Chandigarh News : ਯੂਟੀ ਵਿਚ ਲੈਕਚਰਾਰਾਂ ਦੀ ਬੇਕਦਰੀ, ਪਾਣੀ ਪਿਆਉਣ ਵਾਲਿਆਂ ਨੂੰ 24 ਹਜ਼ਾਰ, ਲੈਕਚਰਾਰਾਂ ਨੂੰ ਸਾਢੇ ਸੋਲਾਂ ਹਜ਼ਾਰ ਤਨਖ਼ਾਹ

By : BALJINDERK

Published : Sep 16, 2024, 11:09 am IST
Updated : Sep 16, 2024, 5:43 pm IST
SHARE ARTICLE
Chandigarh
Chandigarh

Chandigarh News : ਪ੍ਰਾਈਵੇਟ ਕਾਲਜਾਂ ਵਿਚ ਤਨਖ਼ਾਹ ਦੇ ਦੋਹਰੇ ਮਿਆਰਾਂ ਕਾਰਨ ਵਧਿਆ ਰੋਸ

Chandigarh News : ਯੂਟੀ ਦੇ ਪ੍ਰਾਈਵੇਟ ਕਾਲਜਾਂ ਵਿਚ ਲੈਕਚਰਾਰਾਂ (ਗੈਸਟ ਫੈਕਲਟੀ) ਦਾ ਰੱਬ ਹੀ ਰਾਖਾ ਹੈ। ਇੱਥੋਂ ਦੇ ਕਈ ਕਾਲਜਾਂ ਵਿਚ ਗੈਸਟ ਫੈਕਲਟੀ ਨੂੰ ਨਿਯਮਾਂ ਅਨੁਸਾਰ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਸ਼ੁਰੂ ਕਰਨ ਦਾ ਪੱਤਰ ਦਿੱਤਾ ਜਾਂਦਾ ਹੈ। ਇੱਥੋਂ ਦੇ ਪ੍ਰਾਈਵੇਟ ਕਾਲਜਾਂ ਵਿਚ ਪਾਣੀ ਪਿਆਉਣ ਵਾਲਿਆਂ ਨੂੰ ਤਾਂ 24 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਪੂਰੇ ਸਾਲ ਲਈ ਹੁੰਦੀਆਂ ਹਨ ਟੀਵੀ ਜਦੋਂਕਿ ਗੈਸਟ ਫੈਕਲਟੀ ਨੂੰ ਸਾਲ ਵਿਚ ਸਿਰਫ਼ ਅੱਠ ਮਹੀਨੇ ਨੌਕਰੀ 'ਤੇ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਹਰ ਮਹੀਨੇ 25 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਤੇ ਜੇ ਪੂਰੇ ਸਾਲ ਦੀ ਔਸਤ ਕੱਢੀ ਜਾਵੇ ਤਾਂ ਇਹ ਤਨਖ਼ਾਹ ਪ੍ਰਤੀ ਮਹੀਨਾ 16,666 ਰੁਪਏ ਬਣਦੀ ਹੈ।

ਪੰਜਾਬ ਯੂਨੀਵਰਸਿਟੀ (ਪੀਯੂ) ਨੇ ਹੁਕਮ ਕੀਤੇ ਸਨ ਕਿ ਪੀਯੂ ਨਾਲ ਮਾਨਤਾ ਪ੍ਰਾਪਤ ਸ਼ਹਿਰ ਦੇ ਕਾਲਜਾਂ (ਸਰਕਾਰੀ ਤੇ ਪ੍ਰਾਈਵੇਟ) ਵਿਚ ਗੈਸਟ ਦੀ ਫੈਕਲਟੀ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ ਪਰ ਇਹ ਹੁਕਮ ਅਮਲ ਵਿਚ ਨਹੀਂ ਆਏ ਹਨ।

ਇਸ ਵੇਲੇ ਸ਼ਹਿਰ ਦੇ ਕਈ ਕਾਲਜ ਪੰਜਾਬ ਸਰਕਾਰ ਦੀ ਤਰਜ਼ ’ਤੇ ਤਨਖਾਹਾਂ ਦੇ ਰਹੇ ਹਨ ਜਦੋਂਕਿ ਗੈਸਟ ਫੈਕਲਟੀ ਪੀਯੂ ਦੇ ਪੈਟਰਨ ’ਤੇ ਤਨਖਾਹਾਂ ਦੇਣ ਲਈ ਕਹਿ ਰਹੇ ਹਨ। ਪੰਜਾਬ ਸਰਕਾਰ ਨੇ ਪਿਛਲ ਸਾਲ ਗੈਸਟ ਫੈਕਲੀ ਦੀਆਂ ਤਨਖਾਹਾਂ ਸਾਲਾਂ ਦੇ ਤਜਰਬੇ ਅਨੁਸਾਰ ਵਧਾਉਣ ਲਈ  ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਅਨੁਸਾਰ ਇਕ ਤੋਂ ਪੰਜ ਸਾਲ ਦੇ ਤਜਰਬੇ ਵਾਲੇ ਅਧਿਆਪਕਾਂ ਨੂੰ 33,600 ਰੁਪਏ , 6 ਤੋਂ 10ਸਾਲ ਦੇ ਤਜਰਬੇ ਵਾਲਿਆਂ ਨੂੰ 38100, 11 ਤੋਂ 15 ਸਾਲ ਦੇ ਤਜਰਬੇ ਵਾਲਿਆਂ 42,600, 16 ਤੋਂ 20 ਸਾਲ ਦੇ ਤਜਰਬੇ ਵਾਲਿਆਂ ਨੂੰ 47,100 ਦੇਣ ਦਾ ਫ਼ੈਸਲਾ ਹੋਇਆ ਸੀ। ਇਸ ਵੇਲੇ ਸ਼ਹਿਰ ਦੇ ਦੋ ਕਾਲਜ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਤੇ ਡੀਏਵੀ ਕਾਲਜ ਸੈਕਟਰ-10 ਇਸ ਯੋਜਨਾ ਨੂੰ ਅੰਸ਼ਿਕ ਤੌਰ ਤੇ ਲਾਗੂ ਕਰ ਰਹੇ ਹਨ ਜਦੋਂਕਿ ਕਾਲਜ ਸੈਕਟਰ 32 ਹਰ ਇਕ ਨੂੰ ਉੱਕਕਾ ਪੱਕਾ 33 ਹਜ਼ਾਰ ਰੁਪਏ ਮਹੀਨਾ ਨਾਲ ਅਦਾਇਗੀ ਕਰ ਰਿਹਾ ਹੈ। ਸ਼ਹਿਰ ਦੇ ਕਾਲਜਾਂ ਵਿੱਚ ਕੰਮ ਕਰ ਰਹੇ ਲੈਕਚਰਾਰ ਇਸ ਵੇਲੇ ਸ਼ਹਿਰ ਦੇ ਕਈ ਕਾਲਜ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੀ ਥਾਂ ਪੀਯੂ ਦੀ ਤਰਜ਼ 'ਤੇ 50 ਹਜ਼ਾਰ ਰੁਪਏ ਮਹੀਨਾ ਅਦਾਇਗੀ ਕੀਤੀ ਜਾਵੇ।  ਇਸ ਲਈ ਪੀਯੂ ਨੇ ਸਾਰੇ ਕਾਲਜਾਂ ਨੂੰ ਪੱਤਰ ਵੀ ਲਿਖਿਆ ਸੀ। ਲੈਕਚਰਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਲਜਾਂ ਵਿਚ ਚਪੜਾਸੀ ਵੀ 45 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਹ ਲੈ ਰਹੇ ਹਨ ਪਰ ਉਨ੍ਹਾਂ ਨੂੰ ਪੂਰੇ ਸਾਲ ਦੀ ਤਨਖਾਹ ਨਹੀਂ ਦਿੱਤੀ  ਜਾ ਰਹੀ   ਤੇ ਉਹ ਪੰਜਾਹ ਹਜਾਰ ਰੁਪਏ ਦੀ ਥਾਂ 25 ਹਜਾਰ ਮਹੀਨਾ ਦਿੱਤੀ ਜਾ ਰਹੀ ਹੈ।  

ਇਸ ਮਾਮਲੇ 'ਤੇ ਕੋਈ ਸ਼ਿਕਾਇਤ ਨਹੀਂ ਆਈ :  ਡਾਇਰੈਕਟਰ  

ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਗੈਸਟੀ ਫੈਕਲਟੀ ਦੀਆਂ ਤਨਖ਼ਾਹਾਂ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਮਿਲੀ ਤੇ ਜੇ ਉਨ੍ਹਾਂ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਹ ਉਸ ਹਿਸਾਬ ਨਾਲ ਨਿਰਦੇਸ਼ ਜਾਰੀ ਕਰਨਗੇ। ਸ੍ਰੀ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੁਕਮਾਂ ਨੂੰ ਲਾਗੂ ਨਾ ਕਰਨ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਕਿਹਾ ਕਿ ਜੇ ਉਹ ਕਾਲਜ ਖ਼ਿਲਾਫ਼ ਸ਼ਿਕਾਇਤ ਕਰਦੇ ਹਨ ਤਾਂ ਕਾਲਜ ਪ੍ਰਬੰਧਕਾਂ ਉਨ੍ਹਾਂ ਨੂੰ ਕੱਢ ਦੇਣਗੇ। ਉਨ੍ਹਾਂ ਕਿਹਾ ਕਿ ਕਾਲਜਾਂ ਨੂੰ ਪੰਜਾਬ ਸਰਕਾਰ ਦੀ ਥਾਂ ਪੀਯੂ ਦੇ ਹੁਕਮਾਂ ਅਨੁਸਾਰ 40 ਹਜਾਰ ਰੁਪਏ ਮਹੀਨਾ ਤਨਖ਼ਾਹ ਦੇਣ ਲਈ ਪੁਰਾਣੇ ਹੁਕਮਾਂ ਨੂੰ ਲਾਗੂ ਕਰਵਾਇਆ ਜਾਵੇ।

ਜ਼ਿਆਦਾਤਰ ਉਮੀਦਵਾਰ ਯੂਜੀਸੀ ਯੋਗ ਤੇ ਨੈਟ ਪਾਸ ਨਹੀਂ ਆਉਂਦੇ: ਪ੍ਰਿੰਸੀਪਲ

ਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਕਾਲਜਾਂ ਨੂੰ ਪੂਰੀਆਂ ਤੇ ਬਣਦੀਆਂ ਫੀਸਾਂ ਲੈਣ ਦੀ ਖੁੱਲ੍ਹ ਨਹੀਂ ਹੈ ਜਿਸ ਕਰ ਕੇ ਗੈਸਟ ਫੈਕਲਟੀਆਂ ਨੂੰ ਪੂਰੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ। ਇਸ ਤੋਂ ਇਲਾਵਾ ਕਾਲਜਾਂ ਵਿੱਚ ਯੂਜੀਸੀ ਯੋਗ ਉਮੀਦਵਾਰ ਵੀ ਨਹੀਂ ਆਉਂਦੇ ਤੇ ਪੰਜਾਬ ਸਰਕਾਰ ਦੇ ਤਨਖਾਹਾਂ ਦੇ ਨਿਯਮ ਪੀਯੂ ਨਾਲੋਂ ਘੱਟ ਤਨਖਾਹਾਂ ਦੇਣ ਵਾਲੇ ਹਨ। ਯੂਜੀਸੀ ਵਲੋਂ ਹਰ ਲੈਕਚਰਾਰ ਲਈ ਦੋ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਗੁਆਂਢੀ ਸੂਬੇ ਦੀ ਸਰਕਾਰ ਲਗਪਗ ਸਾਢੇ ਸੱਤ ਸੌ ਪ੍ਰਤੀ ਲੈਕਚਰ ਹੀ ਅਦਾ ਕਰ ਰਹੀ ਹੈ।

ਇਥੋਂ ਦੇ ਸੈਕਟਰ-36 ਕਾਲਜ ਦੇ ਸੀਨੀਅਰ ਲੈਕਚਰਾਰ ਨੇ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਮੈਨੇਜਮੈਂਟ ਹੀ ਲੈ ਸਕਦੀ ਹੈ। ਦੂਜੇ ਪਾਸੇ, ਕਈ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

(For more news apart from   Disrespect of the lecturers in UT, 24 thousand to water drinkers, 16 and half thousand salary to the lecturersNews in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement