
ਸਾਰੀਆਂ ਟਰੇਨਾਂ ਫੁੱਲ, ਅਗਲੇ 3 ਦਿਨ ਤੱਕ ਕੋਈ ਸੀਟ ਨਹੀਂ ਖਾਲੀ
Farmers Protest 2024: ਨਵੀਂ ਦਿੱਲੀ - ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਤੀਜਾ ਦਿਨ ਹੈ। ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਵੀ ਤਣਾਅ ਦੀ ਸਥਿਤੀ ਬਣੀ ਰਹੀ। ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਟਰੈਫਿਕ, ਟਰੇਨਾਂ, ਫਲਾਈਟਾਂ ਆਦਿ ਕਈ ਚੀਜ਼ਾਂ ਵਿਚ ਮੁਸ਼ਕਿਲ ਆ ਰਹੀ ਹੈ। ਜੇ ਗੱਲ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਟਰੇਨਾਂ ਦੀ ਕੀਤੀ ਜਾਵੇ ਤਾਂ ਅਗਲੇ 3 ਦਿਨਾਂ ਤੱਕ ਦਿੱਲੀ ਜਾਣ ਲਈ ਕੋਈ ਟਰੇਨ ਨਹੀਂ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਾਰੀਆਂ ਟਰੇਨਾਂ ਦੀ ਬੁਕਿੰਗ ਹੋ ਚੁੱਕੀ ਹੈ ਤੇ ਯਾਤਰੀਆਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ। ਸਾਰੀਆਂ ਟਰੇਨਾਂ ਵੇਟਿੰਗ ਲਿਸਟ ਵਿਚ ਹਨ ਪਰ ਟਰੇਨਾਂ ਦੀਆਂ ਟਿਕਟਾਂ ਦੀ ਕੀਮਤ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਜੇ ਕਿਸੇ ਨੇ ਟਰੇਨ ਦੀ ਟਿਕਟ ਬੁੱਕ ਕਰਵਾਉਣੀ ਵੀ ਹੈ ਤਾਂ ਉਹਨਾਂ ਨੂੰ ਸਿਰਫ਼ ਇੰਤਜ਼ਾਰ ਹੀ ਕਰਨਾ ਪਵੇਗਾ ਕਿਉਂਕਿ 3 ਦਿਨ ਤੱਕ ਚੰਡੀਗੜ੍ਹ ਤੋਂ ਕੋਈ ਵੀ ਟਰੇਨ ਦਿੱਲੀ ਨਹੀਂ ਜਾ ਰਹੀ ਹੈ ਸਾਰੀਆਂ ਟੇਰਨਾਂ ਬੁੱਕ ਹਨ। ਦੂਜੇ ਪਾਸੇ ਟਰੇਨਾਂ ਨਾਲ ਮਿਲਣ ਕਰ ਕੇ ਲੋਕ ਫਲਾਈਟਾਂ ਦੀ ਵਰਤੋਂ ਕਰ ਰਹੇ ਹਨ ਤੇ ਫਲਾਈਟਾਂ ਦੀਆਂ ਟਿਕਟਾਂ ਵਿਚ 6 ਗੁਣਾ ਵਾਧਾ ਕੀਤਾ ਗਿਆ ਹੈ ਤੇ ਫਲਾਈਟ ਦੀ ਟਿਕਟ 25 ਹਜ਼ਾਰ ਤੱਕ ਮਿਲ ਰਹੀ ਹੈ।
(For more Punjabi news apart from 'Trains from Chandigarh to Delhi fully booked next 3 days , stay tuned to Rozana Spokesman)