈ 'SSF', ਮੁਢਲੀ ਸਹਾਇਤਾ ਦੇ ਕੇ 3078 ਲੋਕਾਂ ਨੂੰ ਬਚਾਇਆ
Published : May 9, 2024, 11:17 am IST
Updated : May 9, 2024, 11:17 am IST
SHARE ARTICLE
Road Safety Force Punjab News in punjabi
Road Safety Force Punjab News in punjabi

Road Safety Force Punjab : ਪਟਿਆਲਾ ਵਿੱਚ ਸਭ ਤੋਂ ਵੱਧ 291 ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ

Road Safety Force Punjab News in punjabi : ਚੰਡੀਗੜ੍ਹ ਰੋਡ ਸੇਫਟੀ ਫੋਰਸ ਦੀ ਤਾਇਨਾਤੀ ਨੂੰ 90 ਦਿਨ ਪੂਰੇ ਹੋ ਗਏ ਹਨ। ਅੰਕੜੇ ਦੱਸਦੇ ਹਨ ਕਿ 3 ਮਹੀਨਿਆਂ ਵਿੱਚ 4901 ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਵਿਚ ਸੜਕ ਸੁਰੱਖਿਆ ਬਲ ਨੇ 3078 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਮੌਤ ਦੇ ਮੂੰਹੋਂ ਬਚਾਇਆ ਹੈ। ਇਨ੍ਹਾਂ ਵਿਚੋਂ 2744 ਗੰਭੀਰ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: Jagdeep Cheema FIR News: ਫਤਿਹਗੜ੍ਹ ਸਾਹਿਬ ਤੋਂ ਅਕਾਲੀ ਲੀਡਰ ਜਗਦੀਪ ਚੀਮਾ 'ਤੇ ਮੁਕੱਦਮਾ ਦਰਜ

ਸਭ ਤੋਂ ਵੱਧ 853 ਸੜਕ ਹਾਦਸੇ ਮੁਹਾਲੀ ਵਿਚ ਵਾਪਰੇ ਹਨ ਪਰ ਸਭ ਤੋਂ ਵੱਧ 291 ਲੋਕਾਂ ਨੂੰ ਪਟਿਆਲਾ ਵਿੱਚ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ ਹੈ। ਸੜਕ ਸੁਰੱਖਿਆ ਬਲ ਵਿੱਚ ਆਧੁਨਿਕ ਤਕਨੀਕ ਵਾਲੇ 144 ਵਾਹਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਨੂੰ ਸੂਬੇ ਦੇ ਹਰ ਸ਼ਹਿਰ ਅਤੇ ਹਾਈਵੇਅ 'ਤੇ 30 ਕਿਲੋਮੀਟਰ ਦੇ ਦਾਇਰੇ 'ਚ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ 1239 ਮੁਲਾਜ਼ਮ ਤਾਇਨਾਤ ਹਨ। 

ਇਹ ਵੀ ਪੜ੍ਹੋ: Pakistan News: ਸਿੰਧ ਦੀ ਦਰਗਾਹ 'ਤੇ ਹਿੰਦੂ ਪਰਿਵਾਰ ਦੇ 14 ਮੈਂਬਰਾਂ ਦਾ ਕਰਵਾਇਆ ਧਰਮ ਪਰਿਵਰਤਨ  

ਤਰਨਤਾਰਨ ਵਿੱਚ ਸਭ ਤੋਂ ਵੱਧ 20 ਮੌਤਾਂ: ਤਰਨਤਾਰਨ ਪੁਲਿਸ ਜ਼ਿਲ੍ਹੇ ਵਿੱਚ ਪਿਛਲੇ 3 ਮਹੀਨਿਆਂ ਵਿਚ ਕੁੱਲ 321 ਸੜਕ ਹਾਦਸੇ ਵਾਪਰੇ। 190 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ। 

ਹੁਸ਼ਿਆਰਪੁਰ 'ਚ 18 ਮੌਤਾਂ: ਪਿਛਲੇ 3 ਮਹੀਨਿਆਂ 'ਚ ਸੜਕ ਹਾਦਸਿਆਂ 'ਚ ਹੋਈਆਂ ਮੌਤਾਂ ਦੇ ਮਾਮਲੇ 'ਚ ਹੁਸ਼ਿਆਰਪੁਰ ਜ਼ਿਲਾ ਦੂਜੇ ਨੰਬਰ 'ਤੇ ਹੈ। ਇੱਥੇ 263 ਸੜਕ ਹਾਦਸੇ ਵਾਪਰ ਚੁੱਕੇ ਹਨ। 270 ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ ਹੈ। 180 ਜ਼ਖਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਫਿਰ ਵੀ ਸੜਕ ਹਾਦਸਿਆਂ ਵਿੱਚ 18 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: Jagdeep Cheema FIR News: ਫਤਿਹਗੜ੍ਹ ਸਾਹਿਬ ਤੋਂ ਅਕਾਲੀ ਲੀਡਰ ਜਗਦੀਪ ਚੀਮਾ 'ਤੇ ਮੁਕੱਦਮਾ ਦਰਜ

ਅੰਮ੍ਰਿਤਸਰ 'ਚ 2 ਹਾਦਸੇ, 2 ਦੀ ਮੌਤ: ਸੀ.ਪੀ.(ਕਮਿਸ਼ਨਰੇਟ) ਅੰਮ੍ਰਿਤਸਰ 'ਚ 3 ਮਹੀਨਿਆਂ 'ਚ 2 ਸੜਕ ਹਾਦਸੇ ਹੋ ਚੁੱਕੇ ਹਨ। ਇਹ ਦੋਵੇਂ ਹਾਦਸੇ ਇੰਨੇ ਗੰਭੀਰ ਸਨ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਜਾਂ ਹਸਪਤਾਲ ਲਿਜਾਣ ਦਾ ਮੌਕਾ ਹੀ ਨਹੀਂ ਮਿਲਿਆ। ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ
ਪੁਲਿਸ ਜ਼ਿਲ੍ਹਾ ਪਟਿਆਲਾ ਵਿੱਚ 3 ਮਹੀਨਿਆਂ ਵਿੱਚ 297 ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 291 ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਗਿਆ, ਜੋ ਕਿ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਵਿੱਚ ਜਲੰਧਰ ਦਿਹਾਤੀ ਪੁਲਿਸ ਜ਼ਿਲ੍ਹਾ ਦੂਜੇ ਸਥਾਨ ’ਤੇ ਰਿਹਾ ਹੈ। ਇੱਥੇ 270 ਜ਼ਖਮੀਆਂ ਨੂੰ ਬਚਾਇਆ ਗਿਆ ਹੈ।

ਇਹ ਵੀ ਪੜ੍ਹੋ: Pakistan News: ਸਿੰਧ ਦੀ ਦਰਗਾਹ 'ਤੇ ਹਿੰਦੂ ਪਰਿਵਾਰ ਦੇ 14 ਮੈਂਬਰਾਂ ਦਾ ਕਰਵਾਇਆ ਧਰਮ ਪਰਿਵਰਤਨ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement