Paris Paralympics 2024 : ਨਵਦੀਪ ਸਿੰਘ ਨੇ ਜੈਵਲਿਨ ਥ੍ਰੋਅ ਦੇ F41 ਵਰਗ 'ਚ ਜਿੱਤਿਆ ਸੋਨ ਤਮਗਾ

By : BALJINDERK

Published : Sep 8, 2024, 5:22 pm IST
Updated : Sep 8, 2024, 5:22 pm IST
SHARE ARTICLE
Navdeep Singh
Navdeep Singh

Paris Paralympics 2024 : ਹਰਿਆਣਾ ਦੇ ਨਵਦੀਪ ਨੇ ਕਦੇ ਆਪਣੀ ਛੋਟੀ ਕੱਦ ਲਈ ਸੁਣੇ ਸਨ ਤਾਅਨੇ

Paris Paralympics 2024 : ਹਰਿਆਣਾ ਦੇ ਨਵਦੀਪ ਸਿੰਘ ਨੇ ਪੈਰਿਸ ਪੈਰਾਲੰਪਿਕ 'ਚ ਜੈਵਲਿਨ ਥ੍ਰੋਅ ਦੇ F41 ਵਰਗ 'ਚ ਸੋਨ ਤਮਗਾ ਜਿੱਤਿਆ ਹੈ। ਇਸ ਸ਼੍ਰੇਣੀ ਵਿੱਚ ਘੱਟ ਕੱਦ ਵਾਲੇ ਖਿਡਾਰੀ ਹਿੱਸਾ ਲੈਂਦੇ ਹਨ। 4 ਫੁੱਟ 4 ਇੰਚ ਕੱਦ ਵਾਲੇ ਨਵਦੀਪ ਨੂੰ ਬਚਪਨ ਤੋਂ ਹੀ ਆਪਣੇ ਛੋਟੇ ਕੱਦ ਦੇ ਤਾਅਨੇ ਸੁਣਨੇ ਪੈਂਦੇ ਸਨ। ਬਾਅਦ ਵਿੱਚ ਉਹ ਨੀਰਜ ਚੋਪੜਾ ਤੋਂ ਪ੍ਰੇਰਿਤ ਹੋਇਆ ਅਤੇ ਹੁਣ ਪੈਰਿਸ ਵਿੱਚ ਇਤਿਹਾਸ ਰਚਿਆ ਹੈ।

ਇਹ ਵੀ ਪੜੋ :Agriculture News : ਮੱਕੀ ਕਾਸ਼ਤ ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਹੈ ਲਾਹੇਵੰਦ ਆਓ ਜਾਣਦੇ ਹਾਂ ਕਿ ਮੱਕੀ ਦੀ ਫ਼ਸਲ ਕਿਵੇਂ ਕਰੀਏ  

ਪੈਰਿਸ ਪੈਰਾਲੰਪਿਕ 'ਚ ਭਾਰਤ ਲਈ ਤਗਮੇ ਜਿੱਤਣ ਦਾ ਸਿਲਸਿਲਾ ਜਾਰੀ ਹੈ। ਖੇਡਾਂ ਦਾ ਇਹ ਸ਼ਾਨਦਾਰ ਆਯੋਜਨ ਅੱਜ 8 ਸਤੰਬਰ ਨੂੰ ਖ਼ਤਮ ਹੋ ਜਾਵੇਗਾ ਪਰ ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ 7 ਸਤੰਬਰ ਨੂੰ ਭਾਰਤ ਦੇ ਝੋਲੇ 'ਚ 1 ਹੋਰ ਸੋਨ ਤਮਗਾ ਆਇਆ। ਇਸ ਨਾਲ ਭਾਰਤ ਦੇ ਕੋਲ ਹੁਣ 7 ਗੋਲਡ ਹਨ। ਨਵਦੀਪ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ F41 ਵਰਗ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਹ ਇਸ ਵਰਗ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਹੈ। ਇਸ ਸ਼੍ਰੇਣੀ ਵਿਚ ਘੱਟ ਕੱਦ ਵਾਲੇ ਅਥਲੀਟ ਹਿੱਸਾ ਲੈਂਦੇ ਹਨ। ਨੀਰਜ ਚੋਪੜਾ ਪੈਰਿਸ 'ਚ ਸੋਨ ਤਮਗਾ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਣ ਵਾਲੇ ਨਵਦੀਪ ਨੇ ਸਮਾਜ ਦੇ ਤਾਅਨੇ-ਮਿਹਣਿਆਂ ਵਿਚਾਲੇ ਇਹ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 4 ਫੁੱਟ 4 ਇੰਚ ਦੇ ਇਸ ਹਰਿਆਣਾ ਦੇ ਖਿਡਾਰੀ ਦਾ ਸਫਲਤਾ ਦੇ ਇਸ ਮੁਕਾਮ ਤੱਕ ਪਹੁੰਚਣ ਦਾ ਸਫਰ ਮੁਸ਼ਕਿਲਾਂ ਭਰਿਆ ਰਿਹਾ ਹੈ।

ਇਹ ਵੀ ਪੜੋ :Excise Constable Recruitment Exam : ਆਬਕਾਰੀ ਕਾਂਸਟੇਬਲ ਭਰਤੀ ਪ੍ਰੀਖਿਆ ’ਚ 12 ਦੀ ਹੋਈ ਮੌਤ, ਹੁਣ ਸਵਾਲ ਉੱਠਦੇ ਹਨ ਕਿ ਕੀ ਗਲਤੀਆਂ ਹੋਈਆਂ

24 ਸਾਲਾ ਨਵਦੀਪ ਨੇ ਤੀਜੀ ਕੋਸ਼ਿਸ਼ ਵਿਚ 47.32 ਮੀਟਰ ਥਰੋਅ ਕੀਤਾ ਸੀ ਪਰ ਈਰਾਨ ਦੇ ਅਥਲੀਟ ਸਾਦੇਗ ਬੇਤ ਸਯਾਹ ਨੇ 47.64 ਮੀਟਰ ਥਰੋਅ ਕਰਕੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਹਾਲਾਂਕਿ, ਈਵੈਂਟ ਤੋਂ ਬਾਅਦ, ਉਸਨੂੰ ਪੈਰਾਲੰਪਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਨਵਦੀਪ ਦੇ ਚਾਂਦੀ ਨੂੰ ਸੋਨੇ ਵਿੱਚ ਅਪਗ੍ਰੇਡ ਕੀਤਾ ਗਿਆ ਸੀ। ਇਸ ਕਾਰਨ ਨਵਦੀਪ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਹ ਕਾਮਯਾਬੀ ਉਸ ਦੇ ਜਨੂੰਨ ਦਾ ਨਤੀਜਾ ਹੈ ਕਿਉਂਕਿ ਹਰਿਆਣਾ ਦੇ ਪਿੰਡ ਬੁਆਨਾ ਲੱਖੂ ਵਿੱਚ ਵੱਡਾ ਹੋਇਆ ਨਵਦੀਪ ਬਚਪਨ ਤੋਂ ਹੀ ਬੌਣੇਪਣ ਦਾ ਸ਼ਿਕਾਰ ਸੀ। ਆਂਢ-ਗੁਆਂਢ ਦੇ ਬੱਚੇ ਉਸਨੂੰ “ਬੌਨਾ” ਕਹਿ ਕੇ ਤਾਅਨੇ ਮਾਰਦੇ ਸਨ। ਇਸ ਕਾਰਨ ਉਸ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ।

ਇਹ ਵੀ ਪੜੋ :Mohali News : ਮੁਹਾਲੀ 'ਚ ਚੋਰਾਂ ਦੀ ਕੋਸ਼ਿਸ਼ ਹੋਈ ਨਾਕਾਮ, ਹੂਟਰਾਂ ਨੇ ਬਚਾਈ ਕਰੋੜਾਂ ਦੀ ਲੁੱਟ

ਜਦੋਂ ਨਵਦੀਪ ਨੇ ਇਹ ਕਾਰਨਾਮਾ ਕੀਤਾ ਤਾਂ ਉਸ ਦਾ ਭਰਾ ਮਨਦੀਪ ਸ਼ਿਓਰਾਣ ਅਤੇ ਮਾਂ ਮੁਕੇਸ਼ ਰਾਣੀ ਉਸ ਲਈ ਤਾੜੀਆਂ ਮਾਰ ਰਹੇ ਸਨ। ਮੈਚ ਤੋਂ ਬਾਅਦ, ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਗੁਆਂਢ ਦੇ ਸਾਰੇ ਬੱਚੇ ਉਸਨੂੰ ਉਸਦੇ ਕੱਦ ਨੂੰ ਲੈ ਕੇ ਛੇੜਖਾਨੀ ਕਰਦੇ ਸਨ। ਇਸ ਕਾਰਨ ਨਵਦੀਪ ਪਰੇਸ਼ਾਨ ਹੋ ਗਿਆ ਅਤੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ। ਉਹ ਕਈ ਦਿਨਾਂ ਤੋਂ ਘਰੋਂ ਬਾਹਰ ਵੀ ਨਹੀਂ ਆਇਆ ਪਰ 2012 ਤੋਂ ਇਹ ਤਸਵੀਰ ਹੌਲੀ-ਹੌਲੀ ਬਦਲਣ ਲੱਗੀ। ਦਰਅਸਲ, 2012 ਵਿੱਚ ਨਵਦੀਪ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਸੀ।

ਇਹ ਵੀ ਪੜੋ :Jalandhar News : ਜਲੰਧਰ 'ਚ ਡਾਕ ਵਿਭਾਗ ਦੀ ਅਗਵਾ ਮਹਿਲਾ ਮੁਲਾਜ਼ਮ ਕਰਨਾਲ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ

ਨਵਦੀਪ ਦਾ ਜਨਮ ਸਾਲ 2000 ਵਿੱਚ ਹੋਇਆ ਸੀ। ਜਦੋਂ ਉਹ ਦੋ ਸਾਲ ਦਾ ਹੋਇਆ, ਤਾਂ ਉਸਦੇ ਮਾਤਾ-ਪਿਤਾ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਬੱਚਾ ਬੌਣੇਪਣ ਤੋਂ ਪੀੜਤ ਸੀ। ਦੋਵਾਂ ਨੇ ਇਲਾਜ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਜਦੋਂ ਉਹ ਵੱਡਾ ਹੋਇਆ ਤਾਂ ਪਿੰਡ ਦੇ ਬੱਚੇ ਉਸ ਨੂੰ ਛੇੜਨ ਲੱਗੇ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ। ਨਵਦੀਪ ਦੇ ਪਿਤਾ ਪਿੰਡ ਸਕੱਤਰ ਹੋਣ ਦੇ ਨਾਲ ਪਹਿਲਵਾਨ ਵੀ ਸਨ। ਉਨ੍ਹਾਂ ਨਵਦੀਪ ਨੂੰ ਐਥਲੈਟਿਕਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਕਾਰਨ ਉਨ੍ਹਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਆਉਣ ਲੱਗੇ। ਉਸਨੇ ਰਾਸ਼ਟਰੀ ਪੱਧਰ ਦਾ ਸਕੂਲ ਮੁਕਾਬਲਾ ਜਿੱਤਿਆ ਅਤੇ 2012 ਵਿੱਚ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜੋ : Amritsar News : ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ ਦਾ ਫੇਜ-2 ਦਾ ਦੂਜਾ ਦਿਨ

ਐਵਾਰਡ ਮਿਲਣ ਤੋਂ ਚਾਰ ਸਾਲ ਬਾਅਦ ਨਵਦੀਪ ਟਰੇਨਿੰਗ ਲਈ ਦਿੱਲੀ ਸ਼ਿਫਟ ਹੋ ਗਿਆ, ਜਿੱਥੇ ਉਸ ਦੇ ਕੋਚ ਨਵਲ ਸਿੰਘ ਨੇ ਟਰੇਨਿੰਗ ਸ਼ੁਰੂ ਕੀਤੀ। ਨਵਦੀਪ ਪਿੰਡ ਵਿਚ ਕੁਸ਼ਤੀ ਦੀ ਸਿਖਲਾਈ ਲੈਂਦਾ ਸੀ ਪਰ ਉਸ ਨੇ ਨੀਰਜ ਚੋਪੜਾ ਨੂੰ ਅੰਡਰ-20 ਵਿੱਚ ਵਿਸ਼ਵ ਰਿਕਾਰਡ ਬਣਾਉਂਦੇ ਦੇਖਿਆ। ਇਸ ਤੋਂ ਉਸ ਨੂੰ ਬਹੁਤ ਪ੍ਰੇਰਨਾ ਮਿਲੀ ਅਤੇ ਉਸ ਨੇ ਕੁਸ਼ਤੀ ਛੱਡ ਕੇ ਜੈਵਲਿਨ ਖੇਡਣਾ ਸ਼ੁਰੂ ਕਰ ਦਿੱਤਾ। ਉਸ ਦੇ ਭਰਾ ਮਨਦੀਪ ਨੇ ਦੱਸਿਆ ਕਿ ਉਸ ਨੇ ਮੇਰਠ ਜਾਂ ਵਿਦੇਸ਼ ਤੋਂ ਜੈਵਲਿਨ ਮੰਗਵਾਉਣੀ ਸੀ। ਇਸਦੇ ਲਈ ਉਸਦੇ ਪਿਤਾ ਨੂੰ ਵੀ ਕਰਜ਼ਾ ਲੈਣਾ ਪਿਆ ਸੀ।

(For more news apart from Navdeep Singh won the gold medal in F41 category of javelin throw News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement