Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀ ਦੇਣ ਧਿਆਨ, ਪਲੇਟਫਾਰਮ 10 ਦਿਨਾਂ ਲਈ ਰਹਿਣਗੇ ਬੰਦ

By : BALJINDERK

Published : Sep 16, 2024, 12:25 pm IST
Updated : Sep 16, 2024, 12:25 pm IST
SHARE ARTICLE
 Chandigarh Railway Station
Chandigarh Railway Station

Chandigarh News : R. L. D. A. ਵੱਲੋਂ 19 ਸਤੰਬਰ ਤੋਂ ਪਲੇਟਫਾਰਮ ਨੰਬਰ-5 ਤੇ 6 ਨੂੰ ਦੁਬਾਰਾ ਕੀਤਾ ਜਾਵੇਗਾ ਬੰਦ

Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ. ਐੱਲ. ਡੀ. ਏ.) ਵੱਲੋਂ 19 ਸਤੰਬਰ ਤੋਂ ਪਲੇਟਫਾਰਮ ਨੰਬਰ-5 ਤੇ 6 ਨੂੰ ਦੁਬਾਰਾ ਬੰਦ ਕੀਤਾ ਜਾਵੇਗਾ।

ਇਹ ਵੀ ਪੜੋ : Rajasthan News : ਰਾਜਸਥਾਨ ਦੇ ਡੇਢ ਸਾਲ ਦੇ ਮਾਸੂਮ ਨੂੰ 8.5 ਕਰੋੜ ਰੁਪਏ ਲੱਗਿਆ ਟੀਕਾ

ਜਾਣਕਾਰੀ ਮੁਤਾਬਕ ਦੋਵੇਂ ਪਲੇਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਕਰੀਬ 6 ਟਰੇਨਾਂ ਨੂੰ ਪਲੇਟਫਾਰਮ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ ’ਤੇ ਪਿੱਲਰ ਤਿਆਰ ਹੋ ਗਏ ਹਨ, ਹੁਣ ਉਨ੍ਹਾਂ ’ਤੇ ਗਾਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।

ਇਮਾਰਤ ਦੇ ਦੋਵੇਂ ਪਾਸੇ ਬਣਾਏ ਜਾਣੇ ਹਨ 12 ਮੀਟਰ ਦੇ ਓਵਰਬ੍ਰਿਜ

ਰੇਲਵੇ ਸਟੇਸ਼ਨ ਦੇ ਦੋਵਾਂ ਸਿਰਿਆਂ ’ਤੇ 12 ਮੀਟਰ ਚੌੜੇ ਦੋ ਫੁੱਟ ਓਵਰਬ੍ਰਿਜ (ਐੱਫ.ਓ.ਬੀ.) ਇੱਕ ਕਾਲਕਾ ਤੇ ਦੂਜਾ ਸਟੇਸ਼ਨ ਦੇ ਅੰਬਾਲਾ ਸਿਰੇ ’ਤੇ ਬਣਾਇਆ ਜਾਵੇਗਾ। ਕਾਲਕਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ-ਪੰਚਕੂਲਾ ਦੇ ਪਾਰਕਿੰਗ ਏਰੀਆ ’ਚ ਪਹੁੰਚਣਗੇ, ਜਦਕਿ ਅੰਬਾਲਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਇਮਾਰਤ ਦੇ ਅੰਦਰ ਜਾਣਗੇ।

ਇਹ ਵੀ ਪੜੋ : Chandigarh News : ਯੂਟੀ ਵਿਚ ਲੈਕਚਰਾਰਾਂ ਦੀ ਬੇਕਦਰੀ, ਪਾਣੀ ਪਿਆਉਣ ਵਾਲਿਆਂ ਨੂੰ 24 ਹਜ਼ਾਰ ਲੈਕਚਰਾਰਾਂ ਨੂੰ ਸਾਢੇ ਸੋਲਾਂ ਹਜ਼ਾਰ ਤਨਖ਼ਾਹ 

ਆਰ. ਐਲ. ਡੀ. ਏ. ਵੱਲੋਂ ਸਾਰੇ ਪਲੇਟਫਾਰਮਾਂ ’ਤੇ ਓਵਰਬ੍ਰਿਜ ਲਈ ਪਿੱਲਰ ਲਾ ਦਿੱਤੇ ਗਏ ਹਨ, ਹੁਣ ਓਵਰਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ ’ਤੇ ਕੰਪਨੀ ਨੇ ਗਾਰਡਰ ਵਿਛਾਉਣ ਦਾ ਕੰਮ ਕਰਨਾ ਹੈ, ਜਿਸ ਹਿਤ ਪਹਿਲਾਂ ਪਲੇਟਫਾਰਮ ਨੰਬਰ 5 ਅਤੇ 6 ਨੂੰ ਬਲਾਕ ਕੀਤਾ ਜਾਵੇਗਾ। ਇਸ ਤੋਂ ਬਾਅਦ ਪਲੇਟਫਾਰਮ ਨੰਬਰ-3 ਤੇ 4 ਅਤੇ ਉਸ ਤੋਂ ਬਾਅਦ ਪਲੇਟਫਾਰਮ ਨੰਬਰ-1 ਅਤੇ 2 ਨੂੰ ਬਲਾਕ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਬਲਾਕ ਵੱਖੋ-ਵੱਖ ਮਿਤੀਆਂ ਨੂੰ ਬੰਦ ਰਹਿਣਗੇ। ਜਿਸ ਲਈ ਰੇਲਵੇ ਬੋਰਡ ਤੋਂ ਇਜਾਜ਼ਤ ਮੰਗੀ ਗਈ ਹੈ। ਪਲੇਟਫਾਰਮ ਨੰਬਰ 5 ਅਤੇ 6 ਦੇ ਬੰਦ ਹੋਣ ਕਾਰਨ ਕੁਝ ਟਰੇਨਾਂ ਨੂੰ ਪਲੇਟਫਾਰਮ ਨੰਬਰ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ।

(For more news apart from Passengers going to Chandigarh Railway Station should take note, platforms will remain closed for 10 days News in Punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement