Abohor News: ਬੀਮਾਰੀ ਤੋਂ ਦੁਖੀ ਹੋ ਕੇ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Published : Mar 14, 2024, 12:48 pm IST
Updated : Mar 14, 2024, 1:29 pm IST
SHARE ARTICLE
The person committed suicide by jumping into the canal Abohor News in punjabi
The person committed suicide by jumping into the canal Abohor News in punjabi

Abohor News: 3 ਬੱਚਿਆਂ ਦਾ ਪਿਓ ਸੀ ਮ੍ਰਿਤਕ

The person committed suicide by jumping into the canal Abohor News in punjabi : ਅਬੋਹਰ ਦੇ ਪਿੰਡ ਬੁਰਜਮੁਹਾਰ ਦੀ ਨਹਿਰ 'ਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਕੁਲਵੰਤ ਸਿੰਘ ਵਾਸੀ ਬੱਲੂਆਣਾ ਵਜੋਂ ਹੋਈ ਹੈ। ਸਰਕਾਰੀ ਹਸਪਤਾਲ ਵਿੱਚ ਆਏ ਮ੍ਰਿਤਕ ਦੇ ਸਾਲੇ ਅਤੇ ਪੁੱਤਰਾਂ ਨੇ ਉਸ ਦੀ ਪਛਾਣ ਕੀਤੀ।

ਇਹ ਵੀ ਪੜ੍ਹੋ: Shimla Accident News: ਡੂੰਘੀ ਖੱਡ ਵਿਚ ਡਿੱਗੀ ਬੋਲੈਰੋ ਗੱਡੀ, ਤਿੰਨ ਲੋਕਾਂ ਦੀ ਹੋਈ ਮੌਤ, ਇਕ ਜ਼ਖ਼ਮੀ  

ਮ੍ਰਿਤਕ ਦੇ ਲੜਕੇ ਗੁਰਲਾਲ ਨੇ ਦੱਸਿਆ ਕਿ ਪਿਤਾ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਜਿਸ ਦੀ ਦਵਾਈ ਵੀ ਚੱਲਦੀ ਸੀ। ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਅਕਸਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੇ ਜਾਂਦੇ ਸਨ। ਮ੍ਰਿਤਕ 3 ਬੱਚਿਆਂ ਦਾ ਪਿਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅਧਰੰਗ ਤੋਂ ਪੀੜਤ ਸੀ।

ਇਹ ਵੀ ਪੜ੍ਹੋ: Amritsar News: ਅਟਾਰੀ ਸਰਹੱਦ 'ਤੇ ਭਾਰਤੀ ਕਸਟਮ ਨੇ 19 ਲੱਖ ਦੇ ਕਰੀਬ ਦਾ ਸੋਨਾ ਕੀਤਾ ਜ਼ਬਤ

ਕਰੀਬ 4 ਦਿਨ ਪਹਿਲਾਂ ਵੀ ਉਸ ਦਾ ਪਿਤਾ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਇਸ ਦੌਰਾਨ ਅੱਜ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'The person committed suicide by jumping into the canal Abohor News in punjabi' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement