Chandigarh News: ਮੁਫ਼ਤ ਪਾਣੀ ਤੇ ਪਾਰਕਿੰਗ ਮਸਲੇ ਨੂੰ ਲੈ ਕੇ ਬੋਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ''ਇੰਨਾ ਪੈਸਾ ਕਿਥੋਂ ਆਵੇਗਾ''?
Published : Mar 14, 2024, 2:27 pm IST
Updated : Mar 14, 2024, 3:55 pm IST
SHARE ARTICLE
Governor Banwari Lal Purohit spoke about the issue of free water and parking news in punjabi
Governor Banwari Lal Purohit spoke about the issue of free water and parking news in punjabi

Chandigarh News: ਚੰਡੀਗੜ੍ਹ ਨੂੰ ਡੁੱਬਣ ਨਹੀਂ ਦੇਵਾਂਗੇ-ਰਾਜਪਾਲ

Governor Banwari Lal Purohit spoke about the issue of free water and parking news in punjabi : ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਕੁਲਦੀਪ ਕੁਮਾਰ ਦੀ ਪ੍ਰੈਸ ਕਾਨਫਰੰਸ ਦਾ ਜਵਾਬ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਅਪਮਾਨ ਨਹੀਂ ਕੀਤਾ ਹੈ। ਕੁਲਦੀਪ ਕੁਮਾਰ ਨੂੰ ਆਪਣੇ ਕੋਲ ਸੋਫੇ 'ਤੇ ਬਿਠਾ ਕੇ ਚਾਹ ਅਤੇ ਸਨੈਕਸ ਖੁਆਏ ਸਨ, ਪਰ ਦਿੱਲੀ ਤੋਂ ਆਦੇਸ਼ ਮਿਲਣ 'ਤੋਂ ਬਾਅਦ ਉਹ ਇਸ ਤਰ੍ਹਾਂ ਬੋਲਿਆ। ਉਹ ਚੰਡੀਗੜ੍ਹ ਵਿਚ ਅਜਿਹਾ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ: Abohor News: ਬੀਮਾਰੀ ਤੋਂ ਦੁਖੀ ਹੋ ਕੇ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ ਵਿਚ ਜੋ ਹੋਵੇਗਾ ਉਹ ਕਾਨੂੰਨ ਮੁਤਾਬਕ ਹੋਵੇਗਾ। ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਹ ਸਮਾਰਟ ਸਿਟੀ ਹੀ ਰਹੇਗਾ। ਕਾਨੂੰਨ ਤਹਿਤ ਜੋ ਵੀ ਪ੍ਰਸਤਾਵ ਆਉਂਦਾ ਹੈ, ਉਨ੍ਹਾਂ ਨੂੰ ਇਸ ਵਿਚ ਕੋਈ ਦਿੱਕਤ ਨਹੀਂ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਦੱਸਿਆ ਕਿ ਮੁਫਤ ਵੰਡਣ ਦਾ ਵੀ ਸਿਸਟਮ ਹੁੰਦਾ ਹੈ ਤੁਸੀਂ ਇਸ ਲਈ ਮਾਲੀਆ ਕਿੱਥੋਂ ਲਿਆਓਗੇ। ਇਸ ਬਾਰੇ ਪਹਿਲਾਂ ਚਰਚਾ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Fazilka New: ਫਾਜ਼ਿਲਕਾ 'ਚ 2 ਨਸ਼ਾ ਤਸਕਰ ਹੈਰੋਇਨ ਸਮੇਤ ਕਾਬੂ, ਗਾਹਕਾਂ ਦੀ ਕਰ ਰਹੇ ਸਨ ਉਡੀਕ

ਉਨ੍ਹਾਂ ਕਿਹਾ ਕਿ ਉਹ ਕੋਈ ਰਾਜਨੀਤੀ ਨਹੀਂ ਕਰਦੇ। ਰਾਜ ਭਵਨ 'ਚ ਰਹਿੰਦਿਆਂ ਉਹ ਆਪਣੇ ਖਾਣ-ਪੀਣ ਦਾ ਖਰਚਾ ਖੁਦ ਕਰਦੇ ਹਨ। ਜੇਕਰ ਉਨ੍ਹਾਂ ਦਾ ਕੋਈ ਮਹਿਮਾਨ ਆਉਂਦਾ ਹੈ ਤਾਂ ਉਹ ਉਨ੍ਹਾਂ ਦੀ ਗੱਡੀ ਅਤੇ ਖਾਣ-ਪੀਣ ਦਾ ਸਾਰਾ ਪੈਸਾ ਚੈੱਕ ਰਾਹੀਂ ਸਰਕਾਰ ਨੂੰ ਦਿੰਦੇ ਹਨ। ਉਨ੍ਹਾਂ 'ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਠੀਕ ਨਹੀਂ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਜਪਾਲ ਨੇ ਕਿਹਾ ਕਿ ਪਾਣੀ 'ਤੇ 1200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਦਕਿ ਮਾਲੀਆ ਮਹਿਜ਼ 500 ਕਰੋੜ ਰੁਪਏ ਹੈ। ਪਹਿਲਾਂ ਹੀ 700 ਕਰੋੜ ਰੁਪਏ ਦਾ ਘਾਟਾ ਹੈ। ਇਸ ਤੋਂ ਬਾਅਦ ਮੁਫਤ ਪਾਣੀ ਦੇਣ ਦੇ ਅਜਿਹੇ ਐਲਾਨ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹੀ ਹਨ। ਜੇਕਰ ਅਸੀਂ ਇਸ ਤਰ੍ਹਾਂ ਮੁਫਤ ਪਾਣੀ ਦਿੰਦੇ ਹਾਂ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿੱਥੋਂ ਆਉਣਗੀਆਂ?

ਪਹਿਲਾਂ ਹੀ ਹੋਏ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇਗੀ? ਇਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਹੁਣ ਮਨੀਮਾਜਰਾ ਵਿੱਚ 24 ਘੰਟੇ ਪਾਣੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸ਼ਨਗੜ੍ਹ ਨੂੰ ਪਾਣੀ ਦੇਣ ਦੇ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ। ਸਾਰੀਆਂ ਪਾਰਟੀਆਂ ਨੂੰ ਅਜਿਹੇ ਝੂਠੇ ਵਾਅਦਿਆਂ ਤੋਂ ਬਚਣਾ ਚਾਹੀਦਾ ਹੈ।

(For more news apart from 'Governor Banwari Lal Purohit spoke about the issue of free water and parking news in punjabi ' stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement