Chandigarh News: ਸੁਮੇਰ ਪ੍ਰਤਾਪ ਸਿੰਘ ਨੇ ਚੰਡੀਗੜ੍ਹ ਦੇ SSP ਟ੍ਰੈਫਿਕ ਵਜੋਂ ਅਹੁਦਾ ਸੰਭਾਲਿਆ, ਨਿਯਮ ਤੋੜਨ ਵਾਲਿਆਂ ਨੂੰ ਦਿਤੀ ਚੇਤਾਵਨੀ
Published : Mar 11, 2024, 7:55 pm IST
Updated : Mar 11, 2024, 7:55 pm IST
SHARE ARTICLE
Sumer Pratap Singh SSP of Chandigarh News in punjabi
Sumer Pratap Singh SSP of Chandigarh News in punjabi

Chandigarh News: ਕਿਹਾ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ

Sumer Pratap Singh SSP of Chandigarh News in punjabi : ਹਰਿਆਣਾ ਕਾਡਰ ਦੇ 2012 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਐੱਸ.ਐੱਸ.ਪੀ. ਟ੍ਰੈਫਿਕ ਵਜੋਂ ਅਹੁਦਾ ਸੰਭਾਲਿਆ। ਸੁਮੇਰ ਪੰਚਕੂਲਾ ’ਚ ਡੀ.ਸੀ.ਪੀ. ਦੇ ਅਹੁਦੇ ’ਤੇ ਸਨ ਅਤੇ ਉਨ੍ਹਾਂ ਨੇ ਉੱਥੇ ਕਈ ਅਪਰਾਧਕ ਮਾਮਲਿਆਂ ਨੂੰ ਹੱਲ ਕੀਤਾ ਹੈ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ। ਦਸੰਬਰ 2022 ਤੋਂ ਉਹ ਨੂੰ ਪੰਚਕੂਲਾ ਦੇ ਡੀ.ਸੀ.ਪੀ. ਸਨ।

ਇਹ ਵੀ ਪੜ੍ਹੋ: Punjab News: ਸੰਦੀਪ ਸੈਣੀ ਨੇ ਚੇਅਰਮੈਨ ਬੈਕਫਿੰਕੋ ਅਤੇ ਹਰਜਿੰਦਰ ਸਿੰਘ ਸੀਚੇਵਾਲ ਨੇ ਬੈਕਫਿੰਕੋ ਦੇ ਵਾਈਸ-ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਅੱਜ ਪੋਸਟ ’ਤੇ ਬੈਠਦੇ ਹੀ ਐੱਸ.ਐੱਸ.ਪੀ. ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੜਕ ’ਤੇ ਜਾਣ ਵਾਲੇ ਹੋਰ ਲੋਕਾਂ ਦੀ ਜਾਨ ਜੋਖਮ ’ਚ ਪਾ ਦਿੰਦੇ ਹਨ, ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮੇਂ-ਸਮੇਂ ’ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Lok Sabha Elections: ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਰਾਜ ਪੱਧਰੀ ਮੀਡੀਆ ਮੋਨੀਟਰਿੰਗ ਸੈੱਲ ਦਾ ਦੌਰਾ  

ਸੋਮਵਾਰ ਨੂੰ ਚੰਡੀਗੜ੍ਹ ਦੇ ਨਵੇਂ ਐੱਸ.ਐੱਸ.ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਸੈਕਟਰ-9 ਪਹੁੰਚੇ। ਜਿੱਥੇ ਉਨ੍ਹਾਂ ਦੀ ਮੁਲਾਕਾਤ ਡੀ.ਜੀ.ਪੀ. ਪ੍ਰਵੀਰ ਰੰਜਨ ਨਾਲ ਹੋਈ। ਇਸ ਦੌਰਾਨ ਚੰਡੀਗੜ੍ਹ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਵੀ ਮੌਜੂਦ ਸਨ। ਜਿੱਥੇ ਤਿੰਨਾਂ ਆਈ.ਪੀ.ਐਸ. ਵਿਚਾਲੇ ਲੰਮੇ ਸਮੇਂ ਤਕ ਗੱਲਬਾਤ ਚੱਲ ਰਹੀ ਸੀ। ਮੀਟਿੰਗ ਖਤਮ ਹੋਣ ਤੋਂ ਬਾਅਦ ਸੁਮੇਰ ਪ੍ਰਤਾਪ ਸਿੰਘ ਨੇ ਐੱਸ.ਐੱਸ.ਪੀ. ਟ੍ਰੈਫਿਕ ਦਾ ਚਾਰਜ ਸੰਭਾਲ ਲਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੰਡੀਗੜ੍ਹ ਦੇ ਐੱਸ.ਐੱਸ.ਪੀ. ਟ੍ਰੈਫਿਕ ਦਾ ਅਹੁਦਾ ਪਹਿਲਾਂ ਹਰਿਆਣਾ ਕਾਡਰ ਦੀ ਆਈ.ਪੀ.ਐਸ. ਮਨੀਸ਼ਾ ਚੌਧਰੀ ਨੂੰ ਦਿਤਾ ਗਿਆ ਸੀ। ਪਰ ਉਨ੍ਹਾਂ ਨੇ ਪਿਛਲੇ ਸਾਲ 30 ਨਵੰਬਰ 2023 ਨੂੰ ਅਪਣਾ ਕਾਰਜਕਾਲ ਪੂਰਾ ਕੀਤਾ ਅਤੇ ਅਪਣੇ ਕਾਡਰ ’ਚ ਵਾਪਸ ਆ ਗਈ। ਉਦੋਂ ਤੋਂ ਚੰਡੀਗੜ੍ਹ ’ਚ ਐੱਸ.ਐੱਸ.ਪੀ. ਟ੍ਰੈਫਿਕ ਦਾ ਅਹੁਦਾ ਖਾਲੀ ਪਿਆ ਸੀ। ਇਹ ਅਹੁਦਾ ਖਾਲੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਐੱਸ.ਐੱਸ.ਪੀ. ਟ੍ਰੈਫਿਕ ਦੀ ਵਾਧੂ ਜ਼ਿੰਮੇਵਾਰੀ ਚੰਡੀਗੜ੍ਹ ਪੁਲਿਸ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਨੂੰ ਸੌਂਪੀ ਸੀ।

(For more news apart from 'Sumer Pratap Singh SSP of Chandigarh News in punjabi' stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement