
Punjab and Haryana High Court : ਪੰਜਾਬ ਸਰਕਾਰ ਨੇ ਕਿਹਾ- ਲੜਕੀ ਨੇ ਧਰਮ ਨਹੀਂ ਬਦਲਿਆ
Punjab and Haryana High Court : ਆਟੋ ਵਿਚ ਨਿਕਾਹ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਜੋੜੇ ਨੂੰ ਦਿੱਤੀ ਗਈ ਕਲੀਨ ਚਿੱਟ ’ਤੇ ਪੰਜਾਬ-ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਪਿਛਲੀ ਸੁਣਵਾਈ 'ਤੇ ਹਾਈਕੋਰਟ ਨੇ ਫ਼ਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ ਨੂੰ ਇਸ ਗੱਲ ਦੀ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਫਰਜ਼ੀ ਵਿਆਹ ਦੀ ਆੜ 'ਚ ਧਰਮ ਪਰਿਵਰਤਨ ਦਾ ਕੋਈ ਰੈਕੇਟ ਚੱਲ ਰਿਹਾ ਹੈ।
ਇਹ ਵੀ ਪੜੋ:Amritsar News : ਸ਼੍ਰੋਮਣੀ ਅਕਾਲੀ ਦੇ ਬਾਗੀ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ
ਹਾਈਕੋਰਟ ਨੇ ਹੈਰਾਨ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਜੋੜੇ ਦੁਆਰਾ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਵਿਚ ਪਾਇਆ ਸੀ ਕਿ ਤਸਵੀਰਾਂ ਦੇ ਅਨੁਸਾਰ, ਵਿਆਹ ਇੱਕ ਆਟੋ-ਰਿਕਸ਼ਾ ਵਿੱਚ ਹੋਇਆ ਸੀ, ਜਦੋਂ ਕਿ ਘੋਸ਼ਣਾ ਵਿਚ ਕਿਹਾ ਗਿਆ ਸੀ ਕਿ ਨਿਕਾਹ ਇੱਕ ਮਸਜਿਦ ਵਿੱਚ ਹੋਇਆ ਸੀ। ਝੂਠੇ ਐਲਾਨ ਦਾ ਨੋਟਿਸ ਲੈਂਦਿਆਂ ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਸੀ ਕਿ ਇਹ ਕਾਰਵਾਈ ਨਾ ਸਿਰਫ਼ ਪਟੀਸ਼ਨਰਾਂ ਵੱਲੋਂ ਅਦਾਲਤ ਨੂੰ ਗੁੰਮਰਾਹ ਕਰਨ ਦੇ ਬਰਾਬਰ ਹੈ, ਸਗੋਂ ਅਦਾਲਤ ਵਿਚ ਝੂਠੀ ਗਵਾਹੀ ਦੇਣ ਦੇ ਗੰਭੀਰ ਅਪਰਾਧ ਦੇ ਬਰਾਬਰ ਹੈ।
ਇਹ ਵੀ ਪੜੋ:Chandigarh News : ਸੁਖਬੀਰ ਬਾਦਲ 'ਤੇ ਭਰੋਸਾ ਨਾ ਹੋਣ ਕਾਰਨ ਇਮਾਨਦਾਰ ਆਗੂ ਛੱਡ ਰਹੇ ਹਨ ਪਾਰਟੀ : ਵਡਾਲਾ
ਹਾਲਾਂਕਿ ਅਦਾਲਤ ਨੇ ਝੂਠੀ ਗਵਾਹੀ ਦੇ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ, ਪ੍ਰੰਤੂ ਉਸ ਨੇ ਕਿਹਾ ਕਿ ਪਟੀਸ਼ਨਰ ਤੋਂ ਸੁਰੱਖਿਆ ਦੀ ਮੰਗ ਕਰਨ ਵਾਲੇ ਵਿਅਕਤੀ ਦੀ ਅਜਿਹੀ ਕਾਰਵਾਈ ਅਦਾਲਤ ਦੀ ਅਪਰਾਧਿਕ ਮਾਣਹਾਨੀ ਦੇ ਬਰਾਬਰ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।
ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੁਲਾਈ ਵਿੱਚ ਪੰਜਾਬ ਦੇ ਨਯਾਗਾਓਂ ਵਿਚ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਲੜਕੀ ਦੇ ਰਿਸ਼ਤੇਦਾਰਾਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਵਾਇਆ ਗਿਆ ਸੀ ਅਤੇ ਇਸ ਲਈ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਵਿਆਹ ਸਮਾਗਮ ਦੀਆਂ ਤਸਵੀਰਾਂ ਦੀ ਜਾਂਚ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਤਸਵੀਰਾਂ ਦੀ ਪੜਚੋਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵਿਆਹ ਕਿਸੇ ਮਸਜਿਦ ਵਿੱਚ ਨਹੀਂ ਹੋ ਰਿਹਾ।
(For more news apart from High Court handed over investigation into auto marriage case to the CBI News in Punjabi, stay tuned to Rozana Spokesman)