Punjab and Haryana High Court : ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲੀ ਮਾਂ ਦੀ ਪਟੀਸ਼ਨ ਖਾਰਜ

By : BALJINDERK

Published : Sep 10, 2024, 11:37 am IST
Updated : Sep 10, 2024, 11:37 am IST
SHARE ARTICLE
Punjab and Haryana High Court
Punjab and Haryana High Court

Punjab and Haryana High Court : ਬੱਚੇ ਵੱਡੇ ਹਨ ਅਤੇ ਖੁਸ਼ ਹਨ, ਪਿਤਾ ਨਾਲ ਉਨ੍ਹਾਂ ਦਾ ਰਹਿਣਾ ਗੈਰ-ਕਾਨੂੰਨੀ ਹਿਰਾਸਤ ਨਹੀਂ : ਹਾਈ ਕੋਰਟ

Punjab and Haryana High Court : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਂ ਵੱਲੋਂ ਆਪਣੇ 10 ਅਤੇ 8 ਸਾਲ ਦੇ ਪੁੱਤਰਾਂ ਦੀ ਹਿਰਾਸਤ ਦੀ ਮੰਗ ਨੂੰ ਲੈ ਕੇ ਦਾਇਰ ਹੈਬੀਅਸ ਕਾਰਪਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਮਨੀਸ਼ਾ ਬੱਤਰਾ ਨੇ ਫੈਸਲੇ ਵਿਚ ਕਿਹਾ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਰਹਿ ਰਹੇ ਹਨ। ਅਜਿਹੇ 'ਚ ਬੱਚਿਆਂ ਦਾ ਪਿਤਾ ਨਾਲ ਰਹਿਣਾ ਗੈਰ-ਕਾਨੂੰਨੀ ਹਿਰਾਸਤ ਦਾ ਮਾਮਲਾ ਨਹੀਂ ਹੈ।

ਇਹ ਵੀ ਪੜੋ : Amritsar News : ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ ਦਾ ਫੇਜ-2 ਦਾ ਦੂਜਾ ਦਿਨ  

ਦੂਜੇ ਪਾਸੇ ਪਟੀਸ਼ਨਕਰਤਾ (ਬੱਚਿਆਂ ਦੀ ਮਾਂ) ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ। ਅਜਿਹੀ ਸਥਿਤੀ ਵਿੱਚ ਮਾਂ ਵੱਲੋਂ ਬੱਚਿਆਂ ਦੀ ਕਸਟਡੀ ਲਈ ਦਾਇਰ ਕੀਤਾ ਗਿਆ ਹੈਬੀਅਸ ਕਾਰਪਸ ਬੇਬੁਨਿਆਦ ਹੈ।

ਇਹ ਵੀ ਪੜੋ : Paris Paralympics 2024 : ਨਵਦੀਪ ਸਿੰਘ ਨੇ ਜੈਵਲਿਨ ਥ੍ਰੋਅ ਦੇ F41 ਵਰਗ 'ਚ ਜਿੱਤਿਆ ਸੋਨ ਤਮਗਾ

ਬੱਚਿਆਂ ਦੀ ਕਸਟਡੀ ਪ੍ਰਾਪਤ ਕਰਨ ਲਈ, ਗਾਰਡੀਅਨ ਸ਼ਿਪ ਐਂਡ ਵਾਰਡਜ਼ ਐਕਟ ਹੈ। ਇਸ ਨੂੰ ਨਜ਼ਰਅੰਦਾਜ਼ ਕਰਕੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਫੈਸਲੇ 'ਚ ਕਿਹਾ ਕਿ ਮੌਜੂਦਾ ਮਾਮਲੇ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਹਨ ਜਿਨ੍ਹਾਂ ਨੂੰ ਮਾਂ ਦੀ ਜ਼ਰੂਰਤ ਹੈ। ਬੱਚੇ ਵੱਡੇ ਹੋ ਗਏ ਹਨ ਅਤੇ ਆਪਣੇ ਪਿਤਾ ਦੇ ਨਾਲ ਖੁਸ਼ ਹਨ। ਬੱਚਿਆਂ 'ਤੇ ਪਿਤਾ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾ ਸਕਦਾ। ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਗੈਰ-ਕਾਨੂੰਨੀ ਨਜ਼ਰਬੰਦੀ ਤੋਂ ਰਿਹਾਈ ਲਈ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਰ ਮੌਜੂਦਾ ਕੇਸ ਵਿੱਚ ਅਜਿਹਾ ਕੁਝ ਨਹੀਂ ਹੈ।

ਇਹ ਵੀ ਪੜੋ :Amritsar News : ਅੰਮ੍ਰਿਤਸਰ ਰੈਸਟੋਰੈਂਟ 'ਚ ਗਾਹਕ 'ਤੇ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖ਼ਮੀ  

ਇਹ ਮਾਮਲਾ ਨਾਰਨੌਲ ਦੀ ਰਹਿਣ ਵਾਲੀ ਮਾਂ ਵੱਲੋਂ ਦਾਇਰ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦਾ ਵਿਆਹ 8 ਫਰਵਰੀ 2012 ਨੂੰ ਹੋਇਆ ਸੀ। ਵਿਆਹ ਤੋਂ ਦੋ ਪੁੱਤਰਾਂ ਨੇ ਜਨਮ ਲਿਆ। ਵਿਆਹ ਦੇ 7 ਸਾਲ ਬਾਅਦ ਦੋਹਾਂ ਵਿਚਾਲੇ ਮਤਭੇਦ ਹੋ ਗਏ ਅਤੇ ਅਗਸਤ 2019 'ਚ ਦੋਹਾਂ ਨੇ ਵੱਖ ਰਹਿਣ ਦਾ ਫੈਸਲਾ ਕੀਤਾ। ਉਹ ਆਪਣੇ ਦੋਵੇਂ ਪੁੱਤਰਾਂ ਨਾਲ ਆਪਣੇ ਪੇਕੇ ਘਰ ਰਹਿਣ ਲੱਗੀ। 25 ਸਤੰਬਰ 2020 ਨੂੰ ਬੱਚਿਆਂ ਦਾ ਪਿਤਾ ਉਨ੍ਹਾਂ ਦੇ ਘਰ ਆਇਆ ਅਤੇ ਬੱਚਿਆਂ ਨੂੰ ਜ਼ਬਰਦਸਤੀ ਨਾਲ ਲੈ ਗਿਆ। ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਬੱਚਿਆਂ ਨੂੰ ਪਿਤਾ ਦੀ ਹਿਰਾਸਤ ਵਿੱਚੋਂ ਰਿਹਾਅ ਕੀਤਾ ਜਾਵੇ।  

(For more news apart from  Petition of mother living in live-in relationship rejected News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement